ਗਾਂ ਨੂੰ ਐਲਾਨੋ ਕੌਮੀ ਪਸ਼ੂ, ਗਊ ਹੱਤਿਆ ‘ਤੇ ਹੋਵੇ ਉਮਰ ਕੈਦ : ਰਾਜਸਥਾਨ ਹਾਈਕੋਰਟ

ਜੈਪੁਰ, : ਰਾਜਸਥਾਨ ਹਾਈਕੋਰਟ ਨੇ ਗਾਂ ਨੂੰ ਕੌਮੀ ਪਸ਼ੂ ਐਲਾਨਣ ਨੂੰ ਕਿਹਾ ਹੈ। ਜਾਣਕਾਰੀ ਮੁਤਾਬਿਕ ਹਾਈਕੋਰਟ ਨੇ ਰਾਜਸਥਾਨ ਸਰਕਾਰ ਨੂੰ ਕਿਹਾ ਹੈ ਕਿ ਕਾਨੂੰਨ ‘ਚ ਬਦਲਾਅ ਕਰ ਕੇ ਗਊ ਦੀ ਹੱਤਿਆ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਕੋਰਟ ‘ਚ ਹਿੰਨਗੋਨੀਆ ਗਊਸ਼ਾਲਾ ‘ਚ ਗਾਵਾਂ ਦੀ ਮੌਤ ਮਾਮਲੇ ‘ਚ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ।

ਅਦਾਲਤ ਨੇ ਜੰਗਲਾਤ ਵਿਭਾਗ ਨੂੰ ਹੁਕਮ ਦਿੱਤਾ ਹੈ ਕਿ ਹਰ ਸਾਲ ਗਊਸ਼ਾਲਾਵਾਂ ‘ਚ 5000 ਬੂਟੇ ਲਾਏ ਜਾਣ। ਫਿਲਹਾਲ ਗਊ ਹੱਤਿਆ ਕਰਨ ‘ਤੇ 3 ਸਾਲ ਦੀ ਸਜ਼ਾ ਦੀ ਤਜਵੀਜ਼ ਹੈ। 26 ਮਈ ਨੂੰ ਨਰਿੰਦਰ ਮੋਦੀ ਸਰਕਾਰ ਨੇ ਹੱਤਿਆ ਲਈ ਪਸ਼ੂ ਬਾਜ਼ਾਰਾਂ ‘ਚ ਮਵੇਸ਼ੀਆਂ ਦੀ ਖਰੀਦ-ਫਰੋਖ਼ਤ ‘ਤੇ ਪਾਬੰਦੀ ਲਾ ਦਿੱਤੀ ਸੀ।

ਜਰਨੈਲ ਸਿੰਘ ਸੇਖਾ ਦੇ ਪੰਜਾਬੀ ਨਾਵਲ ḔਵਿਗੋਚਾḔ ਅਤੇ ਸੁਰਿੰਦਰਪਾਲ ਬਰਾੜ ਦੀ Ḕਟੁਕੜਾ ਟੁਕੜਾ ਜ਼ਿੰਦਗੀḔ ਪੁਸਤਕ ਦਾ ਹਿੰਦੀ ਅਨੁਵਾਦ ਲੋਕ ਅਰਪਣ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਪੰਜਾਬੀ ਸਾਹਿਤ ਦੇ ਦੋ ਨਾਮਵਰ ਸਾਹਿਤਕਾਰਾਂ ਜਰਨੈਲ ਸਿੰਘ ਸੇਖਾ ਅਤੇ ਸੁਰਿੰਦਰਪਾਲ ਕੌਰ ਬਰਾੜ ਨੂੰ ਉਸ ਸਮੇਂ ਮਾਣ-ਪ੍ਰਮਾਣ ਹਾਸਿਲ ਹੋਇਆ ਜਦੋਂ ਉਨ੍ਹਾਂ ਦੇ ਪੰਜਾਬੀ ਸਾਹਿਤ ਦਾ ਹਿੰਦੀ ‘ਚ ਅਨੁਵਾਦ ਹੋ ਕੇ ਲੋਕਾਂ ਦੀ ਕਚਹਿਰੀ ਵਿੱਚ ਆਇਆ। ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਪੰਜਾਬੀ ਵਿੱਚ ਨਾਵਲ ḔਵਿਗੋਚਾḔ ਹਿੰਦੀ ‘ਚ ਅਨੁਵਾਦ ਹੋਣ ਪਿੱਛੋਂ Ḕਪਿਘਲਤੀ ਯਾਦੇਂḔ ਸਿਰਲੇਖ ਹੇਠ ਪੰਜਾਬ ਭਵਨ ਸਰੀ ਵਿਖੇ Ḕਹਿੰਦੀ ਸਾਹਿਤਕ ਪ੍ਰੀਸ਼ਦ ਕੈਨੇਡਾḔ ਨਾਂਅ ਦੀ ਸੰਸਥਾ ਵੱਲੋਂ ਲੋਕ ਅਰਪਣ ਕੀਤਾ ਗਿਆ। ḔਵਿਗੋਚਾḔ ਨਾਵਲ ਸਾਲ 2009 ‘ਚ ਲੋਕ ਅਰਪਣ ਕੀਤਾ ਗਿਆ ਸੀ ਤੇ ਹੁਣ ਇਸ ਦਾ 296 ਸਫ਼ਿਆਂ ‘ਤੇ ਹਿੰਦੀ ‘ਚ ਅਨੁਵਾਦ ਕੀਤਾ ਗਿਆ ਹੈ। ਇਸੇ ਤਰਾਂ ਸੁਰਿੰਦਰ ਪਾਲ ਕੌਰ ਬਰਾੜ ਦੀ ਪੰਜਾਬੀ ਪੁਸਤਕ ‘ਟੁਕੜਾ ਟੁਕੜਾ ਜ਼ਿੰਦਗੀ’ ਦਾ ਵੀ ਹਿੰਦੀ ‘ਚ ਅਨੁਵਾਦ ਹੋਇਆ ਹੈ ਜਿਹੜੀ ਕਿ ਇਸੇ ਸਮਾਗਮ ‘ਚ ਲੋਕ ਅਰਪਣ ਕੀਤੀ ਗਈ ਹੈ। Ḕਟੁਕੜਾ ਟੁਕੜਾ ਜ਼ਿੰਦਗੀḔ ਪੁਸਤਕ ਦਾ ਹਿੰਦੀ ‘ਚ ਅਨੁਵਾਦ ਹੋਣ ਪਿੱਛੋਂ ਇਸ ਨੂੰ ‘ਪਲ ਵਿਕਲ ਪ੍ਰਤੀਪਲ’ ਨਾਂਅ ਹੇਠ ਛਾਪਿਆ ਗਿਆ ਹੈ ਜਿਸ ਦੇ 94 ਸਫ਼ੇ ਹਨ। ਇਹ ਦੋਵੇਂ ਪੁਸਤਕਾਂ ਵੱਡੀ ਗਿਣਤੀ ‘ਚ ਸਾਹਿਤਕਾਰਾਂ ਦੀ ਵਿੱਚ ਰਿਲੀਜ਼ ਕੀਤੀਆਂ ਗਈਆਂ। ਹਿੰਦੀ ‘ਚ ਅਨੁਵਾਦ ਹੋਈਆਂ ਪੁਸਤਕਾਂ ਬਾਰੇ ਬੋਲਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਮੋਹਨ ਗਿੱਲ, ਨਦੀਮ ਪਰਮਾਰ, ਇੰਦਜੀਤ ਕੌਰ ਸਿੱਧੂ, ਅਚਾਰੀਆ ਤ੍ਰਿਵੇਦੀ, ਹਰਕੀਰਤ ਕੌਰ ਚਾਹਲ, ਮੁਹੰਮਦ ਰਫੀਕ, ਸ਼ਿਖਾ ਪੁਰੇਵਾਲ, ਅਜੇ ਢੀਂਗਰਾ ਅਤੇ ਕਮਲ ਢੀਗਰਾ ਸ਼ਾਮਲ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੇ 19ਵੇਂ ਫਿਊਜ਼ਨ ਫ਼ੈਸਟੀਵਲ ਵਿੱਚ ਵਿਭਿੰਨ ਸੱਭਿਆਚਾਰਾਂ ਨੇ ਲਾਈ ਰੌਣਕ: 80,000 ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ

ਸਰੀ ਸੌਕਰ ਫੈਨ ਜ਼ੋਨਜ਼ ਵਿੱਚ ਫੀਫਾ ਵਿਸ਼ਵ ਕੱਪ 2026™ ਦੌਰਾਨ 175,000 ਤੋਂ ਵੱਧ ਪ੍ਰਸ਼ੰਸਕਾਂ ਨੇ ਕੀਤੀ ਸ਼ਮੂਲੀਅਤ

ਸਰੀ, ਬੀ.ਸੀ. – ਇਨ੍ਹਾਂ ਗਰਮੀਆਂ ਵਿੱਚ ਸਿਟੀ ਆਫ਼ ਸਰੀ ਵੱਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2026™ ਸੌਕਰ ਫੈਨ ਜ਼ੋਨਾਂ ਵਿੱਚ 175,000ਤੋਂ ਵੱਧ ਪ੍ਰਸ਼ੰਸਕ ਸਰੀ ਭਰ ਵਿੱਚ ਇਕੱਠੇ ਹੋਏ। ਛੇ ਹਫ਼ਤਿਆਂ ਅਤੇ ਚਾਰ

ਸਰੀ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਿਹਾਇਸ਼ੀ ਟੀਚੇ ਪੂਰੇ ਕੀਤੇ

13,800 ਤੋਂ ਵੱਧ ਨਵੇਂ ਘਰਾਂ ਨੂੰ ਦਿੱਤੀ ਮਨਜ਼ੂਰੀ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਰਿਹਾਇਸ਼ੀ ਟੀਚਿਆਂ ਤੋਂ ਵੱਧ ਪ੍ਰਾਪਤੀ ਹਾਸਲ ਕੀਤੀ ਹੈ। ਪਿਛਲੇ ਢਾਈ ਸਾਲਾਂ ਵਿੱਚ ਸ਼ਹਿਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.