ਬਰਾੜ, ਲੁਧਿਆਣਾ : ਐੱਸਸੀਡੀ ਸਰਕਾਰੀ ਕਾਲਜ ਦੀ ਇਨੋਵੇਸ਼ਨ ਕੌਂਸਲ ਤੇ ਵੂਮੈੱਨਜ਼ ਫੋਰਮ ਵੱਲੋਂ ਜਸ਼ਨ-ਏ-ਦੀਵਾਲੀ ਦਾ ਪ੍ਰਬੰਧ ਕੀਤਾ ਗਿਆ, ਜਿਸ ‘ਚ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ। ਸ਼ੱੁਭਮ ਅਗਰਵਾਲ ਏਡੀਸੀਪੀ.-3 ਨੇ ਵੀ ਵਿਦਿਆਰਥੀਆ ਨੂੰ ਪੇ੍ਰਿਤ ਕੀਤਾ। ਉੱਘੇ ਉਦਯੋਗਪਤੀ ਤੇ ਸਾਬਕਾ ਵਿਦਿਆਰਥੀ ਓਂਕਾਰ ਸਿੰਘ ਪਾਹਵਾ ਤੇ ਸੁਰਿੰਦਰ ਸਿੰਘ ਭੋਗਲ ਨੇ ਵੀ ਮੇਲੇ ‘ਚ ਸ਼ਿਰਕਤ ਕੀਤੀ। ਮਾਸਟਰ ਸ਼ੈੱਫ ਕਮਲਦੀਪ ਕੌਰ ਅਤੇ ਸਾਬਕਾ ਵਿਦਿਆਰਥੀ ਗਾਇਕ ਜਸਕਰਨ ਸਿੰਘ ਨੇ ਵੀ ਮੇਲੇ ਦਾ ਦੌਰਾ ਕੀਤਾ। ਕਾਲਜ ਪਿੰ੍ਸੀਪਲ ਤਨਵੀਰ ਸਚਦੇਵ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਨਾਗਰਿਕ ਸਾਡੀ ਪੁਲਿਸ ਫੋਰਸ ਦੇ ਰਿਣੀ ਹਨ ਜੋ ਉਨ੍ਹਾਂ ਦੀ ਗਤੀਸ਼ੀਲ ਅਗਵਾਈ ‘ਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹਨ ਤੇ ਸ਼ਹਿਰ ‘ਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਂਦੇ ਹਨ। ਮਨਦੀਪ ਸਿੰਘ ਨੇ ਕਿਹਾ ਕਿ ਮੇਲੇ ਦੀ ਇਸ ਫੇਰੀ ਨੇ ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ।

ਮੇਲੇ ‘ਚ ਕੁੱਲ 75 ਸਟਾਲ ਲਾਏ ਗਏ ਸਨ ਜਿਨ੍ਹਾਂ ‘ਚ ਸਾਗ-ਮੱਕੀ ਦੀ ਰੋਟੀ, ਟਿੱਕੀ ਚਾਟ ਤੋਂ ਲੈ ਕੇ ਵੱਖ-ਵੱਖ ਕਿਸਮਾਂ ਦੇ ਖਾਣੇੇ ਪੇਸ਼ ਕੀਤੇ ਗਏ ਸਨ। ਬੇਲਪੁਰੀ, ਗੋਲਗੱਪਾ, ਮਿੱਠੀ ਛੱਲੀ, ਸਮੋਸੇ, ਚਾਈਨੀਜ਼ ਫਾਸਟ ਫੂਡ, ਮੌਕਟੇਲ, ਆਦਿ ਸਵੈ-ਸੰਭਾਲ ਉਤਪਾਦ, ਗਹਿਣੇ, ਦੀਵਾਲੀ ਦੀ ਸਜਾਵਟ, ਹੱਥਾਂ ਨਾਲ ਬਣਾਈਆਂ ਪੇਂਟਿੰਗਾਂ, ਕਿਤਾਬਾਂ, ਕੱਪੜੇ, ਅਤੇ ਹੋਰ ਬਹੁਤ ਕੁਝ ਨੇ ਦਿਨ ਭਰ ਇੱਕ ਸਥਿਰ ਫੁੱਟਫਾਲ ਨੂੰ ਯਕੀਨੀ ਬਣਾਇਆ।

ਪੋ੍. ਨੀਲਮ ਭਾਰਦਵਾਜ ਕਨਵੀਨਰ ਆਈਆਈਸੀ. ਅਤੇ ਮਹਿਲਾ ਮੰਚ ਦੀਆਂ ਟੀਮਾਂ ਦੇ ਅਧਿਆਪਕਾਂ ਅਤੇ ਵਲੰਟੀਅਰਾਂ ਡਾ. ਨੀਰਜ ਕੁਮਾਰ ਪੋ੍: ਅਰੁਣ ਕੁਮਾਰ, ਪੋ੍: ਰਜਿੰਦਰ ਕੌਰ, ਪੋ੍: ਸੰਦੀਪ, ਪੋ੍: ਸੀਮਾ, ਪੋ੍: ਆਰਸੀ ਸੰਧੂ, ਪੋ੍: ਬੇਅੰਤ ਕੌਰ, ਪੋ੍: ਗੀਤਿਕਾ ਅਰੋੜਾ, ਪੋ੍: ਨਰਿੰਦਰ ਬੁੱਧੀਰਾਜਾ, ਪੋ੍. ਲਖਵਿੰਦਰ ਸਿੰਘ, ਪੋ੍. ਟਿਪਸੀ, ਪੋ੍. ਦੀਪਿਆ, ਪੋ੍. ਸੁਖਨੈਨ ਅਤੇ ਪੋ੍. ਹਰਜਿੰਦਰ ਕੌਰ ਵੀ ਹਾਜ਼ਰ ਸਨ।