ਅਮਰਜੀਤ ਸਿੰਘ ਸਡਾਨਾ, ਕਪੂਰਥਲਾ : ਸਮਾਜ ਸੇਵੀ ਸੰਸਥਾ ਜਨ ਜਾਗਰਣ ਮੰਚ ਅਤੇ ਸੀਨੀਅਰ ਸਿਟੀਜ਼ਨ ਕਲੱਬ ਸ਼ਾਲੀਮਾਰ ਬਾਗ ਦੇ ਸਹਿਯੋਗ ਨਾਲ ਕੌਂਸਲ ਨਰਸਿੰਗ ਹੋਮ ਵਿਖੇ ਕਿਡਨੀ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ਕੈਂਪ ਵਿਚ ਫੋਰਟਿਸ ਹਸਪਤਾਲ ਮੁਹਾਲੀ ਦੇ ਕਿਡਨੀ ਰੋਗ ਦੇ ਮਾਹਿਰ ਡਾ. ਐਨਾ ਗੁਪਤਾ ਨੇ 60 ਦੇ ਕਰੀਬ ਮਰੀਜ਼ਾਂ ਦੀ ਮੁਫ਼ਤ ਜਾਂਚ ਕਰ ਕੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਅਤੇ ਮਰੀਜ਼ਾਂ ਦੇ ਅੱਧੇ ਰੇਟ ‘ਤੇ ਟੈਸਟ ਕੀਤੇ ਗਏ। ਡਾ. ਐਨਾ ਗੁਪਤਾ ਨੇ ਕਿਹਾ ਕਿ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਬੀਪੀ ਅਤੇ ਸ਼ੂਗਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਜੋ ਕਿਡਨੀ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸੇ ਤਰ੍ਹਾਂ ਮੰਚ ਦੇ ਪ੍ਰਧਾਨ ਅਤੇ ਪ੍ਰਸਿੱਧ ਹਿਰਦੇ ਰੋਗ ਦੇ ਮਾਹਿਰ ਡਾ. ਰਣਬੀਰ ਕੌਸ਼ਲ ਅਤੇ ਪ੍ਰਰੈੱਸ ਸਕੱਤਰ ਜੀਤ ਥਾਪਾ ਨੇ ਦੱਸਿਆ ਕਿ ਡਾ. ਐਨਾ ਗੁਪਤਾ ਨੇ ਵੀ ਸੀਨੀਅਰ ਸਿਟੀਜ਼ਨ ਕਲੱਬ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਬਚਾਅ ਅਤੇ ਸ਼ੁਰੂਆਤੀ ਲੱਛਣਾਂ ਬਾਰੇ ਦੱਸਿਆ। ਉਪਰੰਤ ਮੰਚ ਦੇ ਪ੍ਰਧਾਨ ਡਾ. ਰਣਬੀਰ ਕੌਸ਼ਲ ਅਤੇ ਸਮੂਹ ਮੈਂਬਰਾਂ ਨੇ ਡਾ. ਐਨਾ ਗੁਪਤਾ ਨੂੰ ਸਿਰੋਪਾਓ ਅਤੇ ਗੁਲਦਸਤਾ ਭੇਟ ਕਰ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

ਇਸ ਮੌਕੇ ਫੋਰਟਿਸ ਹਸਪਤਾਲ ਮੁਹਾਲੀ ਦੇ ਡਿਪਟੀ ਮੈਨੇਜਰ ਰਾਹੁਲ ਸ਼ਰਮਾ, ਕੌਸ਼ਲ ਨਰਸਿੰਗ ਹੋਮ ਦੇ ਪ੍ਰਸਿੱਧ ਸਰਜਨ ਡਾ: ਰਜਤ ਕੌਸ਼ਲ, ਗਾਇਨੀ ਸਪੈਸ਼ਲਿਸਟ ਡਾ: ਸਰਿਤਾ ਕੌਸ਼ਲ, ਮੰਚ ਦੇ ਜਨਰਲ ਸਕੱਤਰ ਡਾ: ਅਨੁਰਾਗ ਸ਼ਰਮਾ, ਮਾਨਯੋਗ ਡਾ. ਸੁਨੀਲ ਸੂਦ, ਸੀਨੀਅਰ ਸਿਟੀਜ਼ਨ ਕਲੱਬ ਦੇ ਪ੍ਰਧਾਨ ਪਵਨ ਸ਼ਰਮਾ, ਸਲਾਹਕਾਰ ਨਰੇਸ਼ ਕਪੂਰ, ਮੀਡੀਆ ਇੰਚਾਰਜ ਮਾ. ਰਾਜ ਕੁਮਾਰ, ਮੀਤ ਪ੍ਰਧਾਨ ਕਿਸ਼ਨ ਲਾਲ ਭਗਤ, ਮਾ. ਪ੍ਰਦੀਪ ਮਿਨਹਾਸ, ਅਸ਼ਵਨੀ ਰਾਜਪੂਤ, ਗੁਰਮੇਜ ਸਿੰਘ, ਚੰਦਰ ਭੂਸ਼ਨ ਸ਼ਰਮਾ, ਜੋਤੀ ਪ੍ਰਕਾਸ਼ ਸ਼ਰਮਾ, ਵਿਜੇ ਸਾਗਰ, ਜਗਦੀਸ਼ ਸਹਿਗਲ ਆਦਿ ਸ਼ਾਮਲ ਸਨ।