ਆਮ ਆਦਮੀ ਪਾਰਟੀ ਦੇ ਬਵਾਨਾ (ਦਿੱਲੀ) ਤੋਂ ਵਿਧਾਇਕ ਵੇਦ ਪ੍ਰਕਾਸ਼ ਅੱਜ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਵੇਦ ਪ੍ਰਕਾਸ਼ ਨੇ ਪ੍ਰੈਸ ਕਾਨਫਰੰਸ ‘ਚ ਕਿਹਾ, *ਮੈਂ ਕਿਸੇ ਲਾਲਚ ਜਾਂ ਦਬਾਅ ‘ਚ ਭਾਜਪਾ ‘ਚ ਸ਼ਾਮਲ ਨਹੀਂ ਹੋਇਆ ਸਗੋਂ ਸਾਫ ਸੁਥਰੀ ਰਾਜਨੀਤੀ ਕਰਨ ਆਇਆ ਹਾਂ। ਦਿੱਲੀ ‘ਚ ਹਰੇਕ ਥਾਂ ‘ਤੇ ਰਿਸ਼ਵਤ ਚੱਲ ਰਹੀ ਹੈ। ਨਾਕਾਮ ਅਤੇ ਬੜਬੋਲੇ ਲੋਕਾਂ ‘ਚ ਫਸ ਗਿਆ ਹਾਂ। ਹਾਲੇ ਮੇਰੇ ਕੋਲ ਤਿੰਨ ਸਾਲ ਹੋਰ ਹਨ। ਮੈਂ ਭਾਜਪਾ ‘ਚ ਕੋਈ ਅਹੁਦਾ ਨਹੀਂ ਲਵਾਂਗਾ। ਮੋਦੀ ਦੀਆਂ ਨੀਤੀਆਂ ਨਾਲ ਜੁੜ ਕੇ ਕੰਮ ਕਰਾਂਗਾ ਅਤੇ ਚਾਹਾਂਗਾ ਕਿ ਮੋਦੀ ਦਾ ਅਸ਼ੀਰਵਾਦ ਮਿਲਦਾ ਰਹੇ। ਮੈਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਜਾ ਰਿਹਾ ਹਾਂ।*
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


