ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਗੁਰੂ ਨਾਨਕ ਦੇਵ ਜੀ ਦਾ 554ਵਾਂ ਪਾਵਨ ਪ੍ਰਕਾਸ਼ ਦਿਹਾੜਾ ਇਤਿਹਾਸਿਕ ਪਿੰਡ ਜਰਗ ਵਿਖੇ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਜੀ ਪ੍ਰਬੰਧਕ ਕਮੇਟੀ ਜਰਗ ਵੱਲੋਂ ਸਮੂਹ ਸੰਗਤ ਦੇ ਵੱਡਮੁੱਲੇ ਸਹਿਯੋਗ ਨਾਲ ਬੜੀ ਹੀ ਧੂਮ-ਧੂਮ ਤੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਹਰਗੋਬਿੰਦਪੁਰਾ ਸਾਹਿਬ ਜਰਗ ਤੋਂ ਪੰਜਾਂ ਪਿਆਰਿਆਂ ਦੀ ਯੋਗ ਅਗਵਾਈ ਹੇਠ ਜਗਦੀ ਜੋਤ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਫੁੱਲਾਂ, ਹਾਰਾਂ, ਸਿਤਾਰਿਆਂ ਤੇ ਕੀਮਤੀ ਦੁਸ਼ਾਲਿਆਂ ਨਾਲ ਸਜੀ ਪਾਲਕੀ ਸਮੇਤ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਆਸਮਾਨ ਗੂੰਜਦੇ ਜੈਕਾਰਿਆਂ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਵੱਖ-ਵੱਖ ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਨੇ ਗੁਰ ਇਤਿਹਾਸ ਤੇ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ।
ਇਸ ਦੌਰਾਨ ਗੁਰੂ ਘਰ ਦੇ ਸੇਵਕਾਂ ਵੱਲੋਂ ਚੌਕਾਂ, ਪੜਾਵਾਂ ਤੇ ਰਸਤਿਆਂ ‘ਤੇ ਚਾਹ, ਬਰੈਡ, ਲੱਡੂ, ਫਲਾਂ ਤੇ ਮਠਿਆਈਆਂ ਦੇ ਵਿਸ਼ਾਲ ਲੰਗਰ ਛਕਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਉਕਤ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਪ੍ਰਕਰਮਾ ਕਰਦਾ ਹੋਇਆ ਅਰਦਾਸ ਉਪਰੰਤ ਸਮਾਪਤ ਹੋਇਆ। ਇਸ ਮੌਕੇ ਪ੍ਰਧਾਨ ਪਿ੍ਰਤਪਾਲ ਸਿੰਘ ਮੰਡੇਰ, ਸਰਪੰਚ ਜਸਪ੍ਰਰੀਤ ਸਿੰਘ ਸੋਨੀ ਬਾਈ ਜਰਗ, ਨਰਿੰਦਰ ਸਿੰਘ ਮੰਡੇਰ ਜਰਗ ਸਾਬਕਾ ਸੰਮਤੀ ਮੈਂਬਰ, ਮੀਤ ਪ੍ਰਧਾਨ ਕਮਲਜੀਤ ਸਿੰਘ ਮੰਡੇਰ, ਖ਼ਜ਼ਾਨਚੀ ਮਾਸਟਰ ਬਲਵੀਰ ਸਿੰਘ ਮੰਡੇਰ, ਸੁਖਦੇਵ ਸਿੰਘ ਫੌਜੀ, ਦਵਿੰਦਰ ਸਿੰਘ ਵੀਡੀਓ, ਜਸਵੀਰ ਸਿੰਘ ਕਾਲਾ, ਨੰਬਰਦਾਰ ਧਰਮਿੰਦਰ ਸਿੰਘ ਮੰਡੇਰ, ਰਾਮ ਸਿੰਘ ਯੂਐੱਸਏ, ਪ੍ਰਰੀਤਮ ਸਿੰਘ ਮੰਡੇਰ, ਅਮਰਜੀਤ ਸਿੰਘ ਧਲੇਰ, ਆਪ ਆਗੂ ਅਮਨ ਮੰਡੇਰ ਜਰਗ, ਭਰਪੂਰ ਸਿੰਘ, ਗੁਰਿੰਦਰ ਸਿੰਘ ਗਿੰਦਾ, ਜਗਪਾਲ ਸਿੰਘ, ਗੁਰਪ੍ਰਰੀਤ ਸਿੰਘ, ਬਲਜੀਤ ਸਿੰਘ ਮੰਡੇਰ, ਡਾ.ਹਾਕਮ ਸਿੰਘ ਮੰਡੇਰ, ਕਰਮ ਸਿੰਘ ਆਦਿ ਹਾਜ਼ਰ ਸਨ।


