ਪਵਨ ਗਰਗ, ਬਾਘਾਪੁਰਾਣਾ : ਐੱਫ਼ਸੀਆਈ ਵੱਲੋਂ ਆੜਤੀਆਂ ਨੂੰ ਬਣਦੀ ਆੜ੍ਹਤ ਨਾ ਦੇਣ ਦੇ ਰੋਸ ਵੱਜੋਂ ਬਾਘਾਪੁਰਾਣਾ ਆੜ੍ਹਤੀਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ ਅਤੇੇ ਧਰਨਾਕਾਰੀਆਂ ਨੇ ਕਿਹਾ ਕਿ ਤਿੰਨ ਦਿਨ ਉਨਾਂ੍ਹ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਬਲਤੇਜ ਸਿੰਘ ਲੰਗੇਆਣਾ ਨੇ ਕਿਹਾ ਕਿ ਆੜ੍ਹਤੀਆਂ ਵੱਲੋ ਕਣਕ ਦੇ ਸੀਜਨ ਦੌਰਾਨ ਐੱਫਸੀਆਈ ਨੂੰ ਅਡਾਨੀ ਦੇ ਸਾਇਲੋ ਪਲਾਂਟ ਡਗਰੂ ਵਿਖ਼ੇ ਕਿਸਾਨਾਂ ਦੀ ਖੁੱਲੀ ਕਣਕ ਆੜ੍ਹਤੀਆਂ ਵੱਲੋ ਆਪਣੀ ਪਰਚੀ ਤੇ ਭੇਜੀ ਗਈ ਸੀ, ਜੋ ਸਾਲ 2011 ਤੋਂ ਭੇਜੀ ਜਾ ਰਹੀ ਹੈ ਤੇ ਇਸ ਦੀ ਬਣਦੀ ਆੜ੍ਹਤ ਐੱਫਸੀਆਈ ਆੜਤੀਆਂ ਨੂੰ ਦਿੰਦੀ ਆ ਰਹੀ ਹੈ ਜੋ ਕਿ ਸਾਡਾ ਹੱਕ ਹੈ, ਐੱਫਸੀਆਈ ਵੱਲੋਂ ਕਿਸਾਨਾਂ ਨੂੰ ਜੇ ਫਾਰਮ ਵੀ ਆੜਤੀਆਂ ਦੇ ਨਾਮ ਤੇ ਹੀ ਦਿੱਤੇ ਜਾ ਰਹੇ ਹਨ, ਪਰ ਹੁਣ ਚਾਰ ਮਹੀਨਿਆਂ ਤੋਂ ਆੜਤੀਆਂ ਨੂੰ ਆੜਤ ਨਹੀਂ ਦਿੱਤੀ ਜਾ ਰਹੀ। ਇਸ ਦੇ ਸਬੰਧ ਵਿਚ ਕਈ ਵਾਰ ਐੱਫਸੀਆਈ ਦੇ ਜੀਐੱਮ ਨੂੰ ਚੰਡੀਗੜ੍ਹ ਵਿਖ਼ੇ ਪੰਜਾਬ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਵਿਚ ਮਿਲੇ ਹਾਂ, ਪਰ ਕੋਈ ਮਸਲਾ ਹੱਲ ਨਹੀਂ ਹੋਇਆ। ਜੀਐੱਮ ਐੱਫਸੀਆਈ ਵੱਲੋਂ ਕੋਈ ਸੰਤੁਸਟ ਜਵਾਬ ਨਹੀਂ ਦਿੱਤਾ ਜਾ ਰਿਹਾ। ਉਨਾਂ੍ਹ ਕਿਹਾ ਕਿ ਸਾਡੇ ਨਾਲ ਡੀਐੱਮ ਐੱਫਸੀਆਈ ਨੇ ਸੀਜਨ ਤੋਂ ਪਹਿਲਾਂ ਆੜਤ ਦੇਣ ਦੀ ਗੱਲ ਕੀਤੀ ਸੀ, ਪਰ ਹੁਣ ਨਹੀਂ ਦੇ ਰਹੇ ਹਨ। ਉਨਾਂ੍ਹ ਕਿਹਾ ਕਿ ਅਸੀਂ ਇਸ ਦੀ ਜਾਣਕਾਰੀ ਅਗਸਤ ਵਿਚ ਮੰਤਰੀ ਪਿਊਸ਼ ਗੋਇਲ ਨੂੰ ਦਿੱਤੀ ਸੀ ਅਤੇ ਹੁਣ ਪੰਜਾਬ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਵਿਚ ਅਸੀਂ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਐੱਮਪੀ ਅਵਿਨਾਸ਼ ਖੰਨਾ ਨੂੰ ਮਿਲ ਕੇ ਆਪਣੀ 2.50 ਪ੍ਰਤੀਸ਼ਤ ਆੜਤ ਦੀ ਮੰਗ ਕੀਤੀ। ਉਨਾਂ੍ਹ ਨੇ ਵਿਸ਼ਵਾਸ ਦਿਵਾਇਆ ਕਿ ਉਨਾਂ੍ਹ ਦੀ ਬਣਦੀ ਆੜਤ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਜਲਦੀ ਹੀ ਦਵਾਈ ਜਾਵੇਗੀ। ਇਥੇ ਇਹ ਜਿਕਰਯੋਗ ਹੈ ਕਿ 9 ਅਗਸਤ ਨੂੰ ਆੜਤੀਆਂ ਐਸੋਸੀਏਸ਼ਨ ਮੋਗਾ, ਬਾਘਾ ਪੁਰਾਣਾ ਅਤੇ ਤਲਵੰਡੀ ਭਾਈ ਦੇ ਆੜਤੀਆਂ ਨੇ ਡੀਐੱਮ ਐੱਫਸੀਆਈ ਮਹੇਸ਼ ਬਾਬੂ, ਵਿਧਾਇਕ ਅਮਨਦੀਪ ਕੌਰ ਅਰੋੜਾ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਜ਼ਿਲਾ ਫ਼ੂਡ ਸਪਲਾਈ ਕੰਟਰੋਲਰ ਮੈਡਮ ਗੀਤਾ ਵਿਸ਼ੰਬੂ ਨੂੰ ਵੀ ਮੰਗ ਪੱਤਰ ਦਿੱਤਾ ਸੀ, ਪਰ ਹਜੇ ਤਕ ਕੋਈ ਮਸਲਾ ਹਾਲ ਨਹੀਂ ਹੋਇਆ, ਜਿਸ ਕਰ ਕੇ 14 ਤੋਂ 16 ਸਤੰਬਰ ਤੱਕ ਮੰਡੀਆ ਬੰਦ ਕਰਨ ਦਾ ਫੈਸਲਾ ਲਿਆ। ਉਨਾਂ੍ਹ ਕਿਹਾ ਕਿ ਜੇਕਰ ਆੜਤੀਆਂ ਨੂੰ ਆੜਤ ਨਾ ਮਿਲੇਗੀ ਉਹ ਅਪਣਾ ਖਰਚਾ ਕਿਵੇਂ ਚਲਾਉਣਗੇ। ਉਨਾਂ੍ਹ ਐੱਫਸੀਆਈ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਆੜਤੀਆਂ ਨੂੰ ਆੜਤ ਦਿੱਤੀ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਗਸੀਰ ਸਿੰਘ ਗਿੱਲ ਕਾਲੇਕੇ, ਕੇਵਲ ਸਿੰਘ ਲੰਗੇਆਣਾ, ਬਲਵੰਤ ਸਿੰਘ ਲੰਗੇਆਣਾ, ਜਸਪਾਲ ਸ਼ਰਮਾ, ਸੁਖਦੇਵ ਸਿੰਘ ਲੰਗੇਆਣਾ, ਸੋਨੂ ਜਿੰਦਲ, ਇਕਬਾਲ ਸਿੰਘ ਲੰਗੇਆਣਾ, ਸਰਬਜੀਤ ਸਿੰਘ, ਪੰਕਜ਼ ਕੁਮਾਰ, ਸੁਨੀਲ ਕੁਮਾਰ, ਮੁਨੀਸ਼ ਕੁਮਾਰ ਮਨੀ, ਸੰਜੀਵ ਬਿੱਟੂ ਰੋਡੇ, ਦੀਪਾ ਬਾਂਸਲ, ਸੁਖਦੀਪ ਰੋਡੇ, ਗੁਰਤੇਜ ਸਿੰਘ, ਸਾਹਿਲ ਗਰਗ, ਪਵੀਨ ਕੁਮਾਰ ਬਾਂਸਲ, ਮਿਲਨ ਗਰਗ, ਰਾਮਪਾਲ ਅਰੋੜਾ, ਵਿਨੋਦ ਕੁਮਾਰ, ਹਰਮੰਦਰ ਸਿੰਘ, ਗੁਰਸੇਵਕ ਸ਼ਰਮਾ, ਨਿਰਮਲ ਸਿੰਘ ਸੰਗਤਪੁਰਾ, ਦੀਪ ਸੰਗਤਪੁਰਾ, ਸੁਭਾਸ਼ ਕੁਮਾਰ, ਹਰੀ ਸਿੰਘ, ਹਰਫੂਲ ਸਿੰਘ, ਫੂਲਾ ਸੰਗਤਪੁਰਾ, ਹਰਪ੍ਰਰੀਤ ਰਾਜੇਆਣਾ, ਮਨਦੀਪ ਸਿੰਘ ਕਲਰਕ, ਡਾ. ਵਿੱਕੀ, ਰਿੰਕੂ ਕਟਾਰੀਆ, ਤੀਰਥ ਰਾਮ ਅਤੇ ਹੋਰ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



