ਓਟਾਵਾ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਵਿਵਾਦਾਂ ‘ਚ ਘਿਰਿਆ ਹੋਇਆ ਹੈ। ਇਸ ਦੌਰੇ ਦੌਰਾਨ ਟਰੂਡੋ ਦੀ ਪਤਨੀ ਸੋਫੀ ਗ੍ਰੈਗੌਇਰ ਦੀ ਇਕ ਤਸਵੀਰ ਜਸਪਾਲ ਅਟਵਾਲ ਨਾਲ ਸਾਹਮਣੇ ਆਈ ਸੀ, ਜਿਸ ਮਗਰੋਂ ਮਾਮਲਾ ਸੁਰਖੀਆਂ ‘ਚ ਆ ਗਿਆ ਸੀ।ਟਰੂਡੋ ਦੀ ਪਤਨੀ ਸੋਫੀ ਨੇ ਇਸ ਮੁੱਦੇ ‘ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਉਸ ਨੇ ਕਿਹਾ ਕਿ ਜਦ ਉਸ ਨੂੰ ਅਟਵਾਲ ਦੀ ਹਕੀਕਤ ਬਾਰੇ ਪਤਾ ਲੱਗਾ ਤਾਂ ਉਸ ਨੂੰ ਝਟਕਾ ਲੱਗਾ, ਉਹ ਇਸ ਸੱਚ ਨੂੰ ਜਾਣ ਕੇ ਹੈਰਾਨ ਹੈ।
ਸੋਫੀ ਨੇ ਕਿਹਾ,’’ਮੈਂ ਅਟਵਾਲ ਨੂੰ ਪਹਿਲੀ ਵਾਰ ਮੁੰਬਈ ‘ਚ ਇਕ ਪਾਰਟੀ ਦੌਰਾਨ ਮਿਲੀ ਸੀ। ਜਦੋਂ ਅਸੀਂ ਤਸਵੀਰ ਖਿਚਵਾਉਣ ਲਈ ਖੜ੍ਹੇ ਹੁੰਦੇ ਹਾਂ ਤੇ ਜਾਂ ਫਿਰ ਲੋਕ ਆ ਕੇ ਤਸਵੀਰ ਖਿਚਵਾਉਣ ਲਈ ਆਖਦੇ ਹਨ ਤਾਂ ਉਦੋਂ ਅਸੀਂ ਖੁਦ ਨੂੰ ਇਹ ਯਾਦ ਕਰਵਾਉਂਦੇ ਹਾਂ ਕਿ ਇਹ ਪਲ ਉਨ੍ਹਾਂ ਦੇ ਅਤੇ ਸਾਡੇ ਹਨ ਕਿਉਂਕਿ ਉਹ ਲੋਕ ਸਾਡੇ ਵਿੱਚ ਆਪਣਾ ਯਕੀਨ ਤੇ ਭਰੋਸਾ ਪ੍ਰਗਟਾਉਂਦੇ ਹਨ।.. ਇਹੋ ਕਾਰਨ ਹੈ ਕਿ ਉਸ ਸਮੇਂ ਅਸੀਂ ਖੁਸ਼ੀ-ਖੁਸ਼ੀ ਉਨ੍ਹਾਂ ਨਾਲ ਤਸਵੀਰ ਖਿਚਵਾ ਲੈਂਦੇ ਹਾਂ, ਪਰ ਕਈ ਵਾਰੀ ਇਹੋ ਜਿਹਾ ਵੱਡਾ ਝਟਕਾ ਵੀ ਲੱਗਦਾ ਹੈ। ਇਹ ਹੀ ਜ਼ਿੰਦਗੀ ਹੈ, ਠੀਕ ਹੈ ਨਾ?’’
ਤੁਹਾਨੂੰ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਸਭ ਕੁੱਝ ਠੀਕ ਗਿਆ ਹੋਵੇ ਪਰ ਤੁਹਾਨੂੰ ਕਾਫੀ ਕੁੱਝ ਨਕਾਰਾਤਮਕ ਸੁਣਨ ਨੂੰ ਮਿਲੇ। ਮੈਂ ਸਾਰੀਆਂ ਗੱਲਾਂ ਉੱਤੇ ਨਹੀਂ ਸਗੋਂ ਸਿਰਫ ਅਹਿਮ ਗੱਲਾਂ ਉੱਤੇ ਹੀ ਧਿਆਨ ਕੇਂਦਰਿਤ ਕਰਦੀ ਹਾਂ। ਮੇਰੇ ਤਿੰਨ ਬੱਚੇ ਹਨ ਅਤੇ ਮੈਂ ਇਕ ਐਕਟਿਵ ਪਰਸਨ ਹਾਂ। ਇਸ ਲਈ ਤੁਹਾਨੂੰ ਸਕਾਰਾਤਮਕ ਪੱਖ ਉੱਤੇ ਹੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


