ਵਾਸ਼ਿੰਗਟਨ(ਬਾਬੂਸ਼ਾਹੀ)-ਪਹਿਲਾਂ ਸਿੱਖਸ ਫਾਰ ਜਸਟਿਸ ਵਲੋਂ ਰੈਫਰੈਂਡਮ -2020 ਲਈ ਚਲਾਈ ਜਾ ਰਹੀ ਖਾਲਿਸਤਾਨ ਪੱਖੀ ਮੁਹਿੰਮ ਭਾਰਤ ਸਰਕਾਰ ਅਤੇ ਇਸਦੀਆਂ ਏਜੰਸੀਆਂ ਲਈ ਸਿਰਦਰਦੀ ਬਣੀ ਹੋਈ ਹੈ, ਉਥੇ ਹੁਣ ਅਮਰੀਕਾ ਦੇ ਇੱਕ ਚਰਚਿਤ ਸ਼ਹਿਰ ਵਿਚ ਸਿੱਖਾਂ ਦੇ ਇੱਕ ਗਰੁੱਪ ਵਲੋਂ ਸਿੱਖ ਹੋਮਲੈਂਡ ਦਾ ਇੱਕ ਵੱਖਰਾ ਝੰਡਾ ਬਣਾ ਕੇ ਲਹਿਰਾ ਦਿੱਤਾ ਗਿਆ ਹੈ ਜਿਸ ਨੂੰ ਪੰਜਾਬ ਦਾ ਝੰਡਾ ਕਿਹਾ ਗਿਆ ਹੈ।
ਬੀਤੇ ਦਿਨੀ, ਜਿੱਥੇ ਅਮਰੀਕਾ ਦੇ ਸੂਬੇ ਕੈਨੇਕਟਿਕਟ ਨੇ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ 1984 ਸਿੱਖ ਕਤਲੇਆਮ ਦੀ ਯਾਦਗਾਰ ਬਣਾਈ। ਉਥੇ ਹੀ ਨੋਰਵਿਚ ਸ਼ਹਿਰ ਵਿਚ ਕੈਨੇਕਟਿਕਟ ਦੇ ਸਿੱਖਾਂ ਵਲੋਂ ਪੰਜਾਬ ਝੰਡਾ ਡਾਉਨਟਾਊਨ ਵਿੱਚ ਲਹਿਰਾਇਆ ਗਿਆ।ਇਸ ਝੰਡੇ ਨੂੰ ਲਹਿਰਾਉਣ ਦੀ ਰੂਪ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਸ਼ਹਿਰ ਵਿੱਚ ਤਕਰੀਬਨ ਹਰ ਮੁਲਕ ਦਾ ਛੰਡਾ ਡਾਉਨਟਾਊਨ ਵਿੱਚ ਸਥਾਪਿਤ ਕੀਤਾ ਹੈ ਤਾਂ ਜੋ ਹਰ ਕੋਈ ਆਪਣੀ ਪਹਿਚਾਣ ‘ਤੇ ਮਾਣ ਕਰ ਸਕੇ। ਉਨ੍ਹਾਂ ਦੱਸਿਆ ਕਿ ਇਹ ਡਿਜ਼ਾਇਨ ਉਨ੍ਹਾਂ ਨੇ ਕਾਫੀ ਡੂੰਘੀ ਰਿਸਰਚ ਕਰਕੇ ਬਣਾਇਆ ਹੈ ਤੇ ਉਹ ਉਮੀਦ ਕਰਦੇ ਹਨ ਕਿ ਪੰਜਾਬ ਦੇ ਵਸਨੀਕ ਵੀ ਇਸ ਨੂੰ ਅਪਣਾਉਣਗੇ।
ਉਨ੍ਹਾਂ ਕਿਹਾ ਕਿ ਇਸ ਝੰਡੇ ਵਿੱਚੋ ਅਸੀਂ ਪੰਜਾਬ ਦੀ ਝਲਕ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਿੱਖੀ ਦਾ ਸੁਨੇਹੇ ਘਰ -ਘਰ ਪਹੁੰਚਾਉਣ ਦਾ ਯਤਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਕਣਕ ਪੰਜਾਬ ਦੀ ਖੇਤੀ ਬਾੜੀ ਦਰਸਾਉਂਦੀ ਹੈ ਤੇ ਪੰਜ ਲਾਈਨਾਂ ਪੰਜਾਬ ਦੇ ਪੰਜ ਦਰਿਆ। ਇਸ ਤੋਂ ਇਲਾਵਾ ਕਿਰਪਾਨ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਹੈ ਅਤੇ ਦੇਗ ਤੇਗ ਫਤਹਿ ਜੋ ਕਿ ਸਿੱਖਾਂ ਦਾ ਮਿਸ਼ਨ ਹੈ ਇਸ ਛੰਡੇ ਵਿੱਚੋ ਪ੍ਰਗਟ ਹੁੰਦਾ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਗਵਰਨਰ ਤੋਂ ਅਪੀਲ ਕਰਕੇ ਉਹ ਇਸ ਨੂੰ ਸੂਬੇ ਦੀ ਪਾਰਲੀਮੈਂਟ ਉੱਤੇ ਵੀ ਅਮਰੀਕਾ ਦੇ ਝੰਡੇ ਨਾਲ ਲਹਿਰਾਉਣ ਦੇ ਯਤਨ ਕਰਨਗੇ।ਇਸ ਤੋਂ ਇਲਾਵਾ ਸਿੱਖਾਂ ਦਾ ਕੌਮੀ ਝੰਡਾ ਸ਼ਹਿਰ ਦੀ ਲਿਬਰ੍ਰੇਰੀ ਵਿਚ ਵੀ ਸ਼ਸ਼ੋਬਿਤ ਹੈ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


