ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ‘ਭਿ੍ਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ’ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਭਗਵਾਨਪੁਰਾ ਰੋਡ ‘ਤੇ ਤੇ ਇਸੇ ਥਾਂ ‘ਤੇ ਸਮਰਾਲਾ ਇਲਾਕੇ ਦੇ ਆਜ਼ਾਦੀ ਘੁਲਾਟੀਏ ਕਾਮਰੇਡ ਜਗਜੀਤ ਸਿੰਘ ‘ਬਾਗੀ’ ਦਾ ਬੁਤ ਸਥਾਪਿਤ ਕਰਨ ਦੀ ਰਸਮ 27 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਕੀਤੀ ਜਾ ਰਹੀ ਹੈ। ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ, ਬਿਹਾਰੀ ਲਾਲ ਸੱਦੀ ਤੇ ਦਵਿੰਦਰ ਸਿੰਘ ਜਟਾਣਾ (ਰੋਪੜ) ਨੇ ਦੱਸਿਆ ਭਿ੍ਸ਼ਟਾਚਾਰ ਵਿਰੋਧੀ ਫਰੰਟ ਦਾ ਦਫਤਰ ਬਣਾਉਣ ਦਾ ਸਾਰਾ ਸਿਹਰਾ ‘ਬਾਗੀ’ ਪਰਿਵਾਰ ਸਿਰ ਜਾਂਦਾ ਹੈ, ਜਿਨ੍ਹਾਂ ਫਰੰਟ ਦੇ ਦਫ਼ਤਰ ਲਈ ਜਗ੍ਹਾ ਤੇ ਬੁਤ ਲਗਾਉਣ ਲਈ ਵਿੱਤੀ ਸਹਾਇਤਾ ਦਿੱਤੀ ਹੈ।

ਇਹ ਸਮਰਾਲਾ ਸ਼ਹਿਰ ‘ਚ ਪਹਿਲੀ ਸੰਸਥਾ ਹੈ, ਜਿਸ ਨੂੰ ਆਮ ਲੋਕਾਂ ਦੀ ਸਹੂਲਤ ਲਈ ਪਹਿਲੀ ਵਾਰ ਖੁਦ ਦੀ ਇਮਾਰਤ ਬਣਾਉਣ ਸੁਭਾਗ ਪ੍ਰਰਾਪਤ ਹੋਇਆ ਹੈ। ਭਿ੍ਸ਼ਟਾਚਾਰ ਵਿਰੋਧੀ ਫਰੰਟ ਦੇ ਸਾਰੇ ਅਹੁਦੇਦਾਰਾਂ ਵੱਲੋਂ ਅਪੀਲ ਕੀਤੀ ਗਈ ਕਿ 27 ਨਵੰਬਰ ਨੂੰ ਕੀਤੇ ਜਾ ਰਹੇ ਸਮਾਗਮ ‘ਚ ਵੱਡੀ ਗਿਣਤੀ ‘ਚ ਪੁੱਜਣ ਤੇ ਕਾਮਰੇਡ ਜਗਜੀਤ ਸਿੰਘ ਬਾਗੀ ਦੇ ਲੱਗ ਰਹੇ ਬੁਤ ਨੂੰ ਨਮਨ ਕਰਨ।