ਸਰੀ, ਬੀ.ਸੀ. – ਸਰੀ ਸਿਟੀ ਕੌਂਸਲ ਨੇ ਵਿਕਾਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਛੋਟੇ-ਪੱਧਰ ‘ਤੇ ਘਰਾਂ ਦੀ ਉਸਾਰੀ ਕਰਨ ਵਾਲੇ ਬਿਲਡਰਾਂ ਨੂੰ ਸਹਾਰਾ ਦੇਣ ਪ੍ਰਤੀ ਸ਼ਹਿਰ ਦੀ ਵਚਨਬੱਧਤਾ ਨੂੰ ਹੋਰ ਪੱਕਾ ਕੀਤਾ ਹੈ। ਆਪਣੀ ਹਾਲੀਆ ਮੀਟਿੰਗ ਵਿੱਚ, ਕੌਂਸਲ ਨੇ ਵਿਕਾਸ ਮਨਜ਼ੂਰੀ ਪ੍ਰਕਿਰਿਆ ਸੁਧਾਰ ਟਾਸਕ ਫੋਰਸ (Development Approval Process Improvement Task Force) ਦੀਆਂ ਮੁੱਖ ਤਬਦੀਲੀਆਂ ਦਾ ਸਮਰਥਨ ਕੀਤਾ, ਜਿਸ ਵਿੱਚ ਇਸ ਦੀ ਮਿਆਦ 31 ਦਸੰਬਰ, 2025 ਤੱਕ ਵਧਾਉਣਾ, ਛੋਟੇ ਬਿਲਡਰਾਂ ਦੇ ਭਾਈਚਾਰੇ ਵਿੱਚੋਂ ਦੋ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨਾ ਅਤੇ ਇਸ ਦੇ ਦਾਇਰੇ ਦਾ ਕੇਂਦਰ, ਜ਼ਮੀਨ ਵਿਕਾਸ ਪ੍ਰਕਿਰਿਆਵਾਂ ‘ਤੋਂ ਹਟਾ ਕੇ ਸਰੀ ਵਿਚਲੇ ਛੋਟੇ ਬਿਲਡਰਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਬਣਾਉਣਾ ਸ਼ਾਮਲ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ,“ਸਰੀ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਅਸੀਂ ਭਾਂਤ-ਭਾਂਤ ਦੀਆਂ ਰਿਹਾਇਸ਼ੀ ਇਮਾਰਤਾਂ ਮੁਹੱਈਆ ਕਰਨ ਵਿੱਚ ਛੋਟੇ ਬਿਲਡਰਾਂ ਵਲੋਂ ਨਿਭਾਈ ਜਾਂਦੀ ਅਹਿਮ ਭੂਮਿਕਾ ਨੂੰ ਪਛਾਣਦੇ ਹਾਂ। ਟਾਸਕ ਫੋਰਸ ਦੇ ਦਾਇਰੇ ਅਤੇ ਮੈਂਬਰਸ਼ਿਪ ਦਾ ਵਿਸਤਾਰ ਕਰਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਉਨ੍ਹਾਂ ਦੀ ਗੱਲ ਸੁਣੀ ਜਾਵੇ ਅਤੇ ਸਾਰੇ ਹਿੱਸੇਦਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਡੀਆਂ ਕਾਰਵਾਈਆਂ ਵਿਕਸਤ ਹੁੰਦੀਆਂ ਰਹਿਣ।”
ਇਹ ਤਬਦੀਲੀਆਂ ਉਸ ਹਾਲੀਆ ਸੂਬਾਈ ਕਾਨੂੰਨ ਦੇ ਜਵਾਬ ਵਿੱਚ ਆਈਆਂ ਹਨ, ਜਿਸ ਤਹਿਤ ਛੋਟੇ-ਪੱਧਰ ਦੀ ਮਲਟੀ-ਯੂਨਿਟ ਹਾਊਸਿੰਗ ਜ਼ੋਨਿੰਗ ਨੂੰ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਸ ਨੇ ਸਰੀ ਵਿੱਚ ਰਿਹਾਇਸ਼ੀ ਵਿਕਾਸ ਦੇ ਦ੍ਰਿਸ਼ ਨੂੰ ਮਹੱਤਵਪੂਰਨ ਤਰੀਕੇ ਨਾਲ ਬਦਲ ਦਿੱਤਾ ਹੈ। ਸ਼ਹਿਰ ਇਹ ਯਕੀਨੀ ਬਣਾ ਕੇ ਕਿ ਛੋਟੇ ਬਿਲਡਰਾਂ ਨੂੰ ਸਹਾਰਾ ਦਿੱਤਾ ਜਾਵੇ ਅਤੇ ਪਰਮਿਟ ਦੀਆਂ ਕਾਰਵਾਈਆਂ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਬਣੀਆਂ ਰਹਿਣ, ਇਹਨਾਂ ਤਬਦੀਲੀਆਂ ਨੂੰ ਸਰਗਰਮੀ ਨਾਲ ਅਪਣਾ ਰਿਹਾ ਹੈ।
ਵਿਕਾਸ ਮਨਜ਼ੂਰੀ ਪ੍ਰਕਿਰਿਆ ਸੁਧਾਰ ਟਾਸਕ ਫੋਰਸ (Development Approval Process Improvement Task Force) ਦੇ ਚੇਅਰਪਰਸਨ ਕੌਂਸਲਰ ਪਰਦੀਪ ਕੂਨਰ ਨੇ ਕਿਹਾ,“ਛੋਟੇ ਬਿਲਡਰਾਂ ਨੂੰ ਗੱਲਬਾਤ ਵਿੱਚ ਸ਼ਾਮਲ ਕਰ ਕੇ, ਅਸੀਂ ਕੀਮਤੀ, ਜ਼ਮੀਨੀ ਸਮਝ ਹਾਸਲ ਕਰ ਰਹੇ ਹਾਂ ਕਿ ਸਾਡੀਆਂ ਮਨਜ਼ੂਰੀ (Permit) ਦੇਣ ਦੀਆਂ ਕਾਰਵਾਈਆਂ ਰੋਜ਼ਾਨਾ ਘਰਾਂ ਦੀ ਡਿਲੀਵਰੀ ਨੂੰ ਕਿਵੇਂ ਪ੍ਰਭਾਵਤ ਕਰਦੀਆਂ ਹਨ, ਇਹ ਵਿਸਤ੍ਰਿਤ ਫੋਕਸ, ਅਜਿਹੇ ਸੁਧਾਰਾਂ ਨੂੰ ਤਿਆਰ ਕਰਨ ਵਿੱਚ ਸਾਡੀ ਮਦਦ ਕਰੇਗਾ ਜਿਹੜੇ ਘਰਾਂ ਨੂੰ ਤੇਜ਼ੀ ਨਾਲ ਅਤੇ ਵਧੇਰੇ ਨਿਪੁੰਨਤਾ ਨਾਲ ਬਣਾਉਣ ਵਿੱਚ ਅਸਲ ‘ਚ ਯੋਗਦਾਨ ਪਾਉਂਦੇ ਹਨ।”
ਕੌਂਸਲ ਨੇ ਅਕਤੂਬਰ 2024 ਵਿੱਚ ਇਸ ਟਾਸਕ ਫੋਰਸ ਦੀ ਸਥਾਪਨਾ ਕੀਤੀ ਸੀ ਤਾਂ ਕਿ ਵਧੀਆ ਤਜ਼ਰਬਿਆਂ ਲਈ ਇੱਕ ਮਾਡਲ ਨੂੰ ਸੁਚਾਰੂ ਬਣਾਉਣ, ਨਵੀਨਤਾ ਲਿਆਉਣ ਅਤੇ ਵਿਕਸਿਤ ਕਰਨ ਦੇ ਢੰਗਾਂ ਦੀ ਪਛਾਣ ਕੀਤੀ ਜਾ ਸਕੇ। ਅੱਜ ਤੱਕ, ਟਾਸਕ ਫੋਰਸ ਦੁਆਰਾ ਪਛਾਣੇ ਗਏ ਲਗਭਗ ਸਾਰੇ ਮੁੱਦੇ ਜਾਂ ਤਾਂ ਖ਼ਤਮ ਹੋ ਚੁੱਕੇ ਹਨ ਜਾਂ ਚੱਲ ਰਹੇ ਹਨ ਜਾਂ ਲਾਗੂ ਕੀਤੇ ਜਾਣ ਦੇ ਉੱਪਰਲੇ ਪੱਧਰ ‘ਤੇ ਹਨ।
ਸਰੀ ਵਿੱਚ ਵਿਕਾਸ ਅਤੇ ਪਰਮਿਟ ਸੰਬੰਧੀ ਸੁਧਾਰਾਂ ਬਾਰੇ ਹੋਰ ਜਾਣਕਾਰੀ ਲਈ Surrey.ca/development ‘ਤੇ ਜਾਓ।


