ਸ੍ਰੀਨਗਰ, (ਮਨਜੀਤ ਸਿੰਘ)-ਹੁਰੀਅਤ ਧੜਿਆਂ ਅਤੇ ਜੇ.ਕੇ.ਐਲ.ਐਫ. ਨੇ ਇਹ ਦੁਹਰਾਇਆ ਕਿ ਉਹ ਸਰਕਾਰ ਦੇ ਕਿਸੇ ਵੀ ਕਸ਼ਮੀਰ ਏਜੰਡੇ ਨੂੰ ਲਾਗੂ ਨਹੀਂ ਹੋਣ ਦੇਣਗੇ। ਹੁਰੀਅਤ ਚੇਅਰਮੈਨਾਂ ਸਈਦ ਅਲੀ ਸ਼ਾਹ ਗਿਲਾਨੀ, ਮੀਰਵਾਈਜ਼ ਮੌਲਵੀ ਉਮਰ ਫਰੂਕ ਤੇ ਯਾਸੀਨ ਮਹਿਕ ਵਲੋਂ ਜਾਰੀ ਇਕ ਸਾਂਝੇ ਬਿਆਨ ‘ਚ ਕਸ਼ਮੀਰ ਅਤੇ ਫਿਲਸਤੀਨ ਮਸਲਿਆਂ ਨੂੰ ਲੋਕਾਂ ਦੀਆਂ ਭਾਵਨਾਵਾਂ ਤਹਿਤ ਹੱਲ ਕਰਨ ਲਈ ਜੁਮਤੁਲ ਵਿਦਾ ਦੇ ਮੌਕੇ ‘ਤੇ ਵਾਦੀ ‘ਚ ਹੋਣ ਵਾਲੇ ਵੱਡੇ-ਵੱਡੇ ਇਜਤਾਮਹਾਂ (ਸਮਾਗਮਾਂ) ‘ਚ ਲੋਕਾਂ ਨੂੰ ਇਕ ਮਤਾ ਪਾਸ ਕਰਨ ਦੀ ਅਪੀਲ ਕਰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਵੱਖਰੀਆਂ ਪੰਡਿਤ ਅਤੇ ਸੈਨਿਕ ਕਾਲੋਨੀਆਂ ਸਥਾਪਤ ਕਰਨ ਦਾ ਵਿਰੋਧ ਕਰਨਗ। ਵੱਖਵਾਦੀ ਆਗੂਆਂ ਨੇ ਕਸ਼ਮੀਰ ਵਿਖੇ ਸ਼ਰਾਬ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਇਕ ਮੁਸਲਿਮ ਬਹੁ ਗਿਣਤੀ ਇਲਾਕਾ ਹੈ ਤੇ ਪੀ.ਡੀ.ਪੀ -ਭਾਜਪਾ ਨੇ ਇਸ ‘ਤੇ ਜਿਹੜਾ ਰੁਖ ਅਖਤਿਆਰ ਕੀਤਾ ਹੈ ਉਹ ਮੁਸਲਮਾਨਾਂ ਦੀਆਂ ਭਾਵਨਾਵਾਂ ਵਿਰੁੱਧ ਹੈ। ਆਪਣੇ ਜਾਰੀ ਬਿਆਨ ‘ਚ ਵੱਖਵਾਦੀ ਆਗੂਆਂ ਨੇ ਕਿਹਾ ਕਿ ਪੰਡਿਤ ਅਤੇ ਸੈਨਿਕ ਕਾਲੋਨੀਆਂ ਬਾਰੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਉਹ ਕਸ਼ਮੀਰ ਤੇ ਫਿਲਸਤੀਨ ਦੇ ਮਸਲਿਆਂ ਨੂੰ ਹੱਲ ਕਰਨ ਲਈ ਇਕ ਮਤਾ ਤਿਆਰ ਕਰ ਰਹੇ ਹਨ ਜਿਸ ਨੂੰ ਲੋਕਾਂ ਕੋਲੋ ਪਾਸ ਕਰਵਾਇਆ ਜਾਵੇਗਾ।ਵੱਖਵਾਦੀ ਆਗੂਆਂ ਨੇ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦਾ ਮੁਤਾਲਬਾ ਕਰਦੇ ਕਿਹਾ ਕਿ ਜਦ ਬਿਹਾਰ, ਗੁਜਰਾਤ ਅਤੇ ਕੇਰਲ ਵਰਗੇ ਰਾਜਾਂ ‘ਚ ਸ਼ਰਾਬ ‘ਤੇ ਪਾਬੰਦੀ ਲੱਗ ਸਕਦੀ ਹੈ ਤੇ ਮੁਸਲਿਮ ਬਹੁ ਗਿਣਤੀ ਵਾਲੇ ਰਾਜ ‘ਚ ਕਿਉਂ ਨਹੀਂ? ਉਨ੍ਹਾਂ ਐਲਾਨ ਕੀਤਾ ਕਿ ਇਸ ਲਾਹਨਤ ਨੂੰ ਜੜ੍ਹ ‘ਤੋਂ ਉਖਾੜਨ ਲਈ ਇਕ ਜਾਗਰੂਕ ਮੁਹਿੰਮ ਚਲਾਈ ਜਾਏਗੀ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


