ਬਿਜਨਸ ਡੈਸਕ, ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਰਿਆਂ ਨੂੰ ਆਵਾਸ ਦੇਣ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ (Pradhanmantri Awas Yojana) ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਘਰ ਬਣਾਉਣ ਲਈ ਸਰਕਾਰ ਆਰਥਿਕ ਸਹਾਇਤਾ ਦਿੰਦੀ ਹੈ।

ਇਸ ਯੋਜਨਾ ਦਾ ਲਾਭ ਸਿਰਫ਼ ਉਨ੍ਹਾਂ ਲਾਭਪਾਤਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਨਾਂ ਲਾਭਪਾਤਰੀ ਸੂਚੀ ‘ਚ ਹੁੰਦਾ ਹੈ। ਸਰਕਾਰ ਨੇ ਲਾਭਪਾਤਰੀ ਦੀ ਸੂਚੀ ਜਾਰੀ ਕਰ ਦਿੱਤੀ ਹੈ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਸ ਸਕੀਮ ‘ਚ ਆਪਣਾ ਸਟੇਟਸ ਕਿਵੇਂ ਚੈੱਕ ਕਰ ਸਕਦੇ ਹੋ।

ਕਿਸ਼ਤਾਂ ‘ਚ ਦਿੱਤੀ ਜਾਂਦੀ ਹੈ ਰਾਸ਼ੀ

ਇਸ ਯੋਜਨਾ ਤਹਿਤ ਸਰਕਾਰ ਵੱਲੋਂ ਜਾਰੀ ਕੀਤੀ ਗਈਗਈ ਰਾਸ਼ੀ ਕਿਸ਼ਤਾਂ ‘ਚ ਦਿੱਤੀ ਜਾਂਦੀ ਹੈ। ਨਾਗਰਿਕ ਆਪਣਾ ਮਕਾਨ ਬਣਾਉਣ ਦਾ ਕੰਮ ਜਿਵੇਂ ਸ਼ੁਰੂ ਕਰਦਾ ਹੈ, ਉਸ ਤੋਂ ਬਾਅਦ ਹੀ ਸਰਕਾਰ ਵੱਲੋਂ ਰਾਸ਼ੀ ਦਿੱਤੀ ਜਾਂਦੀ ਹੈ। ਮਕਾਨ ਬਣਾਉਣ ਦਾ ਕੰਮ ਜਿਵੇਂ ਵਧਦਾ ਰਹਿਦਾ ਹੈ ਉਵੇਂ-ਉਵੇਂ ਸਰਕਾਰ ਵੱਲੋਂ ਕਿਸ਼ਤ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਕੁਝ ਸਮੇਂ ਬਾਅਦ ਲਾਭਪਾਤਰੀ ਕੋਲ ਪੱਕਾ ਮਕਾਨ ਤਿਆਰ ਹੋ ਜਾਂਦਾ ਹੈ।

ਇੰਜ ਚੈੱਕ ਕਰੋ ਸਟੇਟਸ

  • ਤੁਹਾਨੂੰ ਪੀਐੱਮ ਆਵਾਸ ਯੋਜਨਾ ਦੇ ਅਧਿਕਾਰਕ ਪੋਰਟਲ ‘ਤੇ ਜਾਣਾ ਪਵੇਗਾ।
  • ਇਸ ਤੋਂ ਬਾਅਦ ਤੁਹਾਨੂੰ ਹੋਮਪੇਜ ‘ਤੇ ਸਰਚ ਬੈਨੀਫਿਸ਼ਰੀ ਨੂੰ ਸਿਲੈਕਟ ਕਰਨਾ ਹੈ।
  • ਹੁਣ ਇਕ ਨਿਊ ਟੈਬ ‘ਤੇ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੈ।
  • ਇਸ ਤੋਂ ਬਾਅਦ ਤੁਹਾਨੂੰ ਓਟੀਪੀ ਭੇਜੇ ‘ਤੇ ਕਲਿੱਕ ਕਰਨਾ ਹੈ।
  • ਮੋਬਾਈਲ ਨੰਬਰ ‘ਤੇ ਆਏ ਓਟੀਪੀ ਨੂੰ ਦਰਜ ਕਰਨਾ ਹੈ।
  • ਹੁਣ ਤੁਹਾਨੂੰ ਪੀਐੱਮ ਆਵਾਸ ਯੋਜਨਾ ਦੇ ਲਾਭਪਾਤਰੀ ਦੀ ਸੂਚੀ ਸ਼ੋਅ ਹੋਵੇਗੀ।
  • ਇਸ ਸੂਚੀ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇੱਥੇ ਤੁਸੀਂ ਆਸਾਨੀ ਨਾਲ ਆਪਣਾ ਨਾਂ ਚੈੱਕ ਕਰ ਸਕਦੇ ਹੋ।

ਕਿਵੇਂ ਕਰੀਏ ਅਪਲਾਈ

ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਅਤੇ ਆਫ਼ਲਾਈਨ ਅਪਲਾਈ ਕਰ ਸਕਦੇ ਹੋ। ਤੁਸੀਂ ਪੀਐੱਮ ਆਵਾਸ ਯੋਜਨਾ ਦੇ ਅਧਿਕਾਰਕ ਪੋਰਟਲ (http://pmayg.nic.in/) ਦੇ ਜ਼ਰੀਏ ਵੀ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜਨਸੇਵਾ ਕੇਂਦਰ ਰਾਹੀਂ ਵੀ ਅਪਲਾਈ ਕਰ ਸਕਦੇ ਹੋ।

ਇਨ੍ਹਾਂ ਲੋਕਾਂ ਨੂੰ ਮਿਲਦਾ ਹੈ ਯੋਜਨਾ ਦਾ ਲਾਭ

  • ਆਰਥਿਕ ਤੌਰ ‘ਤੇ ਕਮਜ਼ੋਰ ਵਰਗ
  • ਔਰਤਾਂ ਕਿਸੇ ਵੀ ਜਾਤ ਜਾਂ ਧਰਮ ਦੀਆਂ
  • ਮੱਧਮ ਵਰਗ-1
  • ਮੱਧਮ ਵਰਗ-2
  • ਅਨੁਸੂਚਿਤ ਜਾਤੀ
  • ਅਨੁਸੂਚਿਤ ਜਨਜਾਤੀ
  • ਘੱਟ ਆਮਦਨ ਵਾਲੇ ਲੋਕ
  • ਡਾਕੂਮੈਂਟਸ
  • ਆਧਾਰ ਕਾਰਡ
  • ਬਿਨੈਕਾਰ ਦਾ ਆਈਡੀ ਪਰੂਫ਼
  • ਬਿਨੈਕਾਰ ਦਾ ਬੈਂਕ ਖਾਤਾ (Bank Account) ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ।
  • ਮੋਬਾਈਲ ਨੰਬਰ
  • ਪਾਸਪੋਰਟ ਸਾਈਜ਼ ਫੋਟੋ