ਸਰਵਣ ਸਿੰਘ ਭੰਗਲਾਂ, ਸਮਰਾਲਾ : ਕਿੰਡਰ ਗਾਰਟਨ ਸਕੂਲ ‘ਚ ਨਰਸਰੀ ਤੋਂ ਬਾਰ੍ਹਵੀਂ ਤਕ ਤਿੰਨ ਰੋਜ਼ਾ ਅਥਲੈਟਿਕ ਮੀਟ ਸ਼ੁਰੂ ਕਰਵਾਈ ਗਈ, ਜਿਸ ‘ਚ ਪਹਿਲੇ ਦਿਨ ਨਰਸਰੀ ਤੋਂ ਦੂਜੀ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ‘ਚ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਹਿੱਸਾ ਲਿਆ।
ਖੇਡਾਂ ਦਾ ਆਰੰਭ ਕਰਨ ਸਮੇਂ ਸਕੂਲ ਦੇ ਪਿੰ੍ਸੀਪਲ ਰਣਜੋਤ ਕੌਰ ਨੇ ਕਿਹਾ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਖੇਡਾਂ ਦੇ ਆਰੰਭ ‘ਚ ਵਿਦਿਆਰਥੀਆਂ ਵੱਲੋਂ ਡਾਂਸ ਕੀਤਾ। ਅਥਲੈਟਿਕਸ ਮੀਟ ਦੇ ਇਨ੍ਹਾਂ ਮੁਕਾਬਲਿਆਂ ‘ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਖੇਡਾਂ ‘ਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦਿੱਤੇ ਗਏ। ਸਕੂਲ ਦੀ ਡਾਇਰੈਕਟਰ ਸਰਬਜੀਤ ਕੌਰ, ਪਿੰ੍ਸੀਪਲ ਰਣਜੋਤ ਕੌਰ ਨੇ ਜੇਤੂ ਵਿਦਿਆਰਥੀਆਂ ਤੇ ਡੀਪੀ ਹਰਪ੍ਰਰੀਤ ਕੌਰ ਤੇ ਸੁਖਚੈਨ ਸਿੰਘ ਨੂੰ ਵਧਾਈ ਦਿੱਤੀ।


