ਨਵੀਂ ਦਿੱਲੀ, ਸਪੋਰਟਸ ਡੈਸਕ : ਆਈਸੀਸੀ ਵਿਸ਼ਵ ਕੱਪ 2023 ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਅਫਗਾਨਿਸਤਾਨ ਕ੍ਰਿਕਟ ਟੀਮ ਨੇ ਵੱਡੀ ਚਾਲ ਖੇਡੀ ਹੈ। ਅਫਗਾਨਿਸਤਾਨ ਨੇ ਸਾਬਕਾ ਭਾਰਤੀ ਖਿਡਾਰੀ ਅਜੈ ਜਡੇਜਾ ਨੂੰ ਵਿਸ਼ਵ ਕੱਪ ਲਈ ਬਤੌਰ ਮੈਂਟੋਰ ਟੀਮ ‘ਚ ਸ਼ਾਮਿਲ ਕਰ ਲਿਆ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ। ਜਡੇਜਾ ਕੋਲ ਕਾਫੀ ਤਜਰਬਾ ਹੈ ਅਤੇ ਉਹ ਭਾਰਤ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।
ਅਫਗਾਨਿਸਤਾਨ ਨੇ ਖੇਡੀ ਚਾਲ
ਅਜੈ ਜਡੇਜਾ ਨੂੰ ਮੈਂਟੋਰ ਦੇ ਤੌਰ ‘ਤੇ ਟੀਮ ‘ਚ ਸ਼ਾਮਲ ਕਰਨ ਨਾਲ ਅਫਗਾਨਿਸਤਾਨ ਕ੍ਰਿਕਟ ਟੀਮ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਅਜੈ ਜਡੇਜਾ ਨੂੰ ਭਾਰਤ ਦੇ ਸਰਵੋਤਮ ਬੱਲੇਬਾਜ਼ਾਂ ‘ਚ ਗਿਣਿਆ ਜਾਂਦਾ ਹੈ। ਉਸ ਨੂੰ ਇਸ ਖੇਡ ਦੀ ਚੰਗੀ ਸਮਝ ਵੀ ਹੈ। ਬਤੌਰ ਖਿਡਾਰੀ ਅਜੈ ਜਡੇਜਾ ਨੇ ਭਾਰਤ ਲਈ ਤਿੰਨ ਵਿਸ਼ਵ ਕੱਪ ਵੀ ਖੇਡੇ ਹਨ। ਹ ਸਾਲ 1992, 1996 ਅਤੇ 1999 ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਹਿੱਸਾ ਸੀ। ਅਜੈ ਜਡੇਜਾ ਨੇ ਭਾਰਤ ਲਈ ਕੁੱਲ 196 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 37.47 ਦੀ ਔਸਤ ਨਾਲ 5,359 ਦੌੜਾਂ ਆਈਆਂ। ਜਡੇਜਾ ਨੇ ਆਪਣੇ ਕਰੀਅਰ ਦੌਰਾਨ ਛੇ ਸੈਂਕੜੇ ਅਤੇ 30 ਅਰਧ ਸੈਂਕੜੇ ਲਗਾਏ।
Afghanistan have appointed a former India player as mentor for #CWC23 👀
More 👇https://t.co/ZrEG8gJO4m
— ICC (@ICC) October 2, 2023
ਪੂਰੇ ਜ਼ੋਰਾਂ ‘ਤੇ ਤਿਆਰੀਆਂ ‘ਚ ਲੱਗੀ ਅਫਗਾਨਿਸਤਾਨ
ਅਫਗਾਨਿਸਤਾਨ ਦੀ ਟੀਮ ਵਿਸ਼ਵ ਕੱਪ 2023 ‘ਚ ਆਪਣੀ ਤਾਕਤ ਦਿਖਾਉਣ ਦੀ ਪੂਰੀ ਤਿਆਰੀ ‘ਚ ਲੱਗੀ ਹੋਈ ਹੈ। ਹਾਲਾਂਕਿ ਦੱਖਣੀ ਅਫਰੀਕਾ ਖਿਲਾਫ ਟੀਮ ਦਾ ਪਹਿਲਾ ਅਭਿਆਸ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਅਫਗਾਨਿਸਤਾਨ 3 ਅਕਤੂਬਰ ਨੂੰ ਆਪਣੇ ਦੂਜੇ ਅਭਿਆਸ ਮੈਚ ‘ਚ ਸ਼੍ਰੀਲੰਕਾ ਦਾ ਸਾਹਮਣਾ ਕਰੇਗਾ। ਭਾਰਤ ਦੇ ਹਾਲਾਤ ਅਫਗਾਨਿਸਤਾਨ ਦੀ ਟੀਮ ਨੂੰ ਕਾਫੀ ਰਾਸ ਆਉਣਗੇ। ਅਫਗਾਨਿਸਤਾਨ ਦੇ ਸਪਿੱਨਰ ਭਾਰਤੀ ਪਿੱਚਾਂ ‘ਤੇ ਦੁਨੀਆ ਭਰ ਦੇ ਬੱਲੇਬਾਜ਼ਾਂ ਦਾ ਜਿਊਣਾ ਦੁੱਭਰ ਕਰ ਸਕਦੇ ਹਨ। ਇਸ ਦੇ ਨਾਲ ਹੀ ਟੀਮ ਦੇ ਬੱਲੇਬਾਜ਼ਾਂ ਨੇ ਵੀ ਪਿਛਲੇ ਸਮੇਂ ‘ਚ ਦਮਦਾਰ ਪ੍ਰਦਰਸ਼ਨ ਦਿਖਾਇਆ ਹੈ। ਅਫਗਾਨਿਸਤਾਨ ਨੇ ਵਿਸ਼ਵ ਕੱਪ 2023 ‘ਚ ਆਪਣਾ ਪਹਿਲਾ ਮੈਚ 7 ਅਕਤੂਬਰ ਨੂੰ ਬੰਗਲਾਦੇਸ਼ ਖਿਲਾਫ ਖੇਡਣਾ ਹੈ।



