Ad-Time-For-Vacation.png

ਅਮਰੀਕੀ ਰਾਸ਼ਟਰਪਤੀ ਨੇ ਆਸਟ੍ਰੇਲੀਆ ਦੇ ਪੀ.ਐੱਮ. ਨੂੰ ਫੋਨ ‘ਤੇ ਸੁਣਾਈਆਂ ਖਰੀਆਂ-ਖਰੀਆਂ 

ਵਾਸ਼ਿੰਗਟਨ:- ਸ਼ਰਨਾਰਥੀਆਂ ਦੇ ਮੁੱਦੇ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਦੇ ਪੀ. ਐੱਮ. ਨੂੰ ਖਰੀਆਂ ਖਰੀਆਂ ਸੁਣਾਈਆਂ। ਗੱਲ ਇੱਥੇ ਹੀ ਨਹੀਂ ਮੁਕੀ। ਡੋਨਾਲਡ ਟਰੰਪ ਨੇ ਆਸਟਰੇਲੀਆਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਿਆਂ ਅਚਾਨਕ ਵਿੱਚੋਂ ਫੋਨ ਵੀ ਕੱਟ ਦਿੱਤਾ। ਦੱਸਿਆ ਜਾਂਦਾ ਹੈ ਕਿ ਸ਼ਰਨਾਰਥੀਆਂ ਦੇ ਸਬੰਧ ਵਿੱਚ ਓਬਾਮਾ ਪ੍ਰਸ਼ਾਸਨ ਅਤੇ ਆਸਟ੍ਰੇਲੀਆ ਵਿੱਚ ਇੱਕ ਸਮਝੌਤਾ ਹੋਇਆ ਸੀ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟਰਨ ਬੁਲ ਨੇ ਜਦੋਂ ਇਸ ਵਾਇਦੇ ਦੀ ਸ੍ਰੀ ਟਰੰਪ ਨੂੰ ਯਾਦ ਦਿਵਾਈ ਤਾਂ ਉਨ੍ਹਾਂ ਨੇ ਟਰਨ ਬੁਲ ਨੂੰ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸੇ ਦੌਰਾਨ ਉਨ੍ਹਾਂ ਨੇ ਅਮਰੀਕੀ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਬਾਰੇ ਟਰਨ ਬੁੱਲ ਅੱਗੇ ਸ਼ੇਖੀਆਂ ਵੀ ਮਾਰੀਆਂ। ਇਸ ਸਬੰਧੀ ਜਾਣਕਾਰੀ ਅਮਰੀਕੀ ਅਧਿਕਾਰੀਆਂ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਟਰੰਪ ਅਤੇ ਟਰਨ ਬੁੱਲ ਵਿਚਾਲੇ ਇਹ ਗੱਲਬਾਤ ਲਈ ਇੱਕ ਘੰਟੇ ਦਾ ਸਮਾਂ ਤੈਅ ਕੀਤਾ ਗਿਆ, ਪਰ ਟਰੰਪ ਨੇ 25 ਮਿੰਟ ਬਾਅਦ ਹੀ ਯਕਦਮ ਫੋਨ ਕੱਟ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਟਰੰਪ ਨੇ ਟਰਨ ਬੁੱਲ ਨੂੰ ਦੱਸਿਆ ਕਿ ਉਸ ਨੇ ਚਾਰ ਦੇਸ਼ਾਂ ਦੇ ਮੁੱਖੀਆਂ ਨਾਲ ਫੋਨ ਤੇ ਗੱਲਬਾਤ ਕੀਤੀ ਹੈ, ਪਰ ਸਭ ਤੋਂ ਮਾੜਾ ਤਜਰਬਾ ਟਰਨ ਬੁੱਲ ਨਾਲ ਗੱਲਬਾਤ ਕਰਨ ਤੇ ਹੋਇਆ। ਟਰੰਪ ਦਾ ਇਹ ਵਿਹਾਰ ਬਿਲਕੁਲ ਉਸੇ ਤਰ੍ਹਾਂ ਦਾ ਹੈ। ਜਿਵੇਂ ਦਾ ਉਹ ਆਪਣੀਆਂ ਸਿਆਸੀ ਪਾਰਟੀਆਂ ਅਤੇ ਮੀਡੀਆ ਦੇ ਖਿਲਾਫ ਕਰਦੇ ਹਨ। ਸੂਤਰਾਂ ਨੇ ਦੱਸਿਆ ਕਿ ਇਹ ਗੱਲਬਾਤ ਉਦੋਂ ਵਿਗੜੀ ਜਦੋਂ ਟਰੰਨ ਬੁੱਲ ਨੇ ਟਰੰਪ ਨੂੰ ਯਾਦ ਦਿਵਾਇਆ ਕਿ ਆਸਟ੍ਰੇਲੀਆ ਦੇ ਇੱਕ ਡਿਟੈਂਸ਼ਨ ਸੈਂਟਰ ਵਿੱਚ ਰਹਿ ਰਹੇ 1250 ਸ਼ਰਨਾਰਥੀਆਂ ਨੂੰ ਅਮਰੀਕਾ ਆਪਣੇ ਵੱਲ ਆਉਣ ਦੇਵੇਗਾ? ਜਿਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਇਹ ਹੁਣ ਤੱਕ ਵੀ ਸਭ ਤੋਂ ਮਾੜੀ ਡੀਲ ਹੈ। ਟਰੰਪ ਨੇ ਦੋਸ਼ ਲਗਾਇਆ ਕਿ ਟਰਨ ਬੁੱਲ ਬੋਸਟਨ ਤੇ ਅਗਲਾ ਹਮਲਾ ਕਰਨ ਵਾਲਿਆਂ ਨੂੰ ਅਮਰੀਕਾ ਵਿੱਚ ਨਿਰਯਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.