ਸ਼ੇਰਪੁਰ/ਸੰਗਰੂਰ (ਬਘੇਲ ਸਿੰਘ ਧਾਲੀਵਾਲ) – ਪਿੰਡ ਵਜੀਦਪੁਰ ਬਧੇਸਾ ਵਿਖੇ ਇੱਕ ਪਤੀ ਪਤਨੀ ਵੱਲੋਂ ਖੁਦਕਸ਼ੀ ਕੀਤੇ ਜਾਣ ਦੇ ਸਮਾਚਾਰ ਹਨ। ਜਾਣਕਾਰੀ ਅਨਸਾਰ ਕਮਲਜੀਤ ਸਿੰਘ (45) ਬਧੇਸਾ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਘਰ ਅੰਦਰ ਹਰ ਸਮੇਂ ਤਣਾਅ ਵਾਲਾ ਮਹੌਲ ਬਣਿਆ ਰਹਿੰਦਾ ਸੀ। ਬੀਤੀ ਰਾਤ ਵੀ ਦੋਵੇਂ ਪਤੀ ਪਤਨੀ ਦਾ ਆਪਸੀ ਝਗੜਾ ਹੋਇਆ ਸੀ। ਅੱਜ ਜਦੋਂ ਸਵੇਰ ਦੇ 6.00 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਗਰੀਬੀ ਦੀ ਸਤਾਈ ਸਰਬਜੀਤ ਕੌਰ (35) ਨੇ ਸੱਤ ਨਾਲ ਲਟਕ ਕੇ ਫਾਹਾ ਲੈ ਲਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਮ੍ਰਿਤਕ ਦੇ ਪਤੀ ਕਮਲਜੀਤ ਸਿੰਘ ਨੂੰ ਇਸ ਘਟਨਾਂ ਦਾ ਪਤਾ ਲੱਗਾ ਤਾਂ ਉਸ ਨੇ ਵੀ ਨਜ਼ਦੀਕ ਪੈਂਦੀ ਪਿੰਡ ਲੋਹਗੜ ਦੀ ਨਹਿਰ ਵਿੱਚ ਛਾਲ ਮਾ ਕੇ ਆਪਣੀ ਜੀਵਨ ਲੀਲਾ ਸਮਾਪਿਤ ਕਰ ਲਈ। ਘਟਨਾ ਸਥਾਨ ‘ਤੇ ਪੁੱਜੇ ਡੀ.ਐਸ.ਪੀ. ਧੂਰੀ ਸੱਤਪਾਲ ਸ਼ਰਮਾ ਅਤੇ ਥਾਣਾ ਮੁੱਖੀ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸਾਂ ਵਾਰਿਸ਼ਾਂ ਦੇ ਹਵਾਲੇ ਕਰ ਦਿੱਤੀਆਂ। ਮ੍ਰਿਤਕ ਆਪਣੇ ਪਿੱਛੇ ਦੋ ਅੱਠ ਅਤੇ ਨੌ ਸਾਲ ਦੇ ਲੜਕੇ ਅਤੇ 15 ਸਾਲ ਦੀ ਲੜਕੀ ਤੋਂ ਇਲਾਵਾ ਅੰਨੇ ਮਾਤਾ ਪਿਤਾ ਨੂੰ ਛੱਡ ਗਏ। ਇਸ ਘਟਨਾ ਨੂੰ ਲੈ ਕੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ


