Ad-Time-For-Vacation.png

ਕੈਨੇਡਾ ‘ਚ ਪੰਜਾਬ ਤੋਂ ਆਏ ਵਿਦਿਆਰਥੀ ਮਿਹਨਤ ਨਾਲ ਪੱਕੇ ਹੋਣ ਲਈ ਯਤਨਸ਼ੀਲ

ਟੋਰਾਂਟੋ (ਸਤਪਾਲ ਸਿੰਘ ਜੌਹਲ)- ਕੈਨੇਡਾ ਵਿਚ ਬੀਤੇ ਦਿਨਾਂ ਤੋਂ ਪੰਜਾਬ ਤੋਂ ਵਿਦਿਆਰਥੀ ਵੀਜ਼ੇ ਨਾਲ ਪੁੱਜਦੇ ਲੜਕੇ-ਲੜਕੀਆਂ ਬਾਰੇ ਵਿਵਾਦ ਦੀ ਭਰਵੀਂ ਚਰਚਾ ਹੈ। ਇਸ ਦੌਰਾਨ ‘ ਇਸ ਪੱਤਰਕਾਰ ਨੇ ਕੁਝ ਸਥਾਨਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ, ਸਮਾਜ ਸੇਵਕਾਂ ਅਤੇ ਵਿਦਿਆਰਥੀ ਆਗੂਆਂ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਦਾ ਹੈ ਕਿ ਬਹੁਤ ਵੱਡੀ ਗਿਣਤੀ ਵਿਚ ਭਾਰਤੀ ਲੜਕੇ-ਲੜਕੀਆਂ ਸਖਤ ਮਿਹਨਤ ਨਾਲ ਕੈਨੇਡਾ ਵਿਚ ਆਪਣਾ ਜੀਵਨ ਸੈੱਟ ਕਰਨ ਲਈ ਦਿਨ-ਰਾਤ ਇਕ ਕਰਦੇ ਹਨ। ਮਿਸੀਸਾਗਾ ਵਿਖੇ ਉਂਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਹਿਬ ਦੀ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਅਤੇ ਸਕੱਤਰ ਰਣਜੀਤ ਸਿੰਘ ਦੂਲੇ ਨੇ ਦੱਸਿਆ ਕਿ ਲੋੜ ਪੈਣ ‘ਤੇ ਗੁਰਦੁਆਰਾ ਸਾਹਿਬ ਵਿਚ ਉਨ੍ਹਾਂ ਬੱਚਿਆਂ ਨੂੰ ਆਸਰਾ ਮਿਲ਼ਦਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਮਾਪੇ ਬਣ ਕੇ ਹੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸ. ਦੂਲੇ ਨੇ ਇਹ ਵੀ ਦੱਸਿਆ ਕਿ ਲੰਗਰ ਛਕਣ ਉਪਰ ਕਿਸੇ ਪਾਬੰਦੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸਗੋਂ ਸੰਗਤ ਲਈ ਲੰਗਰ ਹਰ ਸਮੇਂ ਖੁਲ੍ਹਾ ਰੱਖਿਆ ਜਾਂਦਾ ਹੈ। ਇਹ ਵੀ ਕਿ ਲੋੜਵੰਦ ਬੱਚਿਆਂ ਨੂੰ ਬਿਸਤਰੇ ਅਤੇ ਕੱਪੜਿਆਂ ਦੀ ਮਦਦ ਵੀ ਕਰ ਦਿੱਤੀ ਜਾਂਦੀ ਹੈ। ਹਮਿਲਟਨ ਵਿਖੇ ਗੁਰਦੁਆਰਾ ਸ਼ਹੀਦਗੜ੍ਹ ਦੇ ਪ੍ਰਬੰਧਕ ਭਾਈ ਜਸਬੀਰ ਸਿੰਘ ਅਤੇ ਗੁਰਦੁਆਰਾ ਬਾਬਾ ਬੁੱਢਾ ਜੀ ਤੋਂ ਹਰਭਜਨ ਸਿੰਘ ਨੰਗਲੀਆ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਮੇਨ ਹਾਲ ਵਿਚ ਮਰਿਆਦਾ ਅਨੁਸਾਰ ਨਾ ਵਿਚਰਨ ਵਾਲੇ ਪੜ੍ਹਾਕੂ ਲੜਕੇ ਅਤੇ ਲੜਕੀਆਂ ਨਾਲ ਵਾਹ ਵੀ ਪੈ ਜਾਂਦਾ ਹੈ ਜਿਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਪਰ ਜੇਕਰ ਉਹ ਸਿਆਣਪ ਨਾ ਲੈਣੀ ਚਾਹੁਣ ਤਾਂ ਉਨ੍ਹਾਂ ਨੂੰ ਬਾਹਰ ਕੱਢਣ ਤੱਕ ਦੀ ਨੌਬਤ ਆਈ ਹੈ। ਮਾਂਟਰੀਅਲ ਤੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਕਿਊਬਕ ਵਿਚ ਪਰਮਾਨੈਂਟ ਰੈਜ਼ੀਡੈਂਸ ਲੈਣ ਲਈ ਬੀਤੇ ਕੁਝ ਸਮੇਂ ਤੋਂ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਵਿਦਿਆਰਥੀ ਪੁੱਜੇ ਹਨ ਅਤੇ ਉਨ੍ਹਾਂ ਦੀ ਗੁਰਦੁਆਰਾ ਸਾਹਿਬ ਵਿਚ ਆਮਦ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਮਰਿਆਦਾ ਨਾਲ ਸਮਝੌਤਾ ਨਹੀਂ ਕੀਤਾ ਜਾਂਦਾ, ਜਿਸ ਕਰਕੇ ਮੁੱਖ ਦਵਾਰ ਉਪਰ ਲੱਚਰ ਪਹਿਰਾਵਾ ਨਾ ਪਾ ਕੇ ਆਉਣ ਦੀ ਹਿਦਾਇਤ ਲਿਖ ਕੇ ਲਗਾਈ ਗਈ ਹੈ ਅਤੇ ਲੰਗਰ ਹਾਲ ਵਿਚ ਵੀ ਸੰਗਤ ਨੂੰ ਪੰਗਤ ਵਿੱਚ ਸਜ ਕੇ ਛਕਣ ਦੀ ਹਿਦਾਇਤ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਲੰਗਰ ਛੱਕਣ ਤੋਂ ਰੋਕਿਆ ਨਹੀਂ ਜਾਂਦਾ ਪਰ ਬੇਨਿਯਮੀਆਂ ਕਰਨ ਅਤੇ ਲੱਚਰਤਾ ਦੇ ਪਸਾਰੇ ਤੋਂ ਗੁਰ-ਮਰਿਆਦਾ ਅਨੁਸਾਰ ਮਨ੍ਹਾਂ ਜਰੂਰ ਕੀਤਾ ਜਾਂਦਾ ਹੈ। ਬਰੈਂਪਟਨ ਵਿਖੇ ਸ਼ੈਰੀਡਨ ਕਾਲਜ ਤੋਂ ਵਿਦਿਆਰਥੀ ਅਰਸ਼ਦੀਪ ਭੁੱਲਰ ਅਤੇ ਪੜ੍ਹਾਈ ਖਤਮ ਕਰਕੇ ਸਫਲਤਾ ਨਾਲ ਟਰਾਂਸਪੋਰਟ ਚਲਾ ਰਹੇ ਸਤਵਿੰਦਰ ਸਿੰਘ ਸੇਠੀ ਨੇ ਕਿਹਾ ਕਿ ਉਹ ਕੈਨੇਡਾ ਦੇ ਸਰਕਾਰੀ ਸਿਸਟਮ ਅਤੇ ਭਾਰਤੀ/ਪੰਜਾਬੀ ਭਾਈਚਾਰੇ ਨੂੰ ਆਪਣੇ ਰਹਿਨੁਮਾ ਮੰਨ ਕੇ ਚੱਲਦੇ ਹਨ ਪਰ ਜੇਕਰ ਕੁਝ ਵਿਦਿਆਰਥੀ ਗਲਤੀ ਕਰਦੇ ਹਨ ਤਾਂ ਇਹ ਵੀ ਸੱਚ ਹੈ ਕਿ ਸਥਾਨਕ ਲੋਕਾਂ ਵਿੱਚ ਵਿਦਿਆਰਥੀਆਂ ਦੇ ਹਾਲਾਤ (ਪੱਕੇ ਹੋਣ ਦੀ ਆਸ) ਦਾ ਫਾਇਦਾ ਲੈਣ ਵਾਲਿਆਂ (ਘੱਟ ਤਨਖਾਹ ‘ਤੇ ਬਹੁਤਾ ਕੰਮ ਕਰਾਉਣਾ) ਦੀ ਵੀ ਘਾਟ ਨਹੀਂ ਜਿਸ ਕਰਕੇ ਦੋਵੇਂ ਪਾਸੇ ਕਸ਼ੀਦਗੀ ਲਈ ਸਾਰਾ ਕਸੂਰ ਵਿਦਿਆਰਥੀਆਂ ਦਾ ਨਹੀਂ ਕੱਢਿਆ ਜਾ ਸਕਦਾ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.