ਸ਼ੰਭੂ ਗੋਇਲ, ਲਹਿਰਾਗਾਗਾ

ਝੋਨੇ ਤੇ ਕਪਾਹ, ਨਰਮੇ ਦੇ ਆ ਰਹੇ ਅਗਾਮੀ ਸੀਜ਼ਨ ਨੂੰ ਮੁੱਖ ਰੱਖਦਿਆਂ ਅੱਜ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਦੀ ਦੁਕਾਨ ‘ਤੇ ਕੰਡੇ-ਵੱਟੇ ਪਾਸ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਜਿਸ ਵਿੱਚ ਲੀਗਲ ਮੈਟਰੋਲੋਜੀ ਮਹਿਕਮੇ ਵੱਲੋਂ ਇੰਸਪੈਕਟਰ ਕੇਵਿਂਦਰ ਸਿੰਘ ਤੇ ਵਿਨੇ ਇੰਟਰਪ੍ਰਰਾਇਜ਼ ਵੱਲੋਂ ਵਿਨੇ ਵਰਮਾ ਤੇ ਕੇਸ਼ਵ ਕੁਮਾਰ ਹਾਜ਼ਰ ਸਨ। ਇਸ ਸਮੇਂ ਸਮੂਹ ਆੜ੍ਹਤੀਆਂ ਦੇ ਕੰਡੇ ਵੱਟੇ ਚੈੱਕ ਕਰਨ ਉਪਰੰਤ ਪਾਸ ਕੀਤੇ। ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਨੇ ਕਿਹਾ ਕਿ ਝੋਨੇ ਤੇ ਕਪਾਹ ਨਰਮੇ ਦਾ ਸੀਜ਼ਨ ਸਿਰ ਉਤੇ ਆ ਗਿਆ ਹੈ। ਜਿਸ ਕਾਰਨ ਇਹ ਕੰਡੇ ਅਤੇ ਵੱਟੇ ਪਾਸ ਕਰਵਾਏ ਜਾ ਰਹੇ ਹਨ ਤਾਂ ਜੋ ਕਿਸੇ ਵੀ ਆੜਤੀਏ ਨੂੰ ਸੀਜ਼ਨ ਦੌਰਾਨ ਕੋਈ ਮੁਸ਼ਕਿਲ ਨਾ ਆਵੇ। ਕੰਡੇ ਅਤੇ ਵੱਟੇ ਪਾਸ ਕਰਨ ਆਏ ਵਿਨੈ ਵਰਮਾ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਡੇ ਵੱਟੇ ਲਾਜ਼ਮੀ ਤੌਰ ਉੱਤੇ ਪਾਸ ਕਰਵਾਏ ਜਾਣ। ਇਹ ਕੰਡੇ ਵੱਟੇ ਪਾਸ ਨਾ ਕਰਾਉਣ ਉੱਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਅਨਿਲ ਕੁਮਾਰ, ਸੰਜੀਵ ਕੁਮਾਰ, ਹੈਪੀ ਕੁਮਾਰ, ਰੋਮਪਾਲ ਰੋਮੀ, ਛੱਜੂ ਰਾਮ ਭਗਤ, ਰਕੇਸ਼ ਕੁਮਾਰ, ਸੁਰਿੰਦਰ ਪਾਲ, ਰਾਮ ਗੋਇਲ, ਸਤਿਗੁਰੁ ਸਿੰਘ, ਵਿਜੇ ਸ਼ਰਮਾ ਤੇ ਹੋਰ ਆੜ੍ਹਤੀਏ, ਮੁਨਸ਼ੀ ਤੇ ਮੁਨੀਮ ਵੀ ਮੌਜੂਦ ਸਨ।