ਕੈਂਸਰ ਪੀੜਤਾਂ ਲਈ ‘ਸਿੱਖ ਮੋਟਰ ਸਾਇਕਲ ਕਲੱਬ’ ਵੱਲੋਂ ਫੰਡ ਰੇਜਿੰਗ ਯਾਤਰਾ ਅਰੰਭ

-12 ਹਜ਼ਾਰ ਕਿਲੋਮੀਟਰ ਦਾ ਸਫਰ ਤਹਿ ਕਰੇਗੀ 25 ਮੈਂਬਰੀ ਟੀਮ

ਵੈਨਕੂਵਰ:-(ਬਰਾੜ-ਭਗਤਾ ਭਾਈ ਕਾ) ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ‘ਸਿੱਖ ਮੋਟਰ ਸਾਇਕਲ ਕਲੱ’ ਕੈਨੇਡਾ ਨਾਂ ਦੀ ਸੰਸਥਾ ਦੇ ਮੋਟਰ ਸਾਇਕਲ ਸਵਾਰਾਂ ਵੱਲੋਂ ਸਰੀ ਦੇ ਕੈਂਸਰ ਹਸਪਤਾਲ ਲਈ ਇਸ ਨਾਮੁਰਾਦ ਕੈਂਸਰ ਦੀ ਬਿਮਾਰੀ ਦੇ ਪੀੜਤਾਂ ਲਈ ਫੰਡ ਇਕੱਤਰ ਕਰਨ ਵਾਸਤੇ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਦੀ ਯਾਤਰਾ ਅਰੰਭ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਕਾਰਜ ਸ਼ਰੂ ਹੋਣ ਤੋਂ ਪਹਿਲਾਂ ਪਰਮਿੰਦਰ ਚੌਹਾਨ ਨੇ 10 ਹਜ਼ਾਰ ਡਾਲਰ ਫੰਡ ਵਿੱਚ ਪਾ ਕੇ ਯਾਤਰਾ ਦੀ ਸ਼ਰੂਆਤ ਕੀਤੀ। 25 ਮੈਂਬਰੀ ਮੋਟਰ ਸਾਇਕਲ ਸਵਾਰਾਂ ਦੀ ਇਹ ਟੀਮ 13 ਮੋਟਰਸਾਇਕਲਾਂ ਅਤੇ 3 ਵੈਨਾਂ ‘ਤੇ ਸਵਾਰ ਹੋ ਕੇ ਦੋ ਗਰੁੱਪਾਂ ਰਾਹੀਂ ਖਾਣ ਪੀਣ, ਪਹਿਨਣ, ਸਫ਼ਰ ਕਰਨ ਸਮੇਂ ਅਤੇ ਨਿੱਤ ਵਰਤੋਂ ‘ਚ ਆਉਣ ਵਾਲੇ ਸਾਜੋ ਸਮਾਨ ਨਾਲ ਲੈਸ ਹੋ ਕੇ ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਤੋਂ ਚੱਲ ਕੇ ਕੈਨੇਡਾ ਦੇ ਵੱਡੇ ਸ਼ਹਿਰਾਂ ਕੈਲਗਰੀ, ਵਿੰਨੀਪੈਗ, ਔਟਵਾ, ਮੌਂਟਰੀਅਲ, ਟੋਰਾਂਟੋ, ਸਸਕਾਟੂਨ, ਐਡਮਿੰਟਨ ਹੁੰਦੀ ਹੋਈ 12000 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ 15 ਦਿਨਾਂ ਬਾਅਦ ਵਾਪਸ ਸਰੀ ਪਹੁੰਚੇਗੀ। ਫੰਡ ਰੇਜਿੰਗ ਮੋਟਰ ਸਾਇਕਲ ਇਹ ਸਵਾਰ 6 ਜੁਲਾਈ ਨੂੰ ਔਟਵਾ ਵਿਖੇ ਕੈਨੇਡਾ ਦੀ ਪਾਰਲੀਮੈਂਟ ‘ਚ ਵੀ ਜਾਣਗੇ ਜਿੱਥੇ ਉਹ ਆਪਣੇ ਇਸ ਮਿਸ਼ਨ ਦੀ ਪੂਰੀ ਜਾਣਕਾਰੀ ਦੇਣਗੇ ਅਤੇ ਓੱਥੋਂ ਦੇ ਲੋਕਲ ਕੈਂਸਰ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨਗੇ। 10 ਜੁਲਾਈ ਨੂੰ ਟੋਰਾਂਟੋ ਦੇ ਮਾਲਟਨ ਗੁਰੂ ਘਰ ਵਿਖੇ ਦਸਤਾਰ ਵਰਕਸ਼ਾਪ ‘ਚ ਵੀ ਹਿੱਸਾ ਲੈਣਗੇ।

ਬੀæਸੀæ ਦੇ ਸ਼ਹਿਰ ਐਬਟਸਫੋਰਡ ਤੋਂ ਇਸ ਟੀਮ ਨੂੰ ਮੈਂਬਰ ਪਾਰਲੀਮੈਂਟ ਜਤੀ ਸਿੱਧੂ ਨੇ ਆਪਣੇ ਕੋਟੇ ਵਿੱਚੋਂ ਕੈਂਸਰ ਪੀੜਤਾਂ ਲਈ ਫੰਡ ਦੇ ਕੇ ਰਵਾਨਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਟੀ ਕੌਂਸਲਰ ਮੋਹ ਗਿੱਲ, ਇੰਡੋ-ਕੈਨੇਡੀਅਨ ਯੂਥ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ, ਗੁਰਦੁਆਰਾ ਸਾਹਿਬ ਬਾਬਾ ਬੰਦਾ ਬਹਾਦਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬਾਠ, ਸਕੱਤਰ ਕਰਨੈਲ ਸਿੰਘ ਟੁੱਟ, ਅਤੇ ਦੀਪਕ ਸ਼ਰਮਾ ਉਚੇਚੇ ਤੌਰ ‘ਤੇ ਹਾਜ਼ਰ ਸਨ।

sikh motorcycle club1

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.