ਅਮਰੀਕਾ ‘ਚ ਪੰਜਾਬੀ ਜੋੜੇ ਦਾ ਕਤਲ, ਸ਼ੱਕ ਵਜੋਂ ਕੁੜਮ ਗ੍ਰਿਫਤਾਰ

ਫਰਿਜ਼ਨੋ, – ਕੈਲੀਫੋਰਨੀਆ ਦੇ ਦੱਖਣੀ ਪੂਰਬੀ ਫਰਿਜ਼ਨੋ ‘ਚ ਪੰਜਾਬੀ ਜੋੜੇ ਦੀ ਘਰ ‘ਚ ਗੋਲੀਆਂ ਮਾਰ ਕੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰਵਿੰਦਰਪਾਲ ਸਿੰਘ (59) ਅਤੇ ਉਸਦੀ ਪਤਨੀ ਰਾਜਬੀਰ ਕੌਰ (59) ਘਰ ਵਿਚ ਬੈਠੇ ਟੀਵੀ ਦੇਖ ਰਹੇ ਸਨ। ਉਨ੍ਹਾਂ ਦੀ ਧੀ ਆਪਣੇ ਕਮਰੇ ਵਿਚ ਘਰ ਦੇ ਉਪਰਲੇ ਕਮਰੇ ਵਿਚ ਸੀ। ਉਨ੍ਹਾਂ ਦੀ ਧੀ ਅਨੁਸਾਰ ਉਸਨੂੰ ਗੋਲੀਆਂ ਦੀ ਅਵਾਜ਼ ਸੁਣਾਈ ਦਿੱਤੀ ਤੇ ਉਸਨੇ ਭੱਜ ਕੇ ਹੇਠ ਜਾ ਦੇਖਿਆ ਤਾਂ ਉਸਦਾ ਸਹੁਰੇ ਦਰਸ਼ਨ ਧੰਜਨ (65) ਦੇ ਹੱਥ ਵਿਚ ਬੰਦੂਕ ਸੀ ਤੇ ਉਹ ਉਥੋਂ ਫਰਾਰ ਹੋ ਗਿਆ। ਪੁਲਿਸ ਮੁਤਾਬਕ ਇਸ ਰੌਲਾ ਘਰੇਲੂ ਲੱਗਦਾ ਹੈ ਤੇ ਦਰਸ਼ਨ ਧੰਜਨ ਦੀ ਨੂੰਹ ਤੇ ਮ੍ਰਿਤਕਾਂ ਦੀ ਧੀ ਨੇ ਦੱਸਿਆ ਹੈ ਕਿ ਉਸਦੇ ਸਹੁਰੇ ਨੇ ਇਹ ਕਤਲ ਕੀਤਾ ਹੈ। ਦਰਸ਼ਨ ਧੰਜਨ ਦੇ ਹੱਥ ਖੂਨ ਨਾਲ ਲਿਬੜੇ ਹੋਏ ਸਨ ਤੇ ਪੁਲਿਸ ਨੇ ਉਸਨੂੰ ਵਾਰਦਾਤ ਤੋਂ ਤੁਰੰਤ ਬਾਅਦ ਹੀ ਟੈਂਪਰਾਂਸ ਅਤੇ ਸੈਂਟਰਲ ਐਵੇਨਿਊ ਦੇ ਟ੍ਰੈਫਿਕ ਸਟਾਪ ਤੋਂ ਗ੍ਰਿਫਤਾਰ ਕਰ ਲਿਆ ਸੀ। ਘਟਨਾ ਦੀ ਸੀਸੀਟੀਵੀ ਤੇ ਧੰਜਨ ਕੋਲੋਂ ਬਰਾਮਦ ਪਿਸਤੌਲ ਪੁਲੀਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਦੋਸ਼ੀ ਧੰਜਨ ਖਿਲਾਫ ਪੁਲੀਸ ਨੇ ਕੇਸ ਦਰਜ ਕਰਕੇ ਉਸਨੂੰ ਹਿਰਾਸਤ ‘ਚ ਲੈ ਲਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

ਸਰੀ ਦੇ 19ਵੇਂ ਫਿਊਜ਼ਨ ਫ਼ੈਸਟੀਵਲ ਵਿੱਚ ਵਿਭਿੰਨ ਸੱਭਿਆਚਾਰਾਂ ਨੇ ਲਾਈ ਰੌਣਕ: 80,000 ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ

ਸਰੀ ਸੌਕਰ ਫੈਨ ਜ਼ੋਨਜ਼ ਵਿੱਚ ਫੀਫਾ ਵਿਸ਼ਵ ਕੱਪ 2026™ ਦੌਰਾਨ 175,000 ਤੋਂ ਵੱਧ ਪ੍ਰਸ਼ੰਸਕਾਂ ਨੇ ਕੀਤੀ ਸ਼ਮੂਲੀਅਤ

ਸਰੀ, ਬੀ.ਸੀ. – ਇਨ੍ਹਾਂ ਗਰਮੀਆਂ ਵਿੱਚ ਸਿਟੀ ਆਫ਼ ਸਰੀ ਵੱਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2026™ ਸੌਕਰ ਫੈਨ ਜ਼ੋਨਾਂ ਵਿੱਚ 175,000ਤੋਂ ਵੱਧ ਪ੍ਰਸ਼ੰਸਕ ਸਰੀ ਭਰ ਵਿੱਚ ਇਕੱਠੇ ਹੋਏ। ਛੇ ਹਫ਼ਤਿਆਂ ਅਤੇ ਚਾਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.