Ad-Time-For-Vacation.png

ਕੈਨੇਡਾ, ਅਮਰੀਕਾ ਸਮੇਤ 15 ਦੇਸ਼ਾਂ ਨੇ ਰੂਸ ਦੇ 105 ਡਿਪਲੋਮੈਟਾਂ ਨੂੰ ਕੱਢਿਆ

ਸਾਰਿਆਂ ਨੂੰ ਮਿਲੇਗਾ ਢੁਕਵਾਂ ਜਵਾਬ : ਰੂਸ

ਵਾਸ਼ਿੰਗਟਨ,: ਬਰਤਾਨੀਆ ਵਿਚ ਰੂਸੀ ਜਾਸੂਸ ਅਤੇ ਉਨ੍ਹਾਂ ਦੀ ਬੇਟੀ ਯੂਲੀਆ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਰੂਸ ਚਾਰੇ ਪਾਸੇ ਤੋਂ ਘਿਰ ਗਿਆ। ਇਸ ਮਾਮਲੇ ਵਿਚ ਕਈ ਦੇਸ਼ਾਂ ਨੇ ਇਕੱਠੇ ਰੂਸ ਦੇ ਖ਼ਿਲਾਫ਼ ਕਾਰਵਾਈ ਕੀਤੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ 60 ਰੂਸੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦੇ ਦਿੱਤਾ। ਕੈਨੇਡਾ, ਜਰਮਨੀ, ਪੋਲੈਂਡ, ਫਰਾਂਸ ਸਮੇਤ 14 ਦੇਸ਼ਾਂ ਨੇ ਵੀ ਅਪਣੇ ਇੱਥੋਂ 45 ਰੂਸੀ ਡਿਪਲੋਮੈਟਾਂ ਨੂੰ ਜਾਣ ਲਈ ਕਹਿ ਦਿੱਤਾ ਹੈ। ਕੁਲ ਮਿਲਾ ਕੇ ਰੂਸ ਦੇ 105 ਡਿਪਲੋਮੈਟਾਂ ‘ਤੇ ਇਕ ਹੀ ਦਿਨ ਵਿਚ ਕਾਰਵਾਈ ਹੋਈ ਹੈ। ਟਰੰਪ ਨੇ ਸਿਆਟਲ ਸਥਿਤ ਰੂਸੀ ਵਪਾਰਕ ਦੂਤਘਰ ਬੰਦ ਕਰਨ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਰੇ 60 ਰੂਸੀ ਡਿਪਲੋਮੈਟ ਅਮਰੀਕਾ ਵਿਚ ਡਿਪਲੋਮੈਟਿਕ ਕਵਰ ਦੇ ਤਹਿਤ ਜਾਸੂਸੀ ਕਰ ਰਹੇ ਸੀ।
ਇਨ੍ਹਾਂ ਵਿਚੋਂ ਕਰੀਬ ਇੱਕ ਦਰਜਨ ਸੰਯੁਕਤ ਰਾਸ਼ਟਰ ਵਿਚ ਰੂਸ ਦੇ ਮਿਸ਼ਨ ‘ਤੇ ਤੈਨਾਤ ਸੀ। ਅਧਿਕਾਰੀ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਸ਼ਖਤ ਕਦਮ ਚੁੱਕ ਕੇ ਰੂਸ ਦੇ ਨੇਤਾਵਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਅਜਿਹੇ ਮਾਮਲੇ ਸਵੀਕਾਰ ਨਹੀਂ ਕੀਤੇ ਜਾ ਸਕਦੇ ਹਨ। ਅਮਰੀਕਾ ਵਿਚ ਰੂਸ ਦੇ 100 ਖੁਫ਼ੀਆ ਅਫ਼ਸਰ ਹਨ। ਇਨ੍ਹਾਂ ਰੂਸੀ ਅਧਿਕਾਰੀਆਂ ਨੂੰ 7 ਦਿਨ ਵਿਚ ਅਮਰੀਕਾ ਛੱਡਣਾ ਹੋਵੇਗਾ । ਹਾਲਾਂਕਿ ਜਿਹੜੇ ਡਿਪਲੋਮੈਟਾਂ ‘ਤੇ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਦੇ ਨਾਂ ਉਜਾਗਰ ਨਹੀਂ ਕੀਤੇ ਗਏ ਹਨ। ਇੱਕ ਹਫ਼ਤੇ ਪਹਿਲਾਂ ਟਰੰਪ ਨੇ ਰੂਸੀ ਰਾਸ਼ਟਰਤੀ ਪੁਤਿਨ ਨੂੰ ਮੁੜ ਚੁਣੇ ਜਾਣ ‘ਤੇ ਵਧਾਈ ਦਿੱਤੀ ਸੀ ਲੇਕਿਨ ਇਸ ਗੱਲਬਾਤ ਵਿਚ ਜਾਸੂਸੀ ਦਾ ਮੁੱਦਾ ਨਹੀਂ ਚੁੱਕਿਆ ਸੀ।
ਦੂਜੇ ਪਾਸੇ ਰੂਸ ਨੇ ਅਪਣੇ ਡਿਪਲੋਮੈਟਾਂ ਨੂੰ ਬੇਦਖ਼ਲ ਕੀਤੇ ਜਾਣ ‘ਤੇ ਕਿਹਾ ਕਿ ਪੱਛਮੀ ਦੇਸ਼ਾਂ ਨੂੰ ਇਸ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। Îਇਹ ਕਦਮ ਭੜਕਾਉਣ ਵਾਲਾ ਹੈ। ਰੂਸੀ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਨੇ ਕਿਹਾ ਕਿ ਸਾਨੂੰ ਰਾਸ਼ਟਰਪਤੀ ਦੇ ਨਿਰਦੇਸ਼ ਦੀ ਉਡੀਕ ਹੈ। ਪੁਤਿਨ ਹੀ ਆਖ਼ਰੀ ਫ਼ੈਸਲਾ ਲੈਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.