ਡਾਈਟ ਦੀਆਂ ਇਹ ਗਲਤੀਆਂ ਦਿਖਾਉਂਦੀਆਂ ਹਨ ਤੁਹਾਨੂੰ ਉਮਰ ਤੋਂ ਵੱਡਾ

ਮੁੰਬਈ— ਫਿੱਟ ਰਹਿਣ ਲਈ ਲੜਕੀਆਂ ਸਟਿਕ ਡਾਈਟ ਤੋਂ ਲੈ ਕੇ ਵਰਕਆਊਟ ‘ਤੇ ਖਾਸ ਧਿਆਨ ਰੱਖਦੀਆਂ ਹਨ। ਫਿੱਟ ਰਹਿਣ ਅਤੇ ਖੂਬਸੂਰਤ ਦਿਖਾਈ ਦੇਣ ਲਈ ਇਹ ਠੀਕ ਵੀ ਹੈ ਪਰ ਅਕਸਰ ਲੜਕੀਆਂ ਡਾਈਟ ਨਾਲ ਜੁੜੀਆਂ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੀਆਂ ਹਨ, ਜਿਸ ਨਾਲ ਉਹ ਸਮੇਂ ਤੋਂ ਪਹਿਲਾਂ ਹੀ ਜ਼ਿਆਦਾ ਉਮਰ ਦੀਆਂ ਲੱਗਣ ਲੱਗਦੀਆਂ ਹਨ। ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਗਲਤੀਆਂ ਹਨ ਜੋ ਤੁਹਾਨੂੰ ਜ਼ਿਆਦਾ ਉਮਰ ਦਾ ਦਿਖਾਉਂਦੀਆਂ ਹਨ।
ਖੁਰਾਕ ਨਾਲ ਜੁੜੀਆਂ ਗਲਤੀਆਂ
1. ਜ਼ਿਆਦਾ ਮਿੱਠਾ ਖਾਣਾ : ਲੜਕੀਆਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ ਪਰ ਇਸ ਨਾਲ ਸਰੀਰ ‘ਚ ਗਲੂਕੋਜ ਦਾ ਪੱਧਰ ਵਧ ਜਾਂਦਾ ਹੈ। ਖੂਨ ‘ਚ ਗਲੂਕੋਜ ਦੀ ਜ਼ਿਆਦਾ ਮਾਤਰਾ ਕਾਰਨ ਗਲਾਈਕੇਸ਼ਨ ਹੋ ਜਾਂਦਾ ਹੈ, ਜਿਸ ਦੇ ਪ੍ਰਭਾਵ ਨਾਲ ਚਮੜੀ ‘ਚੋਂ ਹੌਲੀ-ਹੌਲੀ ਮਜਬੂਤੀ ਅਤੇ ਲਚਕੀਲਾਪਨ ਖਤਮ ਹੁੰਦਾ ਜਾਂਦਾ ਹੈ। ਇਸ ਦੇ ਨਾਲ ਹੀ ਚਮੜੀ ‘ਤੇ ਝੁਰੜੀਆਂ, ਢਿੱਲਾਪਨ ਅਤੇ ਲਕੀਰਾਂ ਪੈ ਜਾਂਦੀਆਂ ਹਨ। ਇਸ ਕਾਰਨ ਵੀ ਮਹਿਲਾਵਾਂ ਆਪਣੀ ਉਮਰ ਤੋਂ ਜ਼ਿਆਦਾ ਉਮਰ ਦੀਆਂ ਦਿਖਾਈ ਦੇਣ ਲੱਗਦੀਆਂ ਹਨ।
2. ਕੌਫੀ ਦਾ ਜ਼ਿਆਦਾ ਸੇਵਨ : ਕੌਫੀ ਦਾ ਜ਼ਿਆਦਾ ਸੇਵਨ ਵੀ ਝੁਰੜੀਆਂ ਅਤੇ ਚਮੜੀ ‘ਚ ਢਿੱਲਾਪਨ ਦੇ ਕਾਰਨ ਬਣਦੀਆਂ ਹਨ। ਇਸ ਲਈ ਤੁਹਾਨੂੰ ਇਸ ਤੋਂ ਪਰਿਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਥਾਂ ਤੁਸੀਂ ਆਪਣੀ ਖੁਰਾਕ ‘ਚ ਗ੍ਰੀਨ-ਟੀ ਸ਼ਾਮਿਲ ਕਰ ਸਕਦੇ ਹੋ। ਇਸ ‘ਚ ਐਂਟੀਆਕਸੀਡੈਂਟ ਵਰਗੇ ਤੱਤ ਹੁੰਦੇ ਹਨ ਜੋ ਝੁਰੜੀਆਂ ਦੇ ਨਾਲ-ਨਾਲ ਸਕਿਨ ਕੈਂਸਰ ਤੋਂ ਵੀ ਬਚਾਉਂਦੇ ਹਨ।
3. ਅਚਾਨਕ ਕੈਲੋਰੀ ਘੱਟ ਕਰਨਾ : ਡਾਈਟਿੰਗ ਦੇ ਚੱਕਰ ‘ਚ ਕਈ ਵਾਰ ਮਹਿਲਾਵਾਂ ਅਚਾਨਕ ਕੈਲੋਰੀ ਦਾ ਸੇਵਨ ਬੰਦ ਕਰ ਦਿੰਦੀਆਂ ਹਨ ਪਰ ਇਸ ਕਾਰਨ ਤੁਹਾਨੂੰ ਡਰਾਈ ਸਕਿਨ, ਵਾਲ ਝੜਨ ਅਤੇ ਕਈ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਾ ਸਕਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.