ਲੈੱਥਬ੍ਰਿੱਜ,: ਚਾਰ ਦਹਾਕੇ ਪਹਿਲਾਂ ਬੌਬ ਢਿੱਲੋਂ ਉਦੋਂ ਕੈਨੇਡਾ ਆਇਆ ਸੀ ਜਦੋਂ ਉਸ ਦੀ ਜੇਬ੍ਹ ਵਿੱਚ ਫੁੱਟੀ ਕੌਡੀ ਵੀ ਨਹੀਂ ਸੀ। ਜਪਾਨ ਵਿੱਚ ਪੈਦਾ ਹੋਏ ਇਸ ਸਿੱਖ ਨੇ ਆਪਣੇ ਸ਼ੁਰੂਆਤੀ ਸਾਲ ਲਾਈਬੇਰੀਆ ਵਿੱਚ ਬਿਤਾਏ ਤੇ ਫਿਰ ਉੱਥੇ ਮਚੀ ਉਥਲ-ਪੁਥਲ ਮੌਕੇ ਉਹ ਦੇਸ਼ ਛੱਡ ਕੇ ਕੈਨੇਡਾ ਆ ਗਿਆ।ਬੁੱਧਵਾਰ ਨੂੰ ਕੈਲਗਰੀ ਤੇ ਲੈੱਥਬ੍ਰਿੱਜ ਵਿੱਚ ਢਿੱਲੋਂ ਨੇ ਯੂਨੀਵਰਸਿਟੀ ਆਫ ਲੈੱਥਬ੍ਰਿੱਜ ਨੂੰ 10 ਮਿਲੀਅਨ ਡਾਲਰ ਦੀ ਡੋਨੇਸ਼ਨ ਦਿੱਤੀ। ਇਸ ਡੋਨੇਸ਼ਨ ਨੂੰ ਹਾਸਲ ਕਰਨ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਢਿੱਲੋਂ ਮੇਨਸਟਰੀਟ ਇਕੁਇਟੀ ਦੇ ਚੀਫ ਐਗਜ਼ੈਕਟਿਵ ਤੇ ਬਾਨੀ ਹਨ। ਇਸ ਮੌਕੇ ਕੈਲਗਰੀ ਤੋਂ ਢਿੱਲੋਂ ਨੇ ਆਖਿਆ ਕਿ ਉਨ੍ਹਾਂ ਜੋ ਕੁੱਝ ਵੀ ਬਣਾਇਆ ਹੈ ਉਹ ਇੱਥੇ ਕੈਨੇਡਾ ਆ ਕੇ ਹੀ ਬਣਾਇਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਲਈ ਇਹ ਕੈਨੇਡਾ ਦਾ ਅਹਿਸਾਨ ਚੁਕਾਉਣ ਦਾ ਸੁਨਹਿਰਾ ਮੌਕਾ ਹੈ।ਇਹ ਰਕਮ ਯੂਨੀਵਰਸਿਟੀ ਦੀ ਫੈਕਲਟੀ ਆਫ ਮੈਨੇਜਮੈਂਟ ਲਈ ਦਿੱਤੀ ਗਈ ਹੈ ਜਿਸ ਦਾ ਨਾਂ ਬਦਲ ਕੇ ਢਿੱਲੋਂ ਸਕੂਲ ਆਫ ਬਿਜ਼ਨਸਿਜ਼ ਰੱਖਿਆ ਜਾਵੇਗਾ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


