ਅਰੁਣ ਸ਼ਰਮਾ, ਰੋਹਤਕ : ਪਹਿਲਵਾਨ ਸਾਕਸ਼ੀ ਮਲਿਕ ਦੇ ਰਿਸ਼ਤੇਦਾਰ ਕੁਸ਼ਤੀ ਸੰਘ ਦੀ ਨਵੀਂ ਕਾਰਜਕਾਰਨੀ ਦੀ ਮੁਅੱਤਲੀ ਤੋਂ ਖੁਸ਼ ਹਨ। ਸਾਕਸ਼ੀ ਦੇ ਪਿਤਾ ਸੁਖਬੀਰ ਮਲਿਕ ਨੇ ਖੇਡ ਮੰਤਰਾਲੇ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਖੇਡ ਮੰਤਰਾਲੇ ਨੇ ਚੰਗਾ ਸੁਨੇਹਾ ਦਿੱਤਾ ਹੈ।

ਹਾਲਾਂਕਿ ਮਾਂ ਸੁਦੇਸ਼ ਮਲਿਕ ਦਾ ਕਹਿਣਾ ਹੈ ਕਿ ਉਹ ਬੇਟੀ ਸਾਕਸ਼ੀ ਨੂੰ ਉਦੋਂ ਹੀ ਮਨਾਉਣਗੇ ਜਦੋਂ ਪੂਰੀ ਸਕਾਰਾਤਮਕ ਤਸਵੀਰ ਸਪੱਸ਼ਟ ਹੋਵੇਗੀ। ਕਿਉਂਕਿ ਅਜੇ ਸਿਰਫ਼ ਸੰਘ ਨੂੰ ਮੁਅੱਤਲ ਕੀਤਾ ਗਿਆ ਹੈ। ਸਾਕਸ਼ੀ ਦੀ ਮਾਂ ਸੁਦੇਸ਼ ਨੇ ਦੱਸਿਆ ਕਿ ਸਾਕਸ਼ੀ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਸ ਲਈ ਦੇਸ਼ ਭਰ ਦੇ ਖਿਡਾਰੀਆਂ ‘ਚ ਗੁੱਸਾ ਵਧ ਰਿਹਾ ਸੀ।

ਬਜਰੰਗ ਪੂਨੀਆ ਨੇ ਪਦਮਸ਼੍ਰੀ ਵਾਪਸ ਕਰਨ ਦਾ ਫੈਸਲਾ ਕੀਤਾ ਸੀ, ਜਦਕਿ ਹੋਰ ਪਹਿਲਵਾਨ ਵੀ ਸਮਰਥਨ ‘ਚ ਆਏ ਸਨ। ਅਸੀਂ ਖੇਡ ਮੰਤਰਾਲੇ ਦੀ ਆਉਣ ਵਾਲੀ ਰਣਨੀਤੀ ‘ਤੇ ਆਪਣਾ ਪੂਰਾ ਧਿਆਨ ਰੱਖਾਂਗੇ, ਕਿਉਂਕਿ ਇਹ ਦੇਖਣਾ ਬਾਕੀ ਹੈ ਕਿ ਮੁਅੱਤਲੀ ਤੋਂ ਬਾਅਦ ਕੀ ਕਾਰਵਾਈ ਹੋਵੇਗੀ। ਇਸ ਲਈ ਅਸੀਂ ਆਪਣੀ ਧੀ ਨੂੰ ਖੇਡਾਂ ਟਚ ਵਾਪਸ ਆਉਣ ਲਈ ਉਦੋਂ ਹੀ ਮਨਾਵਾਂਗੇ ਜਦੋਂ ਸਾਨੂੰ ਭਵਿੱਖ ਟਚ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ।

ਸ਼ਨੀਵਾਰ ਰਾਤ ਨੂੰ ਸਾਕਸ਼ੀ ਨੇ ਕੀਤੀ ਸੀ ਇਹ ਪੋਸਟ

ਕੁਸ਼ਤੀ ਛੱਡਣ ਦਾ ਫੈਸਲਾ ਕਰ ਚੁੱਕੀ ਸਾਕਸ਼ੀ ਮਲਿਕ ਨੇ ਇੰਟਰਨੈੱਟ ਮੀਡੀਆ ‘ਤੇ ਇਕ ਨਵੀਂ ਪੋਸਟ ਕੀਤੀ ਹੈ। ਉਨ੍ਹਾਂ ਨੇ ਸ਼ਨੀਵਾਰ ਰਾਤ ਕਰੀਬ 7.30 ਵਜੇ ਟਵੀਟ ਕੀਤਾ। ਸਾਕਸ਼ੀ ਨੇ ਉੱਤਰ ਪ੍ਰਦੇਸ਼ ਦੇ ਗੋਂਡਾ ‘ਚ ਹੋਣ ਵਾਲੇ ਜੂਨੀਅਰ ਨੈਸ਼ਨਲ ਮੁਕਾਬਲੇ ਕਰਵਾਉਣ ‘ਤੇ ਵੀ ਸਵਾਲ ਚੁੱਕੇ ਹਨ।

ਰੀਓ ਓਲੰਪਿਕ ਦੀ ਬ੍ਰੌਨਜ਼ ਮੈਡਲ ਜੇਤੂ ਸਾਕਸ਼ੀ ਨੇ ਪੋਸਟ ‘ਚ ਲਿਖਿਆ ਹੈ ਕਿ ਮੈਂ ਕੁਸ਼ਤੀ ਛੱਡ ਦਿੱਤੀ ਹੈ ਪਰ ਬੀਤੀ ਰਾਤ ਤੋਂ ਪਰੇਸ਼ਾਨ ਹਾਂ। ਉਹ ਜੂਨੀਅਰ ਮਹਿਲਾ ਪਹਿਲਵਾਨ ਕੀ ਕਰਨ, ਜੋ ਮੈਨੂੰ ਫੋਨ ਕਰ ਕੇ ਦੱਸ ਰਹੀਆਂ ਹਨ ਕਿ ਜੂਨੀਅਰ ਨੈਸ਼ਨਲ 28 ਤਰੀਕ ਨੂੰ ਹੋਣ ਜਾ ਰਿਹਾ ਹੈ ਤੇ ਨਵੀਂ ਰੈਸਲਿੰਗ ਫੈਡਰੇਸ਼ਨ ਨੇ ਇਸ ਦਾ ਪ੍ਰਬੰਧਨ ਨੰਦਨੀ ਨਗਰ ਗੋਂਡਾ ‘ਚ ਕਰਨ ਦਾ ਫੈਸਲਾ ਕੀਤਾ ਹੈ।