ਐਬਟਸਫੋਰਡ:-(ਬਰਾੜ-ਭਗਤਾ ਭਾਈ ਕਾ) ਪੰਜਾਬੀ ਮੂਲ ਦੇ ਕੈਨੇਡੀਅਨ ਜੰਮਪਲ ਪੰਜਾਬ ਦੇ ਜਿਲ੍ਹਾ ਫਰੀਦਕੋਟ ਦੇ ਪਿੰਡ ਗੋਂਦਾਰਾ ਨਾਲ ਸੰਬੰਧਤ 17 ਸਾਲਾ ਬਿਕਰਮਜੀਤ ਸਿੰਘ ਗੋਂਦਾਰਾ ਨੇ ਵੈਲੀ ਰੋਇਲਜ਼ ਟਰੈਕ ਐਂਡ ਫੀਲਡ ਕਲੱਬ ਆਫ਼ ਬੀæਸੀæ ਵੱਲੋਂ ਭਾਗ ਲੈਂਦਿਆਂ 5 ਤੋਂ 7 ਅਗਸਤ ਤੱਕ ਮਾਂਟਰੀਅਲ ਵਿਖੇ ਹੋਈ ਕੈਨੇਡੀਅਨ ਲੀਜ਼ਨ ਯੂਥ ਟਰੈਕ ਐਂਡ ਫੀਲਡ ਅਥਲੈਟਿਕਸ ਚੈਂਪੀਅਨਸ਼ਿਪ ‘ਚ ਅੰਡਰ 18 ਗਰੁੱਪ ਵਿੱਚ ਹੈਮਰ ਥਰੋਅ ਸੁੱਟ ਕੇ ਸੋਨ ਤਮਗਾ ਜਿੱਤਿਆ। ਇਸ ਮੀਟ ‘ਚ ਬਿਕਰਮਜੀਤ ਨੇ 65.47 ਮੀਟਰ ਹੈਮਰ ਥਰੋਅ ਸੁੱਟ ਕੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਬਿਕਰਮਜੀਤ ਕੈਨੇਡੀਅਨ ਜੂਨੀਅਰ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ 17 ਸਾਲ ਤੋਂ ਘੱਟ ਉਮਰ ਵਰਗ ‘ਚ 6 ਕਿਲੋਗਰਾਮ ਭਾਰ ਦਾ ਹੈਮਰ ਥਰੋਅ 58.94 ਮੀਟਰ ਸੁੱਟ ਕੇ ਜੇਤੂ ਰਿਹਾ। ਜੂਨ 2 ਤੋਂ 4 ਤੱਕ ਨਨੈਮੋਂ ਵਿਖੇ ਬੀ.ਸੀ. ਹਾਈ ਸਕੂਲਜ਼ ਚੈਂਪੀਅਨਸ਼ਿਪ ‘ਚ ਉਸ ਨੇ 6 ਕਿਲੋਗਰਾਮ ਭਾਰ ਦਾ ਹੈਮਰ ਥਰੋਅ 60.90 ਮੀਟਰ ਦੀ ਦੂਰੀ ‘ਤੇ ਸੁੱਟ ਕੇ ਜੇਤੂ ਹੀ ਨਹੀਂ ਰਿਹਾ ਸਗੋਂ 10 ਸਾਲ ਪੁਰਾਣਾ ਰਿਕਾਰਡ ਵੀ ਤੋੜਿਆ। ਇਸ ਤੋਂ ਇਲਾਵਾ ਬਿਕਰਮਜੀਤ ਨੇ ਹੋਰ ਵੀ ਬਹੁਤ ਸਾਰੇ ਮੁਕਾਬਲਿਆਂ ਹੈਮਰ ਥਰੋਅ ‘ਚ ਆਪਣੀ ਚੜ੍ਹਤ ਬਣਾਈ ਹੈ। ਐਬਟਸਫੋਰਡ ਦੇ ਡਬਲਇਊæ ਜੇæ ਮਾਊਟ ਸੀਨੀਅਰ ਸੈਕੰਡਰੀ ਸਕੂਲ ਦਾ ਇਹ ਵਿਦਿਆਰਥੀ ਹੈਮਰ ਥਰੋਅ ਵਿੱਚ ਵੱਡਾ ਮਾਰਕਾ ਮਾਰਨ ਲਈ ਸਖਤ ਮਿਹਨਤ ਕਰ ਰਿਹਾ ਹੈ।
ਗੰਨ ਹਿੰਸਾ ਬਾਰੇ ਮੇਅਰ ਬਰੈਂਡਾ ਲੌਕ ਦਾ ਬਿਆਨ
ਸਰੀ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰ ਗੰਭੀਰ ਹਾਲਤ ਵਿੱਚ ਹਨ, ਨੇ ਮੈਨੂੰ ਬਹੁਤ


