Ad-Time-For-Vacation.png

ਕਬੱਡੀ ਨੂੰ ਨਸ਼ਾ-ਮੁਕਤ ਕਰਨ ਦਾ ਸੱਦਾ ਦੇ ਗੲੀਆਂ ਆਸਟਰੇਲੀਅਨ ਸਿੱਖ ਖੇਡਾਂ

ਸਿਡਨੀ:-ਆਸਟਰੇਲੀਅਨ ਨੈਸ਼ਨਲ ਸਿੱਖ ਖੇਡਾਂ ਦੌਰਾਨ ਕਬੱਡੀ ਦਾ ਫਾਈਨਲ ਮੈਚ ਨਾ ਕਰਵਾੳੁਣ ਦੇ ਫ਼ੈਸਲੇ ਨੇ ਭਾਵੇਂ ਮਜ਼ਾ ਕਿਰਕਿਰਾ ਕਰ ਦਿੱਤਾ ਪਰ ਇਸ ਨਾਲ ਆਸਟਰੇਲੀਆ ਤੋਂ ਕਬੱਡੀ ਨੂੰ ਨਸ਼ਾ ਮੁਕਤ ਕਰਨ ਦਾ ਡੰਕਾ ਜ਼ਰੂਰ ਵੱਜਿਆ ਹੈ। ਉਹ ਖਿਡਾਰੀ ਜਿਹੜੇ ਵਿਦੇਸ਼ਾਂ ਤੋਂ ਹਜ਼ਾਰਾਂ ਡਾਲਰ ਖਰਚ ਕਰਕੇ ਲਿਆਂਦੇ ਸਨ, ਹੁਣ ਬੋਝ ਬਣਨ ਲੱਗੇ ਹਨ। ਜਿੱਤ ਦੀ ਟਰਾਫ਼ੀ, ਬੈਸਟ ਜਾਫ਼ੀ ਤੇ ਬੈਸਟ ਰੇਡਰ ਦੀਆਂ ਟਰਾਫ਼ੀਆਂ ਵੀ ਮੇਜ਼ ’ਤੇ ਪਈਆਂ ਰਹਿ ਗਈਆਂ।

ਆਸਟਰੇਲੀਅਨ ਨੈਸ਼ਨਲ ਸਿੱਖ ਖੇਡਾਂ ਦੇ 31 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਕੱਲ੍ਹ ਪਹਿਲੀ ਵਾਰ ਵਾਪਰਿਆ। ਸੂਤਰਾਂ ਅਨੁਸਾਰ ਚੋਟੀ ਦੇ ਕਰੀਬ 30 ਕਬੱਡੀ ਖਿਡਾਰੀ ਭਾਰਤ, ਕੈਨੇਡਾ ਤੇ ਹੋਰ ਮੁਲਕਾਂ ਤੋਂ ਆਏ ਹੋਏ ਸਨ, ਜਿਨ੍ਹਾਂ ਦੀਆਂ ਟਿਕਟਾਂ, ਰਹਿਣ-ਸਹਿਣ ਆਦਿ ਲਈ ਕਰੀਬ 15 ਤੋਂ 20 ਹਜ਼ਾਰ ਡਾਲਰ ਪ੍ਰਤੀ ਖਿਡਾਰੀ ਖ਼ਰਚ ਹੋਏ ਸਨ। ਸਾਲਾਨਾ ਕਬੱਡੀ ਕੱਪ ਦੇ ਮੈਚ ਦੀ ਤਿਆਰੀ ਲਈ ਕਲੱਬਾਂ ਦਾ ਔਸਤਨ 50,000 ਡਾਲਰ ਤੋਂ ਵੱਧ ਦਾ ਸਾਲ ਭਰ ਵਿੱਚ ਖਰਚ ਹੋਇਆ। ਆਸਟਰੇਲੀਅਨ ਕਲੱਬਾਂ ਨੇ ਦੋ-ਦੋ ਅੰਤਰਰਾਸ਼ਟਰੀ ਖਿਡਾਰੀ ਵੀ ਵਿਦੇਸ਼ਾਂ ਤੋਂ ਲਿਆਂਦੇ। ਚਹੇਤੇ ਕੁਮੈਂਟੇਟਰ ਵੀ ਵਿਦੇਸ਼ਾਂ ਤੋਂ ਲਿਆਂਦੇ ਗਏ।

ਆਸਟਰੇਲੀਅਨ ਨੈਸ਼ਨਲ ਸਿੱਖ ਖੇਡ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕਬੱਡੀ ਦੀ ਖੇਡ, ਆਸਟਰੇਲੀਆ ਦੀ ਖੇਡ ਸੂਚੀ ਵਿੱਚ ਸ਼ਾਮਲ ਨਹੀਂ ਹੈ। ਪਰ ਸਿੱਖ ਖੇਡ ਕਮੇਟੀ,  ਕਬੱਡੀ ਨੂੰ ਵਿਰਾਸਤੀ ਖੇਡ ਤਹਿਤ ਸਿੱਖ ਖੇਡਾਂ ਦਾ ਹਿੱਸਾ ਬਣਾ ਕੇ ਮੁਕਾਬਲੇ ਕਰਵਾਉਂਦੀ ਆ ਰਹੀ ਹੈ। ਖੇਡਾਂ ਵਿੱਚ ਨਸ਼ਾ ਰੋਕਣ ਲਈ ਬਕਾਇਦਾ ਡੋਪ ਨੀਤੀ ਬਣਾਈ ਹੈ, ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ। ਇਹੀ ਨਿਯਮ ਕਬੱਡੀ ’ਤੇ ਲਾਗੂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਆਮ ਲੋਕਾਂ ਦੀ ਖੇਡ ਬਣਾਈ ਰੱਖਣਾ ਹੋਵੇਗਾ। ਇਸ ਵਿੱਚ ਲੱਗਦੇ ਨਾਜਾਇਜ਼ ਧਨ, ਨਸ਼ੇ ਤੇ ਵੱਡੀਆਂ ਇਨਾਮੀ ਰਾਸ਼ੀਆਂ ਤੋਂ ਬਚਾਉਣਾ ਅਤੇ ਸੁਧਾਰ ਕਰਨ ਵੱਲ ਕਮੇਟੀ ਵਧ ਰਹੀ ਹੈ, ਜਿਸ ਦੀ ਸ਼ੁਰੂਆਤ ਆਸਟਰੇਲੀਆ ਤੋਂ      ਹੋਈ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਆਸਟਰੇਲੀਅਨ ਪੁਲੀਸ ਵੱਲੋਂ ਪਿਛਲੇ ਸਾਲ ਐਡੀਲੇਡ ਸਿੱਖ ਖੇਡਾਂ ਕਬੱਡੀ ਦੇ ਮੈਚ ਦੌਰਾਨ ਖਿਡਾਰੀਆਂ ’ਤੇ ਸੁੱਟੇ ਗਏ ਡਾਲਰਾਂ ਦੇ ਨੋਟ ਅਤੇ ਰੇਡਰ ਤੇ ਜਾਫ਼ੀ ’ਤੇ ਲੱਗਦੇ ਰਹੇ ਇਨਾਮਾਂ ਨੂੰ ਸੱਟੇਬਾਜ਼ੀ ਕਰਾਰ ਦੇ ਕੇ ਬਾਕਾਇਦਾ ਜਾਂਚ ਕੀਤੀ ਸੀ। ਪੁਲੀਸ ਨੇ ਕਮੇਟੀ ਤੋਂ ਲਿਖਤੀ ਤੌਰ ’ਤੇ ਰੋਕ ਲਗਵਾਉਣ ਦੀ ਵਚਨਬੱਧਤਾ ਲਈ ਸੀ, ਜਿਸ ਨੂੰ ਸਿਡਨੀ ਵਿੱਚ ਲਾਗੂ ਕੀਤਾ ਗਿਆ। ਉਨ੍ਹਾਂ ਭਾਰਤ ਸਮੇਤ ਹੋਰ ਮੁਲਕਾਂ ਨੂੰ ਵੀ ਖੇਡਾਂ ਵਿੱਚ ਨਸ਼ੇ ਵਿਰੁੱਧ ਨਿਯਮ ਸਖ਼ਤ ਬਣਾਉਣ ਤੇ ਲਾਗੂ ਕਰਨ ਬਾਰੇ ਕਿਹਾ।

 

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.