ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਈਸਟਵੁੱਡ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪੁੱਜੇ ਜਸਵੀਰ ਸਿੰਘ ਸੋਢੀ ਐਕਸੀਅਨ ਪੀਡਬਲਿਊਡੀ (ਬੀਐਂਡਆਰ) ਨੇ ਝੰਡੇ ਦੀ ਰਸਮ ਨਿਭਾਉਣ ਤੇ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤੀ। ਇਸ ਸਮਾਗਮ ‘ਚ ਸੰਦੀਪ ਰਿਸ਼ੀ (ਆਈਏਐੱਸ) ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਵਿਸ਼ੇਸ਼ ਤੌਰ ‘ਤੇ ਪੁੱਜੇ।

ਇਸ ਮੌਕੇ ਮੁੱਖ ਮਹਿਮਾਨ ਜਸਵੀਰ ਸਿੰਘ ਨੇ ਕਿਹਾ ਖੇਡਾਂ ਨਾਲ ਜਿੱਥੇ ਮਨੁੱਖ ਦਾ ਦਿਮਾਗ ਤੇ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਖਿਡਾਰੀ ਮਾਨਸਿਕ ਤੌਰ ‘ਤੇ ਵੀ ਰਿਸ਼ਟ ਪੁਸ਼ਟ ਰਹਿੰਦਾ ਹੈ। ਪ੍ਰਧਾਨ ਦਮਨਜੀਤ ਸਿੰਘ ਮੋਹੀ ਨੇ ਕਿਹਾ ਖੇਡਾਂ ‘ਚ ਜਿੱਤ ਹਾਰ ਦਾ ਕੋਈ ਉਦੇਸ਼ ਨਹੀਂ ਹੁੰਦਾ, ਬਲਕਿ ਇਨ੍ਹਾਂ ‘ਚ ਭਾਗ ਲੈਣਾ ਹੀ ਵੱਡੀ ਪ੍ਰਰਾਪਤੀ ਹੈ। ਅੱਜ ਹੋਏ ਮੁਕਬਾਲਿਆਂ ‘ਚ ਅੰਡਰ 14 ਤੇ ਅੰਡਰ 17 ਲੜਕੇ ਤੇ ਲੜਕੀਆਂ ਦੀ ਦੌੜਾਂ ਕਰਵਾਈਆਂ ਗਈਆਂ। ਇਸ ਮੌਕੇ ਵਾਈਸ ਚੇਅਰਮੈਨ ਸੁਖਦੇਵ ਗੋਇਲ, ਪਿੰ੍ਸੀਪਲ ਅਮਨਦੀਪ ਕੌਰ ਬਖਸ਼ੀ, ਪਿੰ੍ਸੀਪਲ ਅਵਤਾਰ ਸਿੰਘ, ਪੋ੍. ਜਸਵਿੰਦਰ ਸਿੰਘ ਸੇਖੋਂ, ਪ੍ਰਧਾਨ ਤੇਲੂ ਰਾਮ ਬਾਂਸਲ, ਜਗਦੀਪ ਸਿੰਘ, ਸਵਰਨਜੀਤ ਕੌਰ, ਕਿਰਨਦੀਪ ਕੌਰ ਤੇ ਗੁਰਮੇਲ ਸਿੰਘ ਆਦਿ ਹਾਜ਼ਰ ਸਨ।