ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ
ਵੈਟਰਨਰੀ ਏਆਈ ਵਰਕਰਜ਼ ਯੂਨੀਅਨ ਦੀ ਮੀਟਿੰਗ ਦਿੜ੍ਹਬਾ ਦੇ ਗੁਰਦੁਆਰਾ ਬਾਬਾ ਬੈਰਸੀਆਣਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਆਸ਼ਾ ਰਾਮ ਢੰਡਿਆਲ ਦੀ ਅਗਵਾਈ ਵਿਚ ਕੀਤੀ ਗਈ। ਇਸ ਵਿੱਚ ਲਗਾਤਾਰ ਇੱਕ ਸਾਲ ਤੋਂ ਮੋਹਾਲੀ ਵਿਖੇ ਚੱਲ ਰਹੇ ਧਰਨੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਢੰਡਿਆਲ ਨੇ ਦੱਸਿਆ ਕਿ ਵੈਟਰਨਰੀ ਏਆਈ ਵਰਕਰਜ਼ ਪਸ਼ੂ ਪਾਲਣ ਵਿਭਾਗ ਵਿੱਚ 14 ਸਾਲ ਬਿਨਾਂ ਕਿਸੇ ਤਨਖਾਹ ਤੋਂ ਕੰਮ ਕਰ ਰਹੇ ਹਨ ਅਤੇ ਵਿਭਾਗ ਵੱਲੋਂ ਦਿੱਤੇ ਹਰ ਤਰਾਂ੍ਹ ਦੇ ਦਿੱਤੇ ਜਾਂਦੇ ਟੀਚੇ ਪੂਰੇ ਕਰਦੇ ਆ ਰਹੇ ਹਾਂ। ਉਹ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਦਾ ਮੁੱਖ ਗੇਟ ‘ਤੇ 21 ਸਤੰਬਰ 2022 ਤੋਂ ਲਗਾਤਾਰ ਧਰਨਾ ਲਾਇਆ ਹੈ। ਇਸ ਤੋਂ ਬਾਅਦ ਸਾਡੀਆਂ ਕਈ ਮੀਟਿੰਗਾਂ ਹੋਈਆਂ। ਇਹ ਮੀਟਿੰਗਾਂ ਮਹਿਕਮੇ ਦੇ ਅਧਿਕਾਰੀਆਂ ਅਤੇ ਮੌਜੂਦਾ ਸਰਕਾਰ ਦੇ ਮੰਤਰੀਆਂ ਨਾਲ ਹੋਈਆਂ। ਇੱਕ ਮੀਟਿੰਗ ਜੋ ਸਰਕਾਰ ਨੇ ਇੱਕ ਵਿਸ਼ੇਸ਼ ਕਮੇਟੀ ਬਣਾਈ ਹੋਈ ਹੈ ਜਿਸ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਕੁਲਦੀਪ ਸਿੰਘ ਧਾਲੀਵਾਲ ਸ਼ਮਿਲ ਹਨ। ਮੀਟਿੰਗਾਂ ਵਿਚ ਹਾਜ਼ਰ ਮੰਤਰੀ ਸਾਹਿਬਾਨ ਨੇ ਮਹਿਕਮੇ ਨੂੰ ਸਾਡੀ ਸੁਣਵਾਈ ਲਈ ਹਦਾਇਤਾਂ ਵੀ ਕੀਤੀਆਂ ਪਰ ਸਾਡੀ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ, ਜਿਸ ਵਿਚ ਏਆਈ ਵਰਕਰਜ਼ ਨੂੰ ਸਰਕਾਰ ਤੇ ਮਹਿਕਮੇ ਦੀਆਂ ਗਲਤ ਨੀਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜਬੂਰਨ ਹੋ ਕੇ ਧਰਨੇ ਦੀ ਵਰੇਗੰਢ ਤੇ ਏਆਈ ਵਰਕਰਜ਼ ਨੂੰ 21 ਸਤੰਬਰ ਨੂੰ ਪੂਰੇ ਪੰਜਾਬ ਦੇ ਵਰਕਰਾਂ ਨੂੰ ਇਕੱਠੇ ਕਰ ਕੇ ਸਰਕਾਰ ਅਤੇ ਮਹਿਕਮੇ ਖ਼ਿਲਾਫ਼ ਗੁਪਤ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਕਾਲਾ ਸਿੰਘ ਛਾਜਲਾ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਸਰਕਾਰ ਦੀ ਵਿਰੋਧੀ ਧਿਰ ਦੇ ਆਗੂਆਂ ਨੂੰ ਸ਼ਾਮਲ ਹੋਣ ਸੱਦਾ ਦਿੱਤਾ ਜਾਵੇਗਾ। ਉਨਾਂ੍ਹ ਕਿਹਾ ਕਿ ਹੁਣ ਵਰਕਰਜ਼ ਦਾ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਉਹ ਸਰਕਾਰ ਨੂੰ ਆਖਰੀ ਅਪੀਲ ਕਰਦੇ ਹਨ ਕਿ ਹੁਣ ਲਾਰਿਆਂ ਤੋਂ ਥੱਕ ਚੁੱਕੇ ਹਨ। ਜੇਕਰ ਸਰਕਾਰ ਨੇ ਕੋਈ ਹਾਂ ਪੱਖੀ ਫ਼ੈਸਲਾ ਨਾ ਲਿਆ, ਤਾਂ ਮਜਬੂਰਨ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰਰੀਤ ਸਿੰਘ ਖੇਤਲਾ, ਲਖਵਿੰਦਰ ਸਿੰਘ ਸੰਜੂਮਾ, ਮਨਿੰਦਰ ਸਿੰਘ ਸੁਨਾਮ, ਜਸਵੀਰ ਸਿੰਘ ਲਾਡਬੰਨਜਾਰਾ, ਗੁਰਪ੍ਰਰੀਤ ਸਿੰਘ ਬਟੜੀਆਣਾ, ਜਰਨੈਲ ਸਿੰਘ ਧੂਰੀ, ਹੁਸ਼ਿਆਰ ਸਿੰਘ ਲਹਿਰਾਂ, ਗੁਰਜੀਤ ਸਿੰਘ ਮੂਨਕ, ਹਰਕ੍ਰਿਸ਼ਨ ਸਿੰਘ ਲਾਡਬੰਨਜਾਰਾ ਆਦਿ ਹਾਜ਼ਰ ਸਨ।



