ਆਨਲਾਈਨ ਡੈਸਕ, ਨਵੀਂ ਦਿੱਲੀ : ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ ਦੇਖਣ ਲਈ ਫੈਨਜ਼ ਬੇਤਾਬ ਹਨ। ਕੱਲ੍ਹ ਭਾਰਤ ਨੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਇੱਕ ਪਾਸੇ ਮੁਹੰਮਦ ਸ਼ਮੀ ਨੇ 7 ਵਿਕਟਾਂ ਲਈਆਂ ਉਥੇ ਹੀ ਦੂਜੇ ਪਾਸੇ ਵਿਰਾਟ ਕੋਹਲੀ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਦੇ ਹੋਏ ਵਨਡੇ ਵਿੱਚ ਆਪਣਾ 50ਵਾਂ ਸੈਂਕੜਾ ਪੂਰਾ ਕੀਤਾ। ਜਿਸ ਤੋਂ ਬਾਅਦ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਇਸ ਖਾਸ ਮੌਕੇ ‘ਤੇ ਵਿਰਾਟ ਕੋਹਲੀ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਉਨ੍ਹਾਂ ਲਈ ਦਿਲ ਨੂੰ ਛੂਹ ਲੈਣ ਵਾਲਾ ਮੈਸੇਜ ਪੋਸਟ ਕੀਤਾ ਹੈ।
‘ਤੁਸੀਂ ਰੱਬ ਦੇ ਸਭ ਤੋਂ ਪਿਆਰੇ ਹੋ’ – ਅਨੁਸ਼ਕਾ ਸ਼ਰਮਾ
ਦੱਸ ਦੇਈਏ ਕਿ ਨਿਊਜ਼ੀਲੈਂਡ ਬਨਾਮ ਭਾਰਤ ਦੇ ਸੈਮੀਫਾਈਨਲ ਮੈਚ ‘ਚ ਜਿਵੇਂ ਹੀ ਵਿਰਾਟ ਕੋਹਲੀ ਨੇ ਸੈਂਕੜਾ ਲਗਾਇਆ, ਅਨੁਸ਼ਕਾ ਸ਼ਰਮਾ ਨੇ ਆਪਣੀ ਸੀਟ ਤੋਂ ਉੱਠ ਕੇ ਉਨ੍ਹਾਂ ‘ਤੇ ਫਲਾਇੰਗ ਕਿੱਸ ਦੀ ਬਰਸਾਤ ਕਰ ਦਿੱਤੀ ਸੀ। ਹੁਣ ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਲਈ ਇੱਕ ਬਹੁਤ ਹੀ ਪਿਆਰੀ ਪੋਸਟ ਸ਼ੇਅਰ ਕੀਤੀ ਹੈ।
ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ‘ਤੇ ਇਕ ਫੋਟੋ ਸ਼ੇਅਰ ਕੀਤੀ ਜਿਸ ‘ਚ ਵਿਰਾਟ ਕੋਹਲੀ ਉੱਪਰ ਵੱਲ ਦੇਖਦੇ ਹੋਏ ਭਗਵਾਨ ਦਾ ਧੰਨਵਾਦ ਕਰ ਰਹੇ ਹਨ ਅਤੇ ਉਨ੍ਹਾਂ ਦੇ ਪਿੱਛੇ 50 ਵਨਡੇ ਸੈਂਕੜਾ ਲਿਖਿਆ ਹੋਇਆ ਹੈ। ਅਨੁਸ਼ਕਾ ਸ਼ਰਮਾ ਨੇ ਇਸ ਫੋਟੋ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, “ਰੱਬ ਸਭ ਤੋਂ ਵਧੀਆ ਸਕ੍ਰਿਪਟ ਰਾਈਟਰ ਹੈ। ਮੈਂ ਉਸਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਤੁਹਾਡੇ ਪਿਆਰ ਨਾਲ ਨਿਵਾਜਿਆ ਹੈ”। 
ਤੁਹਾਡੇ ’ਤੇ ਸੱਚਮੁੱਚ ਰੱਬ ਦਾ ਆਸ਼ਰੀਵਾਦ ਹੈ – ਅਨੁਸ਼ਕਾ ਸ਼ਰਮਾ
ਅਨੁਸ਼ਕਾ ਸ਼ਰਮਾ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, “ਤੁਹਾਨੂੰ ਹਰ ਵਾਰ ਬਹੁਤ ਮਜ਼ਬੂਤੀ ਨਾਲ ਅੱਗੇ ਵਧਦੇ ਹੋਏ ਤੇ ਉਹ ਚੀਜ਼ਾਂ ਪ੍ਰਾਪਤ ਕਰਦੇ ਹੋਏ ਜੋ ਤੁਹਾਡੇ ਕੋਲ ਅੱਜ ਹੈ ਅਤੇ ਭਵਿੱਖ ਵਿੱਚ ਹੋਵੇਗਾ। ਤੁਸੀਂ ਹਮੇਸ਼ਾ ਆਪਣੇ ਨਾਲ ਤੇ ਖੇਡਾਂ ਦੇ ਨਾਲ ਇਮਾਨਦਾਰ ਰਹੋਗੇ। ਤੁਹਾਡੇ ’ਤੇ ਸੱਚਮੁੱਚ ਰੱਬ ਦਾ ਆਸ਼ਰੀਵਾਦ ਹੈ।” 
ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਨੂੰ ਸਪੋਰਟ ਕਰਨ ਲਈ ਵਾਨਖੇੜੇ ਸਟੇਡੀਅਮ ਪਹੁੰਚੀ ਸੀ ਜਿੱਥੇ ਵਿਰਾਟ ਕੋਹਲੀ ਆਊਟ ਹੁੰਦੇ-ਹੁੰਦੇ ਬਚੇ ਸਨ ਤਾਂ ਅਨੁਸ਼ਕਾ ਸ਼ਰਮਾ ਨੇ ਸੁੱਖ ਦਾ ਸਾਹ ਲਿਆ। ਖਬਰਾਂ ਦੀ ਮੰਨੀਏ ਤਾਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਲਦ ਹੀ ਆਪਣੇ ਨਵੇਂ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ।


