Ad-Time-For-Vacation.png

ਔਰਤਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇਮਰਾਨ ਖਾਨ ਬੈਠਣਗੇ ਪਾਕਿਸਤਾਨ ਦੇ ਤਖਤ ‘ਤੇ

ਇਸਲਾਮਾਬਾਦ— ਪਾਕਿਸਤਾਨ ‘ਚ ਬੁੱਧਵਾਰ ਨੂੰ ਆਮ ਚੋਣਾਂ ਹੋਈਆਂ ਹਨ, ਜਿਸ ਵਿਚ ਵੱਡੀ ਗਿਣਤੀ ‘ਚ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਚੋਣ ਨਤੀਜਿਆਂ ਦੇ ਰੁਝਾਨ ਨੂੰ ਦੇਖੀਏ ਤਾਂ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਬਾਕੀ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ ਅੱਗੇ ਚੱਲ ਰਹੇ ਹਨ ਯਾਨੀ ਕਿ ਪਾਕਿਸਤਾਨ ‘ਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨਾ ਲੱਗਭਗ ਤੈਅ ਹੈ।
ਕ੍ਰਿਕਟਰ ਤੋਂ ਰਾਜ ਨੇਤਾ ਬਣੇ ਇਮਰਾਨ ਦਾ ਵਿਵਾਦਾਂ ਨਾਲ ਖਾਸ ਨਾਤਾ ਰਿਹਾ ਹੈ। ਇਮਰਾਨ ਦੀ ਕਹਾਣੀ ਪੂਰੀ ਫਿਲਮੀ ਹੈ। ਵੱਡਾ ਪਰਿਵਾਰ, ਵਿਵਾਦ ਅਤੇ ਰਾਜਨੀਤੀ ਇਹ ਸਭ ਇਸ ਵਿਚ ਸ਼ਾਮਲ ਹੈ। 3 ਵਿਆਹ ਕਰਵਾ ਚੁੱਕੇ ਇਮਰਾਨ ਨੇ ਔਰਤਾਂ ਦੇ ਦਿਲਾਂ ‘ਤੇ ਰਾਜ ਕੀਤਾ। ਇਮਰਾਨ ਦਾ ਅਫੇਅਰ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨਾਲ ਵੀ ਰਿਹਾ ਹੈ।

70-80 ਦੇ ਦਹਾਕੇ ਵਿਚ ਸੁਪਰਹਿੱਟ ਅਦਾਕਾਰਾ ਜ਼ੀਨਤ ਨਾਲ ਇਮਰਾਨ ਉਸ ਸਮੇਂ ਸੁਰਖੀਆਂ ‘ਚ ਆਏ, ਜਦੋਂ ਉਹ ਪਾਕਿਸਤਾਨ ਟੀਮ ਦੇ ਸਭ ਤੋਂ ਹੈਂਡਸਮ ਖਿਡਾਰੀਆਂ ਵਿਚ ਸ਼ਾਮਲ ਸਨ। ਜ਼ੀਨਤ ਦੀ ਇਮਰਾਨ ਨਾਲ ਮੁਲਾਕਾਤ ਉਦੋਂ ਹੋਈ, ਜਦੋਂ ਉਹ ਭਾਰਤ ਮੈਚ ਖੇਡਣ ਆਇਆ ਕਰਦੇ ਸਨ। ਇੰਨਾ ਹੀ ਨਹੀਂ ਇਮਰਾਨ ਦੀਆਂ ਕਈ ਗਰਲਫਰੈਂਡਸ ਵੀ ਰਹੀਆਂ ਹਨ।

ਕ੍ਰਿਕਟ ਦੀ ਦੁਨੀਆ ਵਿਚ ਇਕ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਇਮਰਾਨ ਨੇ 1995 ‘ਚ ਬ੍ਰਿਟਿਸ਼ ਜਰਨਲਿਸਟ ਜੇਮਿਮਾ ਗੋਲਡਸਮਿੱਥ ਨਾਲ ਵਿਆਹ ਕੀਤਾ। ਇਹ ਰਿਸ਼ਤਾ 9 ਸਾਲ ਤਕ ਕਾਇਮ ਰਿਹਾ ਅਤੇ 2004 ‘ਚ ਤਲਾਕ ਹੋ ਗਿਆ। ਸਾਲ 2014 ‘ਚ ਇਮਰਾਨ ਨੇ ਦੂਜਾ ਵਿਆਹ ਕੀਤਾ। ਟੀ. ਵੀ. ਐਂਕਰ ਰੇਹਮ ਖਾਨ ਇਮਰਾਨ ਦੀ ਦੂਜੀ ਬੇਗਮ ਬਣੀ। ਇਹ ਵਿਆਹ ਸਿਰਫ 10 ਮਹੀਨੇ ਹੀ ਟਿਕ ਸਕਿਆ ਅਤੇ ਰੇਹਮ ਨੇ ਇਕ ਕਿਤਾਬ ਲਿਖੀ, ਜਿਸ ‘ਚ ਉਸ ਨੇ ਇਮਰਾਨ ‘ਤੇ ਕਈ ਗੰਭੀਰ ਦੋਸ਼ ਲਾਏ ਹਨ। ਇਮਰਾਨ ਨੇ ਫਰਵਰੀ 2018 ‘ਚ ਤੀਜਾ ਵਿਆਹ ਕੀਤਾ। ਬੁਸ਼ਰਾ ਮਾਨਿਕਾ ਨਾਲ ਉਨ੍ਹਾਂ ਦਾ ਵਿਆਹ ਹੋਇਆ। ਇਮਰਾਨ ਦਾ ਸਿਆਸੀ ਸਫਰ 1996 ‘ਚ ਤਹਿਰੀਕ-ਏ-ਇਨਸਾਫ ਨਾਂ ਦੀ ਪਾਰਟੀ ਬਣਾਉਣ ਤੋਂ ਸ਼ੁਰੂ ਹੋਇਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.