Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਕਾਰੋਬਾਰ Business

ਗੋਲੀਬਾਰੀ ਮਗਰੋਂ ਹਿੰਸਕ ਅਪਰਾਧਿਕ ਸਮੱਗਰੀ ‘ਤੇ ਤੁਰੰਤ ਰੋਕ ਲਗਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਪੀਲ

By uscreative Published 2 min read

ਹਾਲ ਹੀ ਵਿੱਚ ਇੱਕ ਸਥਾਨਕ ਕਾਰੋਬਾਰ ਤੇ ਵਾਪਰੀ ਗੋਲੀ ਦੀ ਵਾਰਦਾਤ ਨੂੰ ਇੱਕ ਵਿਅਕਤੀ ਨੇ ਬੇਸ਼ਰਮੀ ਨਾਲ ਫ਼ਿਲਮਾਇਆ ਅਤੇ ਆਨਲਾਈਨ ਪੋਸਟ ਕਰ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ। ਇਹ ਕਾਰਵਾਈ ਨਾ ਸਿਰਫ਼ ਸਿੱਧੇ ਪੀੜਤ ਨੂੰ ਨੁਕਸਾਨ ਪਹੁੰਚਾਉਣ ਲਈ ਸੀ, ਬਲਕਿ ਸਾਡੇ ਪੂਰੇ ਭਾਈਚਾਰੇ ਨੂੰ ਦਹਿਸ਼ਤ ਵਿੱਚ ਪਾਉਣ ਲਈ ਸੀ। ਅਤੇ ਇਹ ਡਰ ਸੁਭਾਵਿਕ ਹੈ, ਜਿਸਨੂੰ ਮੈਂ ਖ਼ੁਦ ਕੇਪ੍ਸ ਕੈਫ਼ੇ (Kap’s Cafe ) ਤੇ ਇਲਾਕੇ ਦੇ ਕਾਰੋਬਾਰਾਂ ਦਾ ਦੌਰਾ ਕਰਦੇ ਸਮੇਂ ਵਰਕਰਾਂ ਅਤੇ ਗਾਹਕਾਂ ਨਾਲ ਗੱਲ ਕਰਦਿਆਂ ਮਹਿਸੂਸ ਕੀਤਾ, ਜੋ ਹੁਣ ਆਪਣੀ ਸੁਰੱਖਿਆ ਬਾਰੇ ਚਿੰਤਤ ਹਨ। ਇੱਕ ਅਜਿਹੀ ਥਾਂ ਜੋ ਖੁਲਣ ਵਾਲੇ ਨਵੇਂ ਸਥਾਪਨਾ ਦੀ ਰੌਣਕ ਅਤੇ ਉਤਸ਼ਾਹ ਨਾਲ ਭਰੀ ਹੋਣੀ ਚਾਹੀਦੀ ਸੀ, ਉਸਨੂੰ ਡਰ ਅਤੇ ਅਸ਼ਾਂਤੀ ਨੇ ਘੇਰ ਲਿਆ।

ਇਹ ਅਸਹਿਣਯੋਗ ਹੈ ਕਿ ਕੁਝ ਪਲੇਟਫਾਰਮਾਂ ‘ਤੇ ਜਾਇਜ਼ ਖ਼ਬਰਾਂ ਦੀ ਸਮੱਗਰੀ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ, ਜਦੋਂ ਕਿ ਹਿੰਸਕ ਅਪਰਾਧਾਂ ਨੂੰ ਪ੍ਰਮੋਟ ਕਰਨ ਵਾਲੀਆਂ ਵੀਡੀਉਜ਼ ਖੁੱਲ੍ਹੇਂਆਮ ਘੁੰਮਦੀਆਂ ਹਨ। ਕਾਰਪੋਰੇਟ ਜ਼ਿੰਮੇਵਾਰੀ ਅਤੇ ਬੁਨਿਆਦੀ ਸੁਰੱਖਿਆ ਮੰਗਦੀ ਹੈ ਕਿ ਤੁਰੰਤ ਅਤੇ ਨਿਰਣਾਇਕ ਕਾਰਵਾਈ ਕੀਤੀ ਜਾਵੇ। ਅਪਰਾਧਿਕ ਗਰੁੱਪਾਂ ਨੂੰ ਭੜਕਾਉਣ, ਡਰਾਉਣ ਜਾਂ ਹਿੰਸਾ ਦਾ ਜਸ਼ਨ ਮਨਾਉਣ ਲਈ ਡਿਜੀਟਲ ਮੰਚ ਨਾ ਦਿੱਤੇ ਜਾਣ।

ਇਸ ਲਈ ਮੈਂ ਹਰ ਸੋਸ਼ਲ ਮੀਡੀਆ ਕੰਪਨੀ ਨੂੰ ਬੇਨਤੀ ਕਰਦੀ ਹਾਂ ਕਿ:

•                    ਅਪਰਾਧਿਕ ਸੰਸਥਾਵਾਂ ਨਾਲ ਜੁੜੇ ਖਾਤਿਆਂ ਨੂੰ ਸਥਾਈ ਤੌਰ ‘ਤੇ ਕੀਤਾ ਜਾਵੇ;

•                    ਹਿੰਸਕ ਅਪਰਾਧ ਨੂੰ ਉਤਸ਼ਾਹਿਤ ਕਰਨ, ਸਮਰਥਨ ਦੇਣ ਜਾਂ ਮਹਿਮਾ ਕਰਨ ਵਾਲੀ ਕਿਸੇ ਵੀ ਸਮੱਗਰੀ ਨੂੰ ਤੁਰੰਤ ਹਟਾਇਆ ਜਾਵੇ; ਅਤੇ

•                    ਅਜਿਹੇ ਖ਼ਤਰਨਾਕ ਸਮੱਗਰੀ ਨੂੰ ਫੈਲਣ ਤੋਂ ਪਹਿਲਾਂ ਹੀ ਹਟਾਉਣ ਲਈ ਰੀਅਲ-ਟਾਈਮ ਪਛਾਣ ਅਤੇ ਰਿਪੋਰਟਿੰਗ ਟੂਲ ਲਾਗੂ ਕੀਤੇ ਜਾਣ।

ਇਹ ਕਦਮ ਸਿਰਫ ਗੱਲਾਂ ਨਹੀਂ ਬਲਕਿ ਲਾਜ਼ਮੀ ਹਨ। ਸਰੀ ਨੂੰ ਸੁਰੱਖਿਅਤ ਰੱਖਣ ਲਈ ਨਿਵਾਸੀਆਂ, ਕਾਰੋਬਾਰਾਂ, ਕਾਨੂੰਨ-ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਉਹ ਤਕਨਾਲੋਜੀ ਕੰਪਨੀਆਂ ਜੋ ਸਾਡੀ ਜਨਤਕ ਥਾਂ ਨੂੰ ਆਕਾਰ ਦਿੰਦੀਆਂ ਹਨ, ਸਭ ਦੇ ਸਹਿਯੋਗ ਦੀ ਲੋੜ ਹੈ। ਮੇਰੀ ਕੌਂਸਲ ਅਤੇ ਮੈਂ ਆਪਣੇ ਸ਼ਹਿਰ ਦੀ ਰੱਖਿਆ ਲਈ ਸਰੀ ਪੁਲਿਸ, ਆਰ.ਸੀ.ਐਮ.ਪੀ., ਸੂਬਾਈ ਅਤੇ ਫੈਡਰਲ ਅਧਿਕਾਰੀਆਂ ਨਾਲ ਮਿਲ ਕੇ ਸਾਡੇ ਸ਼ਹਿਰ ਦੀ ਸੁਰੱਖਿਆ ਲਈ ਕੰਮ ਕਰਦੇ ਰਹਾਂਗੇ, ਪਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀ ਆਪਣਾ ਭੂਮਿਕਾ ਨਿਭਾਉਣੀ ਹੋਵੇਗੀ।

ਸਰੀ ਦੀ ਤਾਕਤ ਸਾਡੀ ਏਕਤਾ ਅਤੇ ਡਰ ਦੇ ਅੱਗੇ ਨਾਂ ਝੁਕਣ ਵਿੱਚ ਹੈ। ਅਸੀਂ ਅਪਰਾਧੀਆਂ ਨੂੰ ਇਹ ਨਿਰਣੇ ਨਹੀਂ ਲੈਣ ਦੇਵਾਂਗੇ ਕਿ ਅਸੀਂ ਕਿਵੇਂ ਰਹਿੰਦੇ ਜਾਂ ਕੰਮ ਕਰਦੇ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਮਿਲਕੇ ਸਰੀ ਨੂੰ ਸੁਰੱਖਿਅਤ, ਮਜ਼ਬੂਤ ਅਤੇ ਨਿਡਰ ਬਣਾਈ ਰੱਖਾਂਗੇ।

ਮੇਅਰ ਬਰੈਂਡਾ ਲੌਕ

ਸਿਟੀ ਆਫ਼ ਸਰੀ

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਕਾਰੋਬਾਰ Business →
Share on WhatsApp