Ad-Time-For-Vacation.png

ਅਫ਼ਸਪਾ ਵਿਰੁਧ ਲੜਾਈ ਨਹੀਂ ਛੱਡੀ, ਸਿਰਫ਼ ਰਾਜਨੀਤੀ ਬਦਲੀ ਹੈ: ਇਰੋਮ ਸ਼ਰਮੀਲਾ

ਇੰਫਾਲ,: ਮਨੀਪੁਰ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੀ ਇਰੋਮ ਸ਼ਰਮੀਲਾ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਵਿਵਾਦਤ ਅਫ਼ਸਪਾ ਵਿਰੁਧ ਅਪਣੀ ਲੜਾਈ ਨਹੀਂ ਛੱਡੀ, ਸਗੋਂ ਅਪਣੀ ਰਣਨੀਤੀ ਵਿਚ ਤਬਦੀਲੀ ਕੀਤੀ ਹੈ। ਇਰੋਮ ਨੇ ਕਿਹਾ ਕਿ ਲੋਕਾਂ ਦਾ ਇਕ ਤਬਕਾ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਅਫ਼ਸਪਾ) ਵਿਰੁਧ 16 ਸਾਲ ਲੰਮੀ ਹੜਤਾਲ ਦੌਰਾਨ ਉਨ੍ਹਾਂ ਦੀ ‘ਸ਼ਹਾਦਤ’ ਚਾਹੁੰਦਾ ਸੀ।

ਇਸ ਹੜਤਾਲ ਨੂੰ ਉਨ੍ਹਾਂ ਨੇ ਪਿਛਲੇ ਸਾਲ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।ਉਨ੍ਹਾਂ ਨੇ ਪੀਪਲਜ਼ ਰੀਸਰਜੈਂਸ ਐਂਡ ਜਸਟਿਸ ਅਲਾਇੰਸ (ਪੀ.ਆਰ.ਜੇ.ਏ.) ਦਾ ਗਠਨ ਕੀਤਾ ਹੈ ਅਤੇ ਮਾਰਚ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ ਜਿਸ ਦਾ ਇਕੋ-ਇਕ ਏਜੰਡਾ ਮਨੀਪੁਰ ਤੋਂ ਅਫ਼ਸਪਾ ਹਟਾਉਣਾ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ, ”ਅਫ਼ਸਪਾ ਚੋਣਾਂ ਵਿਚ ਕਦੇ ਇਕ ਮੁੱਦਾ ਨਹੀਂ ਰਿਹਾ, ਪਰ ਮੈਂ ਚੋਣਾਂ ਵਿਚ ਇਹ ਗੱਲ ਰਖਣਾ ਚਾਹੁੰਦੀ ਹਾਂ ਕਿ ਅਫ਼ਸਪਾ ਨਾ ਸਿਰਫ਼ ਕਰੂਰ ਹੈ ਸਗੋਂ ਅਜਿਹਾ ਹੈ ਜੋ ਮਨੁੱਖੀ ਅਧਿਕਾਰਾਂ ਦਾ ਗੰਭੀਰ ਉਲੰਘਣ ਕਰਦਾ ਹੈ।”

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.