ਜਗਦੀਸ਼ ਰਾਜ, ਅਮਰਕੋਟ : ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਡਾ. ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਤੇਜਬੀਰ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਬਲਾਕ ਭਿੱਖੀਵਿੰਡ ਅਤੇ ਵਲਟੋਹਾ ਦੇ ਪਿੰਡਾ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰਚਾਰ ਵੈਨਾਂ ਚਲਾਈਆਂ ਗਈਆਂ।

ਬਲਾਕ ਵਲਟੋਹਾ ਦੇ ਪਿੰਡਾਂ ਪੂਨੀਆਂ, ਵਲਟੋਹਾ, ਬਹਾਦਰ ਨਗਰ, ਤੂਤ, ਭੰਗਾਲਾ, ਰਸੂਲਪੁਰ, ਮੁੱਠਿਆਂ ਵਾਲਾ, ਅਮਰਕੋਟ ਅਤੇ ਬਲਾਕ ਭਿੱਖੀਵਿੰਡ ਦੇ ਮਾੜੀ ਮੇਘਾ, ਡਲੀਰੀ, ਗੱਲ, ਮਾੜੀ ਕੰਬੋਕੇ, ਖਾਲੜਾ ਆਦਿ ‘ਚ ਪਰਾਲੀ ਪ੍ਰਬੰਧਨ ਸਬੰਧੀ ਪ੍ਰਚਾਰ ਕੀਤਾ ਗਿਆ। ਇਸ ਮੌਕੇ ਏਡੀਓ ਡਾ. ਹਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ 15 ਦਿਨਾਂ ਤੱਕ ਇਨ੍ਹਾਂ ਵੈਨਾਂ ਰਾਹੀਂ ਦੋਵੇਂ ਬਲਾਕਾਂ ਦੇ ਸਾਰੇ ਪਿੰਡਾਂ ‘ਚ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਹੌਟ ਸਪੌਟ ਪਿੰਡਾਂ ਨੂੰ ਤਰਜੀਹ ਦਿੰਦੇ ਹੋਏ ਪਿੰਡ ਪੱਧਰੀ ਕੈਂਪ ਲਗਾਕੇ ਵਾਲ ਪੇਂਟਿੰਗ, ਡੈਮੋ ਆਦਿ ਰਾਹੀਂ ਕਿਸਾਨਾਂ ਨੂੰ ਪਰਾਲੀ ਦੇ ਸੁਚਾਰੂ ਪ੍ਰਬੰਧਨ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਗੁਰਦੇਵ ਸਿੰਘ ਏਈਓ, ਗੁਰਬੀਰ ਸਿੰਘ ਬੀਟੀਐੱਮ, ਗੁਰਬੀਰ ਸਿੰਘ ਏਟੀਐੱਮ, ਜਗਜੀਤ ਸਿੰਘ ਏਟੀਐੱਮ, ਬਲਰਾਜ ਸਿੰਘ ਅਤੇ ਰਾਜਵਿੰਦਰ ਸਿੰਘ ਆਦਿ ਸਟਾਫ ਹਾਜ਼ਰ ਸੀ।