ਪੇਇਚਿੰਗ, :-ਪਰਮਾਣੂ ਸਪਲਾਈ ਸਮੂਹ (ਐਨਐਸਜੀ) ਵਿੱਚ ਭਾਰਤ ਦੇ ਦਾਖਲੇ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਂਦਿਆਂ ਚੀਨ ਦੇ ਸਰਕਾਰੀ ਮੀਡੀਆ ਨੇ ਅੱਜ ਕਿਹਾ ਹੈ ਕਿ ਐਨਐਸਜੀ ਵਿੱਚ ਭਾਰਤ ਦਾ ਦਾਖਲਾ ਦੱਖਣੀ ਏਸ਼ੀਆ ਵਿੱਚ ਰਣਨੀਤਿਕ ਸੰਤੁਲਨ ਨੂੰ ਹਿਲਾ ਕੇ ਰੱਖ ਦੇਵੇਗਾ ਅਤੇ ਭਾਰਤ ਨੂੰ ਇਕ ਪ੍ਰਮਾਣਕ ਪਰਮਾਣੂ ਤਾਕਤ ਬਣਾ ਕੇ ਚੀਨ ਦੇ ਸਹਿਯੋਗੀ ਪਾਕਿਸਤਾਨ ਨੂੰ ਪਿੱਛੇ ਛੱਡ ਦੇਵੇਗਾ। ਬੀਤੇ ਕੁੱਝ ਦਿਨਾਂ ਵਿੱਚ ਆਏ ਇਸ ਦੂਜੇ ਲੇਖ ਵਿੱਚ ਸਰਕਾਰੀ ਗਲੋਬਲ ਟਾਈਮਜ਼ ਨੇ 48 ਮੈਂਬਰੀ ਐਨਐਸਜੀ ਵਿੱਚ ਭਾਰਤ ਦੇ ਦਾਖਲੇ ‘ਤੇ ਸਖ਼ਤ ਵਿਰੋਧ ਦਰਜ ਕੀਤਾ ਹੈ। ਇਸ ਦੇ ਨਾਲ ਹੀ ਚੀਨ ਨੇ ਚਿੰਤਾ ਜਾਹਰ ਕੀਤੀ ਹੈ ਕਿ ਉਸ ਦਾ ਸਾਥੀ ਪਾਕਿਸਤਾਨ ਪਿੱਛੇ ਰਹਿ ਜਾਵੇਗਾ ਕਿਉਂਕਿ ਐਨਐਸਜੀ ਵਿੱਚ ਦਾਖਲਾ ਮਿਲਣ ਨਾਲ ਭਾਰਤ ਪ੍ਰਮਾਣਕ ਪਰਮਾਣੂ ਤਾਕਤ ਬਣ ਜਾਵੇਗਾ। ਲੇਖ ਵਿੱਚ ਕਿਹਾ ਗਿਆ ਹੈ ਕਿ ਇਸ ਦਾਖਲੇ ਨਾਲ ਦੱਖਣੀ ਏਸ਼ੀਆ ਵਿੱਚ ਸ਼ਕਤੀ ਸੰਤੁਲਨ ਹਿੱਲ ਜਾਵੇਗਾ। ਇਸ ਨਾਲ ਪੂਰੇ ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਖਤਰੇ ਵਿੱਚ ਪੈ ਜਾਵੇਗੀ। ਇਸ ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਭਾਰਤ ਨਿਯਮਾਂ ਨਾਲ ਚੱਲਦਾ ਹੈ ਤਾਂ ਚੀਨ ਪਰਮਾਣੂ ਕਲੱਬ ਵਿੱਚ ਉਸ ਦੇ ਦਾਖਲੇ ਦਾ ਸਮਰਥਨ ਕਰ ਸਕਦਾ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


