ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ ਵੱਲੋਂ ‘ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਫਗਵਾੜਾ’ ਦੇ ਸਹਿਯੋਗ ਨਾਲ ‘ਮਾਊਟ ਲਿਟਰਾ ਜੀ ਸਕੂਲ’ ਵਿਖੇ ਇੰਟਰਪ੍ਰਰੈਂਨਿਉਰਸ਼ਿਪ ਪੋ੍ਗਰਾਮ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਪੋ੍ਗਰਾਮ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਪੋ੍ਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਇੰਟਰਪ੍ਰਰੈਂਨਿਉਰਸ਼ਿਪ ਸਕਿੱਲ ਸਬੰਧੀ ਜਾਣੂੰ ਕਰਵਾਉਣਾ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਵਿੱਚ ਦਿਲਚਸਪੀ ਵਧਣ ਨਾਲ ਉਹ ਆਉਣ ਵਾਲੇ ਸਮੇਂ ਵਿੱਚ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਦੇ ਕਾਬਿਲ ਬਣਨ ਅਤੇ ਰੋਜਗਾਰ ਦੇ ਨਵੇਂ ਮੌਕੇ ਉਤਪੰਨ ਕਰ ਸਕਣ।’ਲਵਲੀ ਯੂਨੀਵਰਸਿਟੀ ਤੋਂ ਅਸਿਸਟੈਂਟ ਪੋ੍ਫੈਸਰ ਇਕੋਸਿਸਟਮ ਡਿਵੈਲਪਮੈਂਟ ਮੈਨੇਜਰ ਪੁਨੀਤ ਬਾਵਾ ਨੇ ਵੱਖ-ਵੱਖ ਕੰਪਨੀਆਂ ਜਿਵੇਂ ਕਿ ਐਪਲ, ਮਾਈਕਰੋਸਾਫਟ, ਜ਼ੂਮੈਟੋ, ਐਮਾਜੌਨ ਆਦਿ ਦੀਆਂ ਉਦਾਹਰਨਾਂ ਦੁਆਰਾ ਵਿਦਿਆਰਥੀਆਂ ਨੂੰ ਨਵੇਂ ਸਟਾਰਟਅੱਪ ਸ਼ੁਰੂ ਕਰਨ ਸਬੰਧੀ ਜਾਗਰੂਕ ਕੀਤਾ। ਉਨਾਂ੍ਹ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪੋ੍ਗਰਾਮ ਪੰਜਾਬ ਦੇ ਸਾਰੇ ਜ਼ਿਲਿ੍ਹਆ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। ਇਨਾਂ੍ਹ ਦਾ ਮੁੱਖ ਮੰਤਵ ਸਕੂਲ ਪੱਧਰ ਤੋਂ ਹੀ ਵਿਦਿਆਰਥੀਆਂ ਨੂੰ ਇੰਟਰਪ੍ਰਰੈਂਨਿਰਸ਼ਿਪ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਵਿਦਿਆਰਥੀ ਆਪਣਾ ਕੋਈ ਵੀ ਸਟਾਰਟਅੱਪ ਸ਼ੁਰੂ ਕਰਨ ਲਈ ਪੇ੍ਰਿਤ ਹੋਣ। ਇਸ ਪੋ੍ਗਰਾਮ ਵਿੱਚ ਮਾਊਂਟ ਲਿਟਰਾ ਜੀ ਸਕੂਲ ਦੇ ਪਿੰ੍ਸੀਪਲ ਮੈਰੀ ਐਨਟੋਨੀ ਨੇ ਉਚੇਚੇ ਤੌਰ ‘ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰਬੰਧਕੀ ਸ਼ਾਖਾ ਤੋਂ ਸ੍ਰੀ ਬਲਤੇਜ ਸਿੰਘ ਨੇ ਦੱਸਿਆ ਕਿ ਸਵੈ-ਰੋਜਗਾਰ ਸਬੰਧੀ ਜ਼ਲਿ੍ਹਾ ਰੋਜ਼ਗਾਰ ਦਫਤਰ, ਬਠਿੰਡਾ ਵੱਲੋਂ ਵੀ ਓਧੀਅਮ ਸੌਰ ਟੂ ਸ਼ਾਇਨ ਸਿਰਲੇਖ ਹੇਠ ਪੋ੍ਗਰਾਮ ਕਰਵਾਇਆ ਗਿਆ ਹੈ, ਜਿਸ ਵਿਚ ਨਵੇਂ ਸਟਾਰਟ ਅੱਪ ਲਈ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਪੇ੍ਰਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਵਰੁਣ ਨਾਇਅਰ ਅਸਿਸ਼ਟੈਂਟ ਪੋ੍ਫੈਸ਼ਰ ਅਤੇ ਹਿਮਾਸ਼ੂ ਵੀ ਹਾਜ਼ਰ ਸਨ।