ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਸੁਰਿੰਦਰ ਸਿੰਘ ਸੋਨੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਅਤੇ ਮੈਂਬਰ ਇੰਚਾਰਜ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ, ਡਾ. ਪ੍ਰਭਜੋਤ ਕੌਰ ਸੇਵਾਮੁਕਤ ਪਿੰ੍ਸੀਪਲ, ਇੰਦਰਜੀਤ ਸਿੰਘ ਉੱਘੇ ਸਮਾਜ ਸੇਵੀ, ਗੁਰਮਿੰਦਰ ਸਿੰਘ ਭੁੱਲਰ ਡਾਇਰੈਕਟਰ ਐਜੂਕੇਸ਼ਨ ਦੀ ਯੋਗ ਅਗਵਾਈ ਹੇਠ ਚੱਲ ਰਹੇ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਤੌਰ ਪ੍ਰਰਾਇਮਰੀ ਅਧਿਆਪਿਕਾ ਕੰਮ ਕਰ ਰਹੀ ਬਹੁਤ ਹੀ ਮਿਹਨਤੀ ਅਤੇ ਸਮਰਪਿਤ ਅਧਿਆਪਿਕਾ ਜਸਪ੍ਰਰੀਤ ਕੌਰ ਨੂੰ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਵੱਲੋਂ ਕਰਵਾਏ ਅਧਿਆਪਕ ਸਨਮਾਨ ਸਮਾਗਮ ਵਿੱਚ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕ ਸਕੂਲ ਇੰਚਾਰਜ ਗੁਰਿੰਦਰ ਕੌਰ ਨੇ ਦੱਸਿਆ ਕਿ ਜਸਪ੍ਰਰੀਤ ਕੌਰ ਬਹੁਤ ਯੋਗ, ਮਿਹਨਤੀ, ਸਕੂਲ ਪ੍ਰਤੀ ਸਮਰਪਿਤ, ਸਮੇਂ ਦੀ ਪਾਬੰਦ ਹੈ। ਸਾਰੇ ਅਧਿਆਪਕਾਂ ਨੂੰ ਉਨ੍ਹਾਂ ਤੋਂ ਪੇ੍ਰਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਜਸਪ੍ਰਰੀਤ ਕੌਰ ਨੇ ਚੀਫ ਖਾਲਸਾ ਦੀਵਾਨ, ਮੈਂਬਰ ਇੰਚਾਰਜ, ਡਾਇਰੈਕਟਰ ਐਜੂਕੇਸ਼ਨ ਅਤੇ ਸਾਥੀ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਿਸ਼ਾ ਗਰਗ, ਸਤਿੰਦਰ ਕੌਰ, ਰਜਿੰਦਰ ਕੌਰ, ਕੰਵਲਜੀਤ ਕੌਰ, ਸ਼ਾਂਤੀ ਦੇਵੀ, ਦੀਪਾਂਜਲੀ ਆਦਿ ਹਾਜ਼ਰ ਸਨ।