Ad-Time-For-Vacation.png

ਟਰੰਪ ਦੇ ਦਾਦੇ ਨੂੰ ਜਰਮਨੀ ਤੋਂ ਕੱਢਿਆ ਗਿਆ ਸੀ ਬਾਹਰ

ਬਰਲਿਨ:- ਡੋਨਲਡ ਟਰੰਪ ਦੇ ਦਾਦੇ ਨੂੰ ਲਾਜ਼ਮੀ ਫੌਜੀ ਸੇਵਾ ਨਾ ਕਰਨ ਉਤੇ 1900ਵਿਆਂ ਦੇ ਸ਼ੁਰੂ ਵਿੱਚ ਜਰਮਨੀ ਵਿੱਚੋਂ ਬਾਹਰ ਕੱਢਿਆ ਗਿਆ ਸੀ। ਇਕ ਜਰਮਨ ਇਤਿਹਾਸਕਾਰ ਨੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤੇ ਟਰੰਪ ਵੱਲੋਂ ਪਰਵਾਸ ਵਿਰੁੱਧ ਬਿਆਨ ਦਾਗ਼ੇ ਜਾ ਰਹੇ ਹਨ।ਇਤਿਹਾਸਕਾਰ ਰੋਲੈਂਡ ਪੌਲ ਦੇ ਹਵਾਲੇ ਨਾਲ ਸੀਐਨਐਨ ਨੇ ਕਿਹਾ ਕਿ ਸਥਾਨਕ ਕੌਂਸਲ ਨੇ ਫਰੈਡਰਿਕ ਟਰੰਪ, ਜੋ ਅਮਰੀਕੀ ਨਾਗਰਿਕ ਬਣ ਗਿਆ ਸੀ, ਨੂੰ 1905 ਵਿੱਚ ਚਿੱਠੀ ਲਿਖੀ ਸੀ ਕਿ ਉਸ ਨੂੰ ਮੁੜ ਜਰਮਨ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ ਅਤੇ ਅੱਠ ਹਫ਼ਤਿਆਂ ਵਿੱਚ ਦੇਸ਼ ਛੱਡਣ ਜਾਂ ਹਵਾਲਗੀ ਲਈ ਕਿਹਾ ਗਿਆ ਸੀ। ਸਮਝਿਆ ਜਾ ਰਿਹਾ ਹੈ ਕਿ ਇਹ ਨੋਟਿਸ ਉਦੋਂ ਜਾਰੀ ਕੀਤਾ ਗਿਆ, ਜਦੋਂ ਜਰਮਨ ਅਧਿਕਾਰੀਆਂ ਨੂੰ ਪਤਾ ਚੱਲਿਆ ਕਿ ਫਰੈਡਰਿਕ ਨੇ ਅਮਰੀਕਾ ਪਰਵਾਸ ਤੋਂ ਪਹਿਲਾਂ ਕਦੇ ਵੀ ਫੌਜ ਦੀ ਸੇਵਾ ਨਹੀਂ ਕੀਤੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਫਰੈਡਰਿਕ ਨੇ ਗੈਰ ਕਾਨੂੰਨੀ ਤੌਰ ‘ਤੇ ਜਰਮਨੀ ਛੱਡਿਆ। ਉਸ ਨੇ ਆਪਣੇ ਪਰਵਾਸ ਦੀ ਯੋਜਨਾ ਬਾਰੇ ਅਧਿਕਾਰੀਆਂ ਨੂੰ ਨਹੀਂ ਦੱਸਿਆ।

ਕਾਲਫਟੈਟ ਦੇ ਬਾਵਰੀਅਨ ਸ਼ਹਿਰ ਵਿੱਚ ਜਨਮੇ ਫਰੈਡਰਿਕ ਨੇ ਪਰਵਾਸੀ ਵਜੋਂ ਅਮਰੀਕਾ ਆਉਣ ਮਗਰੋਂ ਰੇਸਤਰਾਂ ਤੇ ਘਰ ਕਿਰਾਏ ਉਤੇ ਦੇ ਕੇ ਚੰਗੀ ਦੌਲਤ ਕਮਾਈ। ਇਸ ਖੁਲਾਸੇ ਬਾਰੇ ਸਵਾਲਾਂ ਦਾ ਡੋਨਲਡ ਟਰੰਪ ਦੇ ਧੜੇ ਨੇ ਫੌਰੀ ਕੋਈ ਜਵਾਬ ਨਹੀਂ ਦਿੱਤਾ। ਇਸ ਖੋਜ ਨੇ ਅਮਰੀਕਾ ਵਿੱਚ ਵਿਵਾਦ ਛੇੜ ਦਿੱਤਾ ਹੈ ਕਿ ਕਿਉਂਕਿ ਡੋਨਲਡ ਟਰੰਪ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਗੈਰ ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਕਾਰਵਾਈ ਦਾ ਅਹਿਦ ਲਿਆ। ਪੌਲ ਨੇ ਕਿਹਾ ਕਿ ਟਰੰਪ ਗ਼ੈਰ ਕਾਨੂੰਨੀ ਪਰਵਾਸ ਵਿਰੁੱਧ ਗੱਲਾਂ ਕਰਦਾ ਹੈ ਪਰ ਉਸ ਨੂੰ ਆਪਣੇ ਪਰਿਵਾਰ ਦੀ ਕਹਾਣੀ ਚੇਤੇ ਰੱਖਣੀ ਚਾਹੀਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.