ਪੱਤਰ ਪ੍ਰਰੇਰਕ, ਮਾਨਸਾ : ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਸਾਬਕਾ ਸਰਪੰਚ ਸਵ: ਕਿਰਪਾਲ ਸਿੰਘ ਦੀ ਨੌਵੀਂ ਬਰਸੀ ਤੇ ਵਿਸ਼ਾਲ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਇਸ 35 ਯੂਨਿਟ ਖ਼ੂਨ ਇਕੱਤਰ ਹੋਇਆ। ਇਸ ਦੌਰਾਨ ਗੁਰਪ੍ਰਰੀਤ ਸਿੰਘ ਬਣਾਂਵਾਲੀ ਵਿਧਾਇਕ ਸਰਦੂਲਗੜ੍ਹ, ਜਗਦੀਪ ਸਿੰਘ ਨਕੱਈ ਸਾਬਕਾ ਵਿਧਾਇਕ, ਪੇ੍ਮ ਕੁਮਾਰ ਅਰੋੜਾ ਹਲਕਾ ਇੰਚਾਰਜ ਸ਼ੋ੍ਮਣੀ ਅਕਾਲੀ ਦਲ ਮਾਨਸਾ, ਰਾਮ ਸਿੰਘ ਭੈਣੀਬਾਘਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਉਗਾਰਾਹਾ, ਇੰਦਰਜੀਤ ਸਿੰਘ ਝੱਬਰ, ਗੁਰਪ੍ਰਰੀਤ ਸਿੰਘ ਚਹਿਲ ਜ਼ਿਲ੍ਹਾ ਯੂਥ ਪ੍ਰਧਾਨ ਅਕਾਲੀ ਦਲ ਨੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਅਤੇ ਕਲੱਬ ਵਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਕਿ ਜ਼ਰੂਰਤਮੰਦਾਂ ਦੀ ਜਾਨ ਬਚਾਈ ਜਾ ਸਕੇ। ਕਲੱਬ ਪ੍ਰਧਾਨ ਕੁਲਵੀਰ ਸਿੰਘ ਅਤੇ ਸੁਖਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਸਾਬਕਾ ਸਰਪੰਚ ਸਵ: ਕਿਰਪਾਲ ਸਿੰਘ ਦੇ ਨੇਤਰ ਦਾਨ ਕੀਤੇ ਗਏ ਸੀ। ਉਨ੍ਹਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਪਿੰਡ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਸ ਮੌਕੇ ਕਰਮ ਸਿੰਘ ਮੰਡੀਕਲਾਂ, ਬਲਦੇਵ ਸਿੰਘ ਮਾਖਾ, ਸੁਖਵਿੰਦਰ ਸਿੰਘ ਭੋਲਾ ਕਿਸਾਨ ਆਗੂ, ਗੁਰਜਿੰਦਰ ਸਿੰਘ ਬੱਗਾ, ਦਰਬਾਰਾ ਸਿੰਘ, ਮਨਜੀਤ ਸਿੰਘ, ਜੋਗਿੰਦਰ ਸਿੰਘ ਚਹਿਲ, ਬਲਜੀਤ ਸ਼ਰਮਾ ਸਰਪੰਚ, ਰਣਵਿੰਦਰ ਸਿੰਘ, ਕੰਵਲਜੀਤ ਸਿੰਘ, ਰਾਮ ਸਿੰਘ ਮਾਖਾ,ਕੇਸਰ, ਸੂਰਜ ਪ੍ਰਕਾਸ਼, ਡਾਕਟਰ ਅਮਰੀਕ ਸਿੰਘ, ਨੀਟਾ, ਨੈਬੀ, ਮਿੰਟੂ, ਸੁਖਚੈਨ, ਸ਼ਵਿਜੀ, ਬਲਜੀਤ ਸ਼ਰਮਾ, ਪ੍ਰਗਟ ਸਿੰਘ, ਯਾਦਵਿੰਦਰ ਸਿੰਘ, ਚੰਦ ਸ਼ਰਮਾ, ਬਘੇਲ ਸਿੰਘ, ਬਲਜੀਤ ਸਿੰਘ, ਜਗਰੂਪ ਸਿੰਘ, ਬਲਵੀਰ ਸਿੰਘ ਫੌਜੀ, ਕਾਲਾ, ਸੁਖਜੀਤ ਸਿੰਘ, ਰਸੀ, ਬਿੰਦਰ ਸਿੰਘ, ਪੱਪੀ, ਸੁਖਬੀਰ ਸਿੰਘ, ਦਿਆ ਸਿੰਘ, ਮੱਖਣ ਸਿੰਘ, ਗੋਪੀ, ਪੀਤਾ, ਲੱਖਾ, ਦਰਸ਼ਨ ਸਿੰਘ, ਇਕਬਾਲ ਸਿੰਘ, ਕਾਕਾ ਮਾਖਾ, ਸਵਰਨ ਸਿੰਘ, ਬੂਟਾ ਸਿੰਘ, ਕੁਲਦੀਪ ਮਾਣਕ, ਗੁਰਪ੍ਰਰੀਤ ਰੜ, ਸੁੱਖੀ ਰੜ, ਸਹਿਜਾ, ਗੁਰਵਿੰਦਰ ਸਿੰਘ, ਕਾਲੂ, ਮਣੀ, ਰਾਮ, ਗੱਗੀ, ਕੰਤੀ, ਅੰਮਿ੍ਤਪਾਲ, ਨਿੱਕਾ ਸੁਸਾਇਟੀ, ਗੋਗੀ ਰੱਲਾ, ਬਾਰੂ ਰੱਲਾ, ਬੱਲੀ ਮਾਖਾ, ਚਰਨੀ, ਗੁਰਪ੍ਰਰੀਤ ਸਮੇਤ ਪਿੰਡ ਵਾਸੀ ਮੌਜੂਦ ਸਨ।