ਟੋਰਾਂਟੋ—ਕਿਊਬਿਕ ਸਰਕਾਰ ਨੇ ਇਸ ਸਾਲ ਦੇ ਮਈ ਮਹੀਨੇ ਤੋਂ ਆਪਣੇ ਕਾਮਿਆਂ ਦੇ ਮਿਹਨਤਾਨੇ ‘ਚ ਵਾਧਾ ਕਰਨ ਦਾ ਫੈਸਲਾ ਲਿਆ ਹੈ। ਕਿਊਬਿਕ ਸਰਕਾਰ ਨੇ ਕਾਮਿਆਂ ਦੇ ਮਿਹਨਤਾਨੇ ‘ਚ 75 ਸੈਂਟ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਮਈ ਮਹੀਨੇ ਤੋਂ ਲਾਗੂ ਹੋ ਜਾਵੇਗਾ। ਪਹਿਲਾਂ ਕਾਮਿਆਂ ਨੂੰ ਮਿਹਨਤਾਨਾ 11.25 ਡਾਲਰ ਪ੍ਰਤੀ ਘੰਟਾ ਮਿਲਦਾ ਸੀ, ਜੋ ਕਿ ਹੁਣ ਵਧ ਕੇ 12 ਡਾਲਰ ਪ੍ਰਤੀ ਘੰਟਾ ਹੋ ਜਾਵੇਗਾ। ਇਸ ਗੱਲ ਦਾ ਐਲਾਨ ਕਿਊਬਿਕ ਸਰਕਾਰ ਨੇ ਬੁੱਧਵਾਰ ਨੂੰ ਕੀਤਾ। ਸਰਕਾਰ ਦੇ ਇਸ ਫੈਸਲੇ ਨਾਲ 3,52,000 ਕਾਮਿਆਂ ਨੂੰ ਫਾਇਦਾ ਮਿਲੇਗਾ। ਇਹ ਵਾਧਾ ਘੱਟ ਆਮਦਨ ਵਾਲੇ ਕਾਮਿਆਂ ਲਈ ਜੀਵਨ ਦੀ ਗੁਣਵੱਤਾ ‘ਚ ਸੁਧਾਰ ਕਰੇਗਾ ਤੇ ਨਾਲ ਹੀ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ।ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਓਨਟਾਰੀਓ ਨੇ 1 ਜਨਵਰੀ ਤੋਂ ਆਪਣੇ ਕਾਮਿਆਂ ਦੇ ਮਿਹਨਤਾਨੇ ‘ਚ ਵਾਧਾ ਕੀਤਾ ਸੀ। ਓਨਟਾਰੀਓ ‘ਚ ਪਹਿਲਾਂ ਕਾਮਿਆਂ ਨੂੰ 11.60 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲਦਾ ਸੀ, ਜਿਸ ਤੋਂ ਬਾਅਦ ਇਸ ਨੂੰ ਵਧਾ ਕੇ 14 ਡਾਲਰ ਪ੍ਰਤੀ ਘੰਟਾ ਕਰ ਕੀਤਾ ਗਿਆ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


