ਜਾਸ, ਰਾਮਪੁਰ: ਚੋਣ ਜ਼ਾਬਤਾ ਉਲੰਘਣ ਦੇ ਦੂਜੇ ਮਾਮਲੇ ‘ਚ ਵੀ ਫਿਲਮ ਅਦਾਕਾਰਾ ਤੇ ਸਾਬਕਾ ਸਾਂਸਦ ਜਯਾਪ੍ਰਦਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਹਿਲੇ ਮਾਮਲੇ ‘ ਵੀ ਗਠਿਤ ਟੀਮ ਨੂੰ ਉਸ ਨੂੰ ਫੜਨ ਦੀ ਜ਼ਿੰਮੇਵਾਰੀ ਸੌਂਪੀ ਹੈ। ਟੀਮ ਨੇ ਜਯਾਪ੍ਰਦਾ ਦੀ ਗ੍ਰਿਫ਼ਤਾਰੀ ਲਈਉਸ ਦੇ ਸ਼ਹਿਜ਼ਾਦਨਗਰ ਸਥਿਤ ਨੀਲਾਵੇਨੀ ਕ੍ਰਿਸ਼ਨਾ ਕਾਲਜ ਆਫ਼ ਨਰਿੰਗ ‘ਚ ਵੀ ਛਾਪਾ ਮਾਰਿਆ। ਇੱਥੇ ਉਹ ਨਹੀਂ ਮਿਲੀ। ਟੀਮ ਹੁਣ ਦਿੱਲੀ ਅਤੇ ਮੁੰਬਈ ‘ਚ ਵੀ ਉਸ ਦੀ ਭਾਲ ਕਰ ਰਹੀ ਹੈ। ਉਸ ਨੂੰ 10 ਜਨਵਰੀ ਤੱਕ ਗ੍ਰਿਫਤਾਰ ਕਰ ਕੇ ਅਦਾਲਤ ‘ਚ ਪੇਸ਼ ਕਰਨਾ ਹੈ।

ਜਯਾਪ੍ਰਦਾ ਖਿ਼ਲਾਫ਼ ਚੋਣ ਜ਼ਾਬਤਾ ਉਲੰਘਣ ਦੇ ਦੋ ਮਾਮਲੇ ਅਦਾਲਤ ‘ਚ ਵਿਚਾਰ ਅਧੀਨ ਹਨ। ਦੋਵੇਂ ਮਾਮਲੇ ਸੰਨ 2019 ਦੀਆਂ ਲੋਕ ਸਭਾ ਚੋਣਾਂ ਦੇ ਹਨ। ਉਦੋਂ ਜਯਾਪ੍ਰਦਾ ਰਾਮਪੁਰ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਸੀ। ਉਸ ਦੇ ਖਿ਼ਲਾਫ਼ ਇਕ ਮਾਮਲਾ ਸਵਾਰ ਥਾਣੇ ਦਾ ਹੈ। ਇਨ੍ਹਾਂ ‘ਚ ਉਨ੍ਹਾਂ ‘ਤੇ ਚੋਣ ਜ਼ਾਬਤੇ ਦੇ ਬਾਵਜ਼ੂਦ 19 ਅਪ੍ਰੈਲ ਨੂੰ ਨੂਰਪੁਰ ਪਿੰਡ ‘ਚ ਸੜਕ ਦਾ ਉਦਘਾਟਨ ਕਰਨ ਦਾ ਦੋਸ਼ ਹੈ। ਦੂਜਾ ਮਾਮਲਾ ਕੇਸਰੀ ਥਾਣੇ ਦਾ ਹੈ, ਜਿਸ ‘ਚ ਉਨ੍ਹਾਂ ਦੇ ਪਿਪਲੀਆ ਮਿਸ਼ਰ ਪਿੰਡ ‘ਚ ਹੋਈ ਰੈਲੀ ‘ਚ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ।

ਦੋਵੇਂ ਮਾਮਲਿਆਂ ‘ਚ ਪੁਲਿਸ ਨੇ ਜਾਂਚ ਪੂਰੀ ਕਰ ਕੇ ਦੋਸ਼ ਪੱਤਰ ਅਦਾਲਤ ‘ਚ ਦਾਖਲ ਕਰ ਦਿੱਤੇ ਸਨ। ਮਾਮਲੇ ਦੀ ਸੁਣਵਾਈ ਐੱਮਪੀ-ਐੱਮਐੱਲਏ ਅਦਾਲਤ (ਮੈਜਿਸਟ੍ਰੇਟ ਟ੍ਰਾਇਲ) ‘ਚ ਚੱਲ ਰਹੀ ਹੈ। ਇਨ੍ਹਾਂ ਮਾਮਲਿਆਂ ‘ਚ ਪਿਛਲੀਆਂ ਕਈ ਤਰੀਕਾਂ ਤੋਂ ਉਹ ਅਦਾਲਤ ‘ਚ ਪੇਸ਼ ਨਹੀਂ ਹੋ ਰਹੀ ਸੀ, ਜਿਸ ‘ਤੇ ਉਨ੍ਹਾਂ ਖਿ਼ਲਾਫ਼ ਚਾਰ ਵਾਰ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਹਨ।

ਦਿੱਲੀ ਅਤੇ ਮੁੰਬਈ ਤੱਕ ਭਾਲ

ਅਦਾਲਤ ਨੇ ਸਖ਼ਤੀ ਕਰਦੇ ਹੋਏ ਪੁਲਿਸ ਮੁਖੀ ਨੂੰ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮ ਬਣਾਉਣ ਦੇ ਆਦੇਸ਼ ਦਿੱਤੇ ਸਨ। ਇਨ੍ਹਾਂ ‘ਚ ਕੇਸਰੀ ਮਾਮਲੇ ‘ਚ ਐੱਸਪੀ ਨੇ ਚਾਰ ਦਿਨ ਪਹਿਲਾਂ ਟੀਮ ਬਣਾਈ ਸੀ, ਜੋ ਦਿੱਲੀ ਅਤੇ ਮੁੰਬਈ ਤੱਕ ਉਨ੍ਹਾਂ ਦੀ ਭਾਲ ‘ਚ ਗਈ। ਹੁਣ ਐੱਸਪੀ ਨੇ ਅਦਾਲਤ ਦੇ ਆਦੇਸ਼ ‘ਤੇ ਸਵਾਰ ਦੇ ਮਾਮਲੇ ‘ਚ ਵੀ ਗ੍ਰਿਫ਼ਤਾਰੀ ਲਈ ਉਸੇ ਟੀਮ ਨੂੰ ਲਾਇਆ ਹੈ।

ਅਦਾਲਤ ਨੇ ਜਯਾਪ੍ਰਦਾ ਨੂੰ 10 ਜਨਵਰੀ ਤੱਕ ਪੇਸ਼ ਕਰਨ ਦੇ ਦਿੱਤੇ ਹਨ ਆਦੇਸ਼

ਐੱਸਪੀ ਰਾਜੇਸ਼ ਦਿਵੇਦੀ ਨੇ ਦੱਸਿਆ ਕਿ ਅਦਾਲਤ ਨੇ ਜਯਾਪ੍ਰਦਾ ਨੂੰ 10 ਜਨਵਰੀ ਤੱਕ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਉਸ ਦੀ ਗ੍ਰਿਫ਼ਤਾਰੀ ਦੇ ਯਤਨ ਕੀਤੇ ਜਾ ਰਹੇ ਹਨ। ਉਸ ਦੇ ਮਗਰਮਊ ਪਿੰਡ ਸਥਿਤ ਨਰਸਿੰਗ ਕਾਲਜ ‘ਚ ਵੀ ਛਾਪਾ ਮਾਰਿਆ ਗਿਆ ਹੈ। ਪਹਿਲਾਂ ਜੋ ਟੀਮ ਉਸ ਦੀ ਭਾਲ ‘ਚ ਜੁਟੀ ਹੈ, ਉਸ ਨੂੰ ਹੀ ਦੂਜੇ ਮਾਮਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।