Ad-Time-For-Vacation.png

ਕੈਨੇਡਾ ਵਿੱਚ ਸਿਰ ਚੁੱਕ ਰਹੇ ਹਨ ਸੱਜੇ ਪੱਖੀ ਇੰਤਹਾਪਸੰਦ ਧੜੇ

ਅਮਰੀਕਾ ਵਿੱਚ ਖੁਦ ਨੂੰ ਸਰਬਉੱਚ ਮੰਨਣ ਵਾਲੇ ਗੋਰਿਆਂ ਵੱਲੋਂ ਕੀਤੀ ਗਈ ਰੈਲੀ ਨਾਲ ਨਾ ਸਿਰਫ ਅਮਰੀਕਾ ਵਿਚਲਾ ਨਸਲਵਾਦ, ਹਿੰਸਾ ਤੇ ਜ਼ਹਿਰੀਲੀ ਸਿਆਸੀ ਖੇਡ ਸਾਹਮਣੇ ਆਈ ਸਗੋਂ ਇਸ ਨਾਲ ਕਈ ਸਵਾਲ ਵੀ ਖੜ੍ਹੇ ਹੋ ਗਏ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹਾ ਸਿਰਫ ਅਮਰੀਕਾ ਵਿੱਚ ਹੀ ਨਹੀਂ ਹੋ ਰਿਹਾ ਸਗੋਂ ਸੱਜੇ ਪੱਖੀ ਇੰਤਹਾਪਸੰਦ ਕੈਨੇਡਾ ਵਿੱਚ ਵੀ ਤੇਜ਼ੀ ਨਾਲ ਉਭਰ ਰਹੇ ਹਨ ਤੇ ਇਸ ਮਸਲੇ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਯੂਨੀਵਰਸਿਟੀ ਆਫ ਓਨਟਾਰੀਓ ਇੰਸਟੀਚਿਊਟ ਆਫ ਟੈਕਨਾਲੋਜੀ ਵਿਖੇ ਗਲੋਬਲ ਕ੍ਰਾਈਮ ਐਕਸਪਰਟ ਬਾਰਬਰਾ ਪੈਰੀ ਦਾ ਕਹਿਣਾ ਹੈ ਕਿ ਸੱਜੇ ਪੱਖੀ ਵਿਚਾਰਧਾਰਾ ਕੈਨੇਡਾ ਵਿੱਚ ਵੀ ਪੈਰ ਜਮਾਉਣ ਲੱਗੀ ਹੈ। ਅਸੀਂ ਇਹ ਨਾ ਸਿਰਫ ਪਿਛਲੀਆਂ ਫੈਡਰਲ ਚੋਣਾਂ ਵਿੱਚ ਵੇਖ ਚੁੱਕੇ ਹਾਂ ਬਲਕਿ ਉਸ ਤੋਂ ਬਾਅਦ ਵੀ ਇਹ ਸੱਭ ਚੱਲ ਰਿਹਾ ਹੈ। ਪੈਰੀ, 2015 ਵਿੱਚ ਛਪੀ ਰਿਪੋਰਟ ਦੀ ਮੁੱਖ ਆਥਰ ਸੀ। ਇਸ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਕੈਨੇਡਾ ਵਿੱਚ 100 ਤੋਂ ਵੱਧ ਸੱਜੇ ਪੱਖੀ ਇੰਤਹਾਪਸੰਦ ਗਰੁੱਪ ਹਨ। ਪੈਰੀ ਨੇ ਆਖਿਆ ਸੀ ਕਿ ਇਹ ਵੀ ਇੱਕ ਕੰਜ਼ਰਵੇਟਿਵ ਅੰਦਾਜ਼ਾ ਹੈ। ਇਨ੍ਹਾਂ ਵਿੱਚੋਂ ਬਹੁਤੇ ਗਰੁੱਪ ਓਨਟਾਰੀਓ, ਕਿਊਬਿਕ, ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਰਗਰਮ ਹਨ। ਇਨ੍ਹਾਂ ਗਰੁੱਪਜ਼ ਵੱਲੋਂ ਮੁੱਖ ਤੌਰ ਉੱਤੇ ਘੱਟਗਿਣਤੀਆਂ, ਇਮੀਗ੍ਰੈਂਟਸ, ਯਹੂਦੀਆਂ, ਮੁਸਲਮਾਨਾਂ ਤੇ ਐਲਜੀਬੀਟੀਕਿਊ ਕਮਿਊਨਿਟੀ ਮੈਂਬਰਾਂ ਤੇ ਫੈਮੀਨਿਸਟਜ਼ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਪੈਰੀ ਨੇ ਆਖਿਆ ਕਿ ਪਿਛਲੇ ਸਾਲ ਕੈਨੇਡਾ ਵਿੱਚ ਇਸ ਤਰ੍ਹਾਂ ਦੇ ਗਰੁੱਪਜ਼ ਵਿੱਚ ਬੜੇ ਨਾਟਕੀ ਢੰਗ ਨਾਲ ਵਾਧਾ ਹੋਇਆ। ਪਿਛਲੇ ਸਾਲਾਂ ਦੇ ਮੁਕਾਬਲੇ ਇਨ੍ਹਾਂ ਦੀ ਗਿਣਤੀ ਪਿਛਲੇ ਸਾਲ ਦੇ ਅੰਦਰ ਅੰਦਰ 30 ਫੀ ਸਦੀ ਤੱਕ ਵੱਧ ਗਈ। ਇਨ੍ਹਾਂ ਗਰੁੱਪਜ਼ ਵਿੱਚੋਂ ਕਈਆਂ ਦੇ ਤਾਂ ਤਿੰਨ ਮੈਂਬਰ ਹੀ ਹਨ ਜਦਕਿ ਕਈ ਹੋਰ ਬਹੁਤ ਵੱਡੇ ਪੱਧਰ ਦੇ ਤੇ ਪੂਰੀ ਤਰ੍ਹਾਂ ਸੰਗਠਿਤ ਗਰੁੱਪ ਹਨ। ਅਸੀਂ ਇਸ ਖਤਰੇ ਨੂੰ ਭਾਂਪਦਿਆਂ ਹੋਇਆਂ ਵੀ ਬਿੱਲੀ ਤੋਂ ਬਚਣ ਲਈ ਅੱਖਾਂ ਮੀਟਣ ਵਾਲੇ ਕਬੂਤਰ ਵਾਂਗ ਚੁੱਪ ਵੱਟੀ ਬੈਠੇ ਹਾਂ। ਕਈ ਲੋਕਾਂ ਦਾ ਮੰਨਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਇਮੀਗ੍ਰੇਸ਼ਨ ਵਿਰੋਧੀ ਤੇ ਮੁਸਲਮਾਨ ਵਿਰੋਧੀ ਨੀਤੀਆਂ ਕਾਰਨ ਅਮਰੀਕਾ ਵਿੱਚ ਹੇਟ ਕ੍ਰਾਈਮ ਵਿੱਚ ਵਾਧਾ ਹੋਇਆ ਹੈ। ਸ਼ਨਿੱਚਰਵਾਰ ਨੂੰ ਜਦੋਂ ਚਾਰਲੌਟਸਵਿੱਲੇ ਵਿੱਚ ਅਜਿਹੇ ਹੀ ਗਰੁੱਪਜ਼ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਉੱਤੇ ਕਾਰ ਚੜ੍ਹਾਈ ਗਈ ਸੀ ਤਾਂ ਟਰੰਪ ਨੇ ਸ਼ੁਰੂ ਵਿੱਚ ਸਿਰਫ ਹਿੰਸਾ ਨੂੰ ਹੀ ਇਸ ਦਾ ਜਿੰ਼ਮੇਵਾਰ ਠਹਿਰਾਇਆ ਸੀ। ਪਰ ਤਿੰਨ ਦਿਨ ਤੱਕ ਡੈਮੋਕ੍ਰੈਟਸ ਤੇ ਰਿਪਬਲਿਕਨਜ਼ ਵੱਲੋਂ ਦਬਾਅ ਪਾਏ ਜਾਣ ਤੋਂ ਬਾਅਦ ਟਰੰਪ ਨੇ ਸੋਮਵਾਰ ਨੂੰ ਇੱਕ ਹੋਰ ਬਿਆਨ ਜਾਰੀ ਕੀਤਾ ਤੇ ਖੁਦ ਨੂੰ ਸਰਬਉੱਚ ਮੰਨਣ ਵਾਲੇ ਗੋਰਿਆਂ ਦੇ ਗਰੁੱਪਜ਼ ਦੀ ਨਿਖੇਧੀ ਕੀਤੀ। ਪੈਰੀ ਨੇ ਆਖਿਆ ਕਿ ਉੱਤਰੀ ਅਮਰੀਕਾ ਤੇ ਪੱਛਮੀ ਯੂਰਪ ਵਿੱਚ ਇਮੀਗ੍ਰੈਂਟ ਵਿਰੋਧੀ ਜਜ਼ਬਾਤਾਂ ਵਿੱਚ ਆਏ ਉਛਾਲ ਤੇ ਸੀਰੀਆਈ ਰਫਿਊਜੀਆਂ ਦੀ ਆਮਦ ਦੇ ਨਾਲ ਨਾਲ ਟਰੰਪ ਦੇ ਪ੍ਰਭਾਵ ਦੇ ਚੱਲਦਿਆਂ ਕੈਨੇਡਾ ਵਿੱਚ ਅਜਿਹੇ ਅੱਤਵਾਦੀ ਧੜਿਆਂ ਦਾ ਪਸਾਰ ਹੋ ਰਿਹਾ ਹੈ। ਇਸ ਤੋਂ ਉਲਟ ਕੈਨੇਡਾ ਦੇ ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਰੁਝਾਨ ਖੱਬੇ ਪੱਖੀ ਮੰਨਿਆ ਜਾ ਰਿਹਾ ਹੈ। ਚਾਰਲੌਟਸਵਿੱਲੇ ਹਿੰਸਾ ਉੱਤੇ ਦੁੱਖ ਪ੍ਰਗਟਾਉਂਦਿਆਂ ਟਰੂਡੋ ਨੇ ਐਤਵਾਰ ਨੂੰ ਟਵੀਟ ਕੀਤਾ ਸੀ ਕਿ ਕੈਨੇਡਾ ਵਿੱਚ ਇਸ ਤਰ੍ਹਾਂ ਦੀ ਨਸਲੀ ਹਿੰਸਾ ਤੇ ਨਫਰਤ ਲਈ ਉੱਕਾ ਹੀ ਥਾਂ ਨਹੀਂ ਹੈ। ਪੈਰੀ ਨੇ ਆਖਿਆ ਕਿ ਉਸ ਦੀ ਖੋਜ ਦੱਸਦੀ ਹੈ ਕਿ 1985 ਤੇ 2015 ਦਰਮਿਆਨ ਕੈਨੇਡਾ ਵਿੱਚ ਸੱਜੇ ਪੱਖੀਆਂ ਦੀ ਇੰਤਹਾਪਸੰਦੀ ਦੀਆਂ 120 ਘਟਨਾਵਾਂ ਵਾਪਰੀਆਂ। ਇਸ ਵਿੱਚ ਲੋਕਾਂ ਦੇ ਕੀਤੇ ਗਏ ਕਤਲਾਂ ਤੋਂ ਲੈ ਕੇ ਅਗਜ਼ਨੀ ਤੱਕ ਦੀਆਂ ਘਟਨਾਵਾਂ ਸ਼ਾਮਲ ਹਨ।ਕੈਨੇਡਾ ਵਿੱਚ ਵਸਦੇ ਰੰਗਦਾਰ ਲੋਕਾ ਨੂੰ ਸਮਝ ਕੇ ਚੱਲਣ ਦੀ ਲੋੜ ਹੈ। ਪਿਆਰ ਅਤੇ ਸ਼ਾਤੀ ਦਾ ਸੰਦੇਸ਼ ਦਿੰਦੇ ਹੋਏ ਕੈਨੇਡਾ ਦੀ ਦਿੱਖ ਨੂੰ ਬਹੁ ਸਭਿਅਕ ਬਣਾਈ ਰੱਖਣ ਲਈ ਲਗਾਤਾਰ ਯਤਨ ਕਰਦੇ ਰਹਿਣਾ ਚਾਹੀਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.