Ad-Time-For-Vacation.png

ਅਯੁਧਿਆ ਕੇਸ ਦੀ ਸੁਣਵਾਈ ਸ਼ੁਰੂ, ਅਗਲੀ ਤਾਰੀਖ 8 ਫ਼ਰਵਰੀ

ਨਵੀ ਦਿੱਲੀ :- ਸੁਪਰੀਮ ਕੋਰਟ ਨੇ ਦੇਸ਼ ਦੇ ਸਭ ਤੋਂ ਵੱਡੇ ਮੁੱਦੇ ਅਯੋਧਿਆ ਮੰਦਰ ਦੇ ਮਾਮਲੇ ਦੀ ਸੁਣਵਾਈ 8 ਫਰਵਰੀ, 2018 ਤੱਕ ਟਾਲ ਦਿੱਤੀ ਹੈ। ਕੋਰਟ ਨੇ ਕਿਹਾ ਕਿ ਸਾਰੇ ਪੱਖਾਂ ਵੱਲੋਂ ਦਿੱਤੇ ਗਏ 19,950 ਪੇਜ਼ਾਂ ਦੇ ਦਸਤਾਵੇਜ਼ ਨੂੰ ਜਲਦ ਤੋਂ ਜਲਦ ਜਮਾਂ ਕਰਾਇਆ ਜਾਵੇ। ਸੁੰਨੀ ਵਕਫ ਬੋਰਡ ਦੇ ਵਕੀਲ ਕਪਿਲ ਸਿੱਬਲ ਸਣੇ ਤਿੰਨ ਵਕੀਲਾਂ ਨੇ ਕੇਸ ਦੀ ਸੁਣਵਾਈ ਦੀ ਤਰੀਕ ਜੁਲਾਈ 2019 ਤੋਂ ਬਾਅਦ ਪਾਉਣ ਦੀ ਮੰਗ ਕੀਤੀ। ਇਸ ‘ਤੇ ਅਦਾਲਤ ਨੇ ਸਿੱਬਲ ਨੂੰ ਪੁੱਛਿਆ ਕਿ ਅਦਾਲਤ ਇਸ ਬਿਆਨ ਨੂੰ ਰਿਕਾਰਡ ਕਰ ਸਕਦੀ ਹੈ ਪਰ ਕਪਿਲ ਸਿੱਬਲ ਨੇ ਇਸ ਬਿਆਨ ਨੂੰ ਰਿਕਾਰਡ ‘ਤੇ ਲੈਣ ਤੋਂ ਮਨਾਂ ਕਰ ਦਿੱਤਾ। ਕਪਿਲ ਸਿੱਬਲ ਨੇ ਕਿਹਾ ਕਿ ਆਖਰ ਇਸ ਮਾਮਲੇ ਨੂੰ ਸੁਣਨਾ ਇੰਨਾ ਜਲਦੀ ਕਿਉਂ ਹੈ। ਇਸ ਨੂੰ ਟਾਲਿਆ ਨਹੀਂ ਜਾ ਸਕਦਾ?ਇਸ ‘ਤੇ ਅਦਾਲਤ ਨੇ ਜਵਾਬ ਦਿੱਤਾ ਕਿ ਆਖ਼ਰ ਕਿਤੋਂ ਤਾਂ ਸ਼ੁਰੂਆਤ ਕਰਨੀ ਪਵੇਗੀ। ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਮੌਜੂਦਾ 3 ਜੱਜਾਂ ਦੀ ਬੈਂਚ ਵਿੱਚ ਸੁਣਵਾਈ ਦੀ ਪੈਰਵਾਈ ਕੀਤੀ। ਉਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ 145 ਤਹਿਤ ਸੁਣਵਾਈ ਦੀ ਪ੍ਰਕਿਰਿਆ ਮੁਤਾਬਕ ਕੋਰਟ ਕੋਲ ਸੁਣਵਾਈ ਦੀ ਤਰੀਕ ਤੈਅ ਕਰਨ ਦਾ ਅਧਿਕਾਰ ਹੈ। ਕਪਿਲ ਸਿੱਬਲ ਨੇ ਕਿਹਾ ਕਿ ਇਹ ਮਾਮਲਾ ਧਰਮ ਨਿਰਪੱਖਤਾ ਨਾਲ ਸਬੰਧਤ ਹੈ, ਜੋ ਸੰਵਿਧਾਨ ਦਾ ਇੱਕ ਬੁਨਿਆਦੀ ਤੱਤ ਹੈ। ਇਸ ਲਈ ਮਾਮਲੇ ਨੂੰ ਸੰਵਿਧਾਨਕ ਬੈਂਚ ਕੋਲ ਜਾਣਾ ਚਾਹੀਦਾ ਹੈ। ਅਦਾਲਤ ਨੇ ਮਾਮਲਾ ਵੱਡਾ ਬੈਂਚ ‘ਤੇ ਭੇਜਣ ਲਈ ਮਾਮਲੇ ‘ਤੇ ਕੁਝ ਨਹੀਂ ਕਿਹਾ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਅਬਦੁਲ ਨਜ਼ੀਰ ਦੀ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੇ ਹਨ।

 

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.