ਵਿਜੇ ਸੋਨੀ, ਫਗਵਾੜਾ : ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਵਿਖੇ ਜੀਡੀਆਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮ ਫਗਵਾੜਾ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਵਿਚ ਸਕੂਲ ਮੈਨੇਜਮੈਂਟ, ਪਿੰ੍ਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਕਈ ਵਲੰਟੀਅਰਾਂ, ਨੌਜਵਾਨ ਆਗੂਆਂ ਅਤੇ ਨਾਮਵਰ ਹਸਤੀਆਂ ਨੇ ਲੋਕਾਂ ਨੂੰ ਸਵੱਛਤਾ ਬਾਰੇ ਜਾਗਰੂਕ ਕੀਤਾ। ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਸਫਾਈ ਦਾ ਕੰਮ ਵੀ ਕੀਤਾ। ਇਸ ਪੋ੍ਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੋਸ਼ਨ ਕਰ ਕੇ ਕੀਤੀ ਗਈ। ਉਪਰੰਤ ਹਾਜ਼ਰੀਨ ਨੇ ਫਗਵਾੜਾ ਸ਼ਹਿਰ ਨੂੰ ਕੂੜਾ ਮੁਕਤ ਕਰਨ ਦਾ ਪ੍ਰਣ ਲਿਆ। ਰੈਲੀ ਨੂੰ ਹਲਕਾ ਫਗਵਾੜਾ ਇੰਚਾਰਜ ਆਮ ਆਦਮੀ ਪਾਰਟੀ ਜੋਗਿੰਦਰ ਸਿੰਘ ਮਾਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਫਗਵਾੜਾ ਅਮਿਤ ਕੁਮਾਰ ਪੰਚਾਲ, ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਪਿੰ੍ਸੀਪਲ ਮੈਡਮ ਮਾਧਵੀ ਅਤੇ ਪ੍ਰਸਿੱਧ ਗਾਇਕ ਫਿਰੋਜ਼ ਖਾਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਕੂਲ ਸਟਾਫ਼ ਅਤੇ ਬੱਚਿਆਂ ਨੇ ਪਲਾਸਟਿਕ ਦੇ ਲਿਫ਼ਾਿਫ਼ਆਂ ਦੀ ਵਰਤੋਂ ਨਾ ਕਰੋ, ਕਲੀਨ ਫਗਵਾੜਾ-ਗਰੀਨ ਫਗਵਾੜਾ, ਡਰਾਈਵਿੰਗ ਕਰਦੇ ਸਮੇਂ ਬਾਹਰ ਕੂੜਾ ਨਾ ਸੁੱਟੋ, ਸਫ਼ਾਈ ਅਪਣਾਓ, ਬਿਮਾਰੀਆਂ ਨੂੰ ਦੂਰ ਕਰੋ, ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਰੱਖੋ ਆਦਿ ਤਖ਼ਤੀਆਂ ਰਾਹੀਂ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਬੇਹੱਦ ਸਫਲ ਰਹੀ। ਇਹ ਰੈਲੀ ਜੀਡੀਆਰ ਸਕੂਲ ਤੋਂ ਹੁੰਦੀ ਹੋਈ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ‘ਚ ਪਹੁੰਚੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਨਗਰ ਨਿਗਮ ਕਮਿਸ਼ਨਰ ਫਗਵਾੜਾ ਅਮਿਤ ਕੁਮਾਰ ਪੰਚਾਲ ਨੇ ਵਿਦਿਆਰਥੀਆਂ ਨੂੰ ਸਮਾਜ ‘ਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਅਤੇ ਸਵੱਛਤਾ ਦੀ ਸਮਾਜਿਕ ਲੋੜ ਤੇ ਸਿੰਗਲ ਯੂਜ਼ ਪਲਾਸਟਿਕ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ। ਮੈਡਮ ਪੂਜਾ ਸ਼ਰਮਾ ਆਈਈਸੀਈ ਮਾਹਿਰ ਵੱਲੋਂ ਤਿਆਰ ਕੀਤੀ ਗਈ ਰੈਲੀ ਦੀ ਰੂਪ-ਰੇਖਾ ਵਿਚ ਕੁਸ਼ਲ ਪ੍ਰਬੰਧਨ ਦੇਖਣ ਨੂੰ ਮਿਲਿਆ, ਜਿਸ ਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਸਾਰਿਆਂ ਨੂੰ ਜੀਡੀਆਰ ਦਿਵਸ ਦੀ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜੀਡੀਆਰ ਸੰਸਥਾ ਨੇ ਹਮੇਸ਼ਾ ਹੀ ਵੱਖ-ਵੱਖ ਗਤੀਵਿਧੀਆਂ ਰਾਹੀਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਸਕੂਲ ਵੱਲੋਂ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਅਤੇ ਸਿਹਤਮੰਦ ਵਾਤਾਵਰਨ ਮਿਲ ਸਕੇ। ਪਿੰ੍ਸੀਪਲ ਮੈਡਮ ਮਾਧਵੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਅਮਿਤ ਕੁਮਾਰ ਪੰਚਾਲ ਨਗਰ ਨਿਗਮ ਕਮਿਸ਼ਨਰ ਫਗਵਾੜਾ, ਅਜੇ ਕੁਮਾਰ ਸੀਐੱਸਆਈ, ਵਿਕਾਸ ਵਸਦੇਵ ਐੱਸਆਈ, ਮੈਡਮ ਪੂਜਾ ਸ਼ਰਮਾ ਆਈਈਸੀਈ ਐਕਸਪਰਟ, ਸੰਨੀ ਗੁਪਤਾ ਐੱਮਆਈਐੱਸ ਐਕਸਪਰਟ, ਡਾ. ਮਨਜੀਤ ਸਿੰਘ ਪਿ੍ਰੰਸੀਪਲ ਰਾਮਗੜ੍ਹੀਆ ਕਾਲਜ, ਐਡਵੋਕੇਟ ਅਮਿਤ ਸ਼ਰਮਾ ਚੇਅਰਮੈਨ ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਜਸਵਿੰਦਰ ਸਿੰਘ ਏਐੱਸਆਈ, ਹੈੱਡ ਕਾਂਸਟੇਬਲ ਪਰਮਜੀਤ ਕੁਮਾਰ, ਹਰਮੇਸ਼ ਪਾਠਕ, ਪਿ੍ਰਤਪਾਲ ਕੌਰ ਤੁਲੀ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।