ਨਵੀਂ ਦਿੱਲੀ— ਅੰਨਾ ਹਜ਼ਾਰੇ ਦੀ ਰੈਲੀ ‘ਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਬੇਇਜ਼ਤੀ ਹੋਈ ਹੈ। ਵੀਰਵਾਰ (29 ਮਾਰਚ) ਨੂੰ ਅੰਨਾ ਹਜ਼ਾਰੇ ਦੀ ਰੈਲੀ ‘ਚ ਫੜਨਵੀਸ ‘ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਚੰਗੀ ਗੱਲ ਇਹ ਸੀ ਕਿ ਜੁੱਤੀ ਦੂਜੇ ਪਾਸੇ ਜਾ ਡਿੱਗੀ। ਫੜਨਵੀਸ ਇਸ ਹਮਲੇ ‘ਚ ਬਾਲ-ਬਾਲ ਬਚੇ। ਉਹ ਇਸ ਦੌਰਾਨ ਸਭਾ ‘ਚ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਦੱਸ ਦਈਏ ਕਿ ਅੰਨਾ ਨੇ ਵੀਰਵਾਰ (29 ਮਾਰਚ) ਸ਼ਾਮ ਨੂੰ ਆਪਣੀ ਭੁੱਖ ਹੜਤਾਲ ਖਤਮ ਕੀਤੀ। ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਉਹ ਪਿਛਲੇ 7 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਉਨ੍ਹਾਂ ਨੇ ਅੰਨਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਖਤਮ ਕਰਵਾਈ।ਮੰਚ ‘ਤੇ ਮੌਜੂਦ ਅੰਨਾ ਹਜ਼ਾਰੇ ਦੇ ਸਾਥੀਆਂ ਦਾ ਦਾਅਵਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ।
ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ
ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ (ਰਣਜੀਤ ਸਿੰਘ ਸੰਘੇੜਾ) ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

