ਨੈਸ਼ਨਲ ਡੈਸਕ : ਅਯੁੱਧਿਆ ਦੇ ਰਾਮ ਮੰਦਰ ‘ਚ ਮੰਗਲਵਾਰ ਨੂੰ ਰਾਮਲਲਾ ਦੀ ਪਵਿੱਤਰ ਰਸਮ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ ਰਾਮਲਲਾ ਦੀ ਮੂਰਤੀ ਮੰਦਰ ਪਰਿਸਰ ‘ਚ ਦਾਖਲ ਹੋਈ। ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰਾਮਲਲਾ ਦੀ ਮੂਰਤੀ ਨੂੰ ਪਰਿਸਰ ਦੀ ਯਾਤਰਾ ‘ਤੇ ਲਿਜਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਮੰਦਰ ਪਰਿਸਰ ‘ਚ ਬਣੇ ਯੱਗ ਮੰਡਪ ‘ਚ ਰਸਮ ਅਦਾ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਰਾਮਲਲਾ ਦੀ ਮੂਰਤੀ ਵੀਰਵਾਰ ਨੂੰ ਮੰਦਰ ਦੇ ਪਾਵਨ ਅਸਥਾਨ ‘ਚ ਸਥਾਪਤ ਕੀਤੀ ਜਾਵੇਗੀ।