ਜਾਗਰਣ ਬਿਊਰੋ, ਨਵੀਂ ਦਿੱਲੀ : ਪੱਛਮੀ ਗੜਬੜੀ ਵਾਲੀਟਾਂ ਹਵਾਵਾਂ ਦੇ ਪ੍ਰਭਾਵ ਨਾਲ ਪਹਾੜਾਂ ‘ਚ ਬਰਫ਼ਬਾਰੀ ਦਾ ਅਸਰ ਮੈਦਾਨਾਂ ‘ਚ ਦਿਖਾਈ ਦੇ ਰਿਹਾ ਹੈ। ਪੰਜਾਬ ਤੋਂ ਮੱਧ ਪ੍ਰਦੇਸ਼ ਅਤੇ ਗੁਜਰਾਤ ਤੋਂ ਬੰਗਾਲ-ਓਡਿਸ਼ਾ ਤੱਕ ਧੁੰਦ ਦੀ ਚਾਦਰ ਹੋਰ ਮੋਟੀ ਹੋ ਗਈ ਹੈ। ਖੇਤਰ ਵਿਸਕਾਰ ਦੇ ਨਾਲ ਧੁੰਦ ਦੀ ਮਿਆਦ ਵੀ ਵਧੀ ਹੈ। ਕਈ ਰਾਜਾਂ ‘ਚ ਮੱਠੀ ਹਵਾ ਅਤੇ ਵਾਤਾਵਰਨ ‘ਚ ਨਮੀ ਦੀ ਅਧਿਕਤਾ ਕਾਰਨ ਸਵੇਰੇ ਦਸ ਵਜੇ ਤੱਕ ਸੂਰਜ ਨਹੀਂ ਦਿਸ ਰਿਹਾ। ਉੱਤਰ ਭਾਰਤ ਤੋਂ ਹੋ ਕੇ ਜਾਣ ਵਾਲੀਆਂ ਟ੍ਰੇਨਾਂ ਲਗਪਗ ਪੰਜ ਤੋਂ ਸੱਤ ਘੰਟੇ ਤੱਕ ਦੇਰੀ ਨਾਲ ਚੱਲ ਰਹੀਆਂ ਹਨ।

ਭਾਰਤੀ ਮੌਸਮ ਵਿਭਾਗ (IMD) ਦਾ ਮੰਨਣਾ ਹਿੈ ਕਿ ਇਹ ਸਥਿਤੀ ਅਜੇ ਦੋ-ਤਿੰਨ ਦਿਨਾਂ ਤੱਕ ਰਹਿਣ ਵਾਲੀ ਹੈ। ਹਾਲਾਂਕਿ, ਸੰਘਣੀ ਧੁੰਦ ‘ਚ ਹੌਲੀ-ਹੌਲੀ ਕਮੀ ਆਉਂਦੀ ਜਾਵੇਗੀ। ਦਿੱਲੀ ਸਣੇ ਉੱਤਰ ਭਾਰਤ ਦੇ ਕਈ ਸਥਾਨਾਂ ‘ਚ ਮੰਗਲਵਾਰ ਦੀ ਰਾਤ ਤੋਂ ਹੀ ਸੰਘਣੀ ਧੁੰਦ ਪੈ ਰਹੀ ਹੈ। ਪੂਰਾ ਇਲਾਕਾ ਧੁੰਦ ਨਾਲ ਢਕ ਗਿਆ। ਕਈ ਥਾਵਾਂ ‘ਤੇ ਵੇਖਣਦੂਰੀ ਜ਼ੀਰੋ ‘ਤੇ ਪਹੁੰਚ ਗਈ ਹੈ। ਅੰਮ੍ਰਿਤਸਰ, ਹਿਸਾਰ, ਦਿੱਲੀ, ਮੇਰਠ ਅਤੇ ਗਵਾਲੀਅਰ ‘ਚ ਸੰਘਣੀ ਧੁੰਦ ਵੇਖੀ ਗਈ। ਹਵਾ ਅਜੇ ਵੀ ਚੱਲ ਰਹੀ ਹੈ ਪਰ ਰਫ਼ਤਾਰ ਬਹੁਤ ਮੱਠੀ ਹੈ। ਇਸ ਕਾਰਨ ਧੁੰਦ ਉੱਡਣ ‘ਚ ਥੋੜ੍ਹੀ ਦੇਰ ਹੋਈ। ਸੰਘਣੀ ਧੁੰਦ ਕਾਰਨ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਦੇਰੀ ਨਾਲ ਚੱਲ ਰਹੀਆਂ ਟ੍ਰੇਨਾਂ

ਰੇਲਵੇ ਨੇ ਦੱਸਿਆ ਕਿ ਕਈ ਰਾਜਧਾਨੀ ਐਕਸਪ੍ਰੈੱਸ ਸਣੇ 25 ਤੋਂ ਜ਼ਿਆਦਾ ਟ੍ਰੇਨਾਂ ਲਗਪਗ ਦੋ ਤੋਂ ਸੱਤ ਘੰਟੇ ਤੱਕ ਦੇਰੀ ਨਾਲ ਚੱਲ ਰਹੀਆਂ ਹਨ। ਪੱਛਮੀ ਗੜਬੜੀ ਦੇ ਦੂਜੇ ਗੇੜ ਦੇ ਸਰਗਰਮ ਹੋਣ ਕਾਰਨ ਪਾਕਿਸਤਾਨ ਦੇ ਲਾਹੌਰ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਮੌਸਮ ਮੁੜ ਬਦਲੇਗਾ।

ਪੱਛਮੀ ਗੜਬੜੀ ਵਾਲੀਆਂ ਹਵਾਵਾਂ 29 ਦਸੰਬਰ ਨੂੰ ਜੰਮੂ-ਕਸ਼ਮੀਰ ਦੀਆਂ ਉੱਚੀਆਂ ਪਹਾੜੀਆਂ ਤੱਕ ਪਹੁੰਚਣਗੀਆਂ, ਜਿਸ ਕਾਰਨ ਪਹਾੜਾਂ ‘ਤੇ ਬਰਫ਼ਬਾਰੀ ਅਤੇ ਮੈਦਾਨ ‘ਚ ਬਾਰਸ਼ ਦੇ ਹਾਲਾਤ ਬਣ ਜਾਣਗੇ। ਇਸ ਕਾਰਨ 30 ਦਸੰਬਰ ਤੋਂ ਦੋ ਜਨਵਰੀ ਤੱਕ ਉੱਤਰ ਅਤੇ ਪੱਛਮੀ ਭਾਰਤ ਦੇ ਮੈਦਾਨੀ ਖੇਤਰਾਂ ‘ਚ ਜਿੱਥੇ ਹਲਕੀ ਬਾਰਸ਼ ਹੋ ਸਕਦੀ ਹੈ। ਇਸ ਦੇ ਰੁਕਣ ਤੋਂ ਬਾਅਦ ਤਾਪਮਾਨ ‘ਚ ਤੇਜ਼ੀ ਨਾਲ ਗਿਰਾਵਟ ਆਉਣ ਲੱਗੇਗੀ ਅਤੇ ਠੰਢ ਦਾ ਅਸਰ ਵਧਣ ਲੱਗੇਗਾ। ਇਸ ਦੌਰਾਨ ਬੰਗਾਲ ਦੀ ਖਾੜੀ ‘ਚ ਵੀ ਚੱਕਰਵਾਤੀ ਹਾਲਾਤ ਬਣੇ ਹੋਏ ਹਨ।

ਇਨ੍ਹਾਂ ਰਾਜਾਂ ‘ਚ ਹੋ ਸਕਦੀ ਹੈ ਬਾਰਸ਼

ਉੱਤਰੀ, ਮੱਧ ਅਤੇ ਪੱਛਮੀ ਰਾਜਾਂ ਦੇ ਮੌਸਮ ‘ਚ ਬਦਲਾਅ ਨੂੰ ਬੰਗਾਲ ਦੀ ਖਾੜ ਤੋਂ ਆਉਣ ਵਾਲੀ ਹਵਾ ਵੀ ਪ੍ਰਭਾਵਿਤ ਕਰੇਗੀ। ਇਨ੍ਹਾਂ ਖੇਤਰਾਂ ‘ਚ ਦੋ ਦਿਸ਼ਾਵਾਂ ਤੋਂ ਆਉਣ ਵਾਲੀਆਂ ਹਵਾਵਾਂ ਆਪਸ ‘ਚ ਟਕਰਾਉਣਗੀਆਂ, ਜਿਸ ਨਾਲ ਪੰਜਾਬ, ਹਰਿਆਣਾ, ਗੁਜਰਾਤ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ‘ਚ ਬਾਰਸ਼ ਹੋਵੇਗੀ। ਪੱਛਮੀ ਗੜਬੜੀ ਦੇ ਨਿਕਲ ਜਾਣ ਤੋਂ ਬਾਅਦ ਫਿਰ ਧੁੰਦ ਸੰਘਣੀ ਹੋ ਜਾਵੇਗੀ, ਕਿਉਂਕਿ ਬਾਰਸ਼ ਖਤਮ ਹੋ ਜਾਣ ‘ਤੇ ਮੱਠੀ ਹਵਾ, ਵੱਧ ਨਵੀ ਅਤੇ ਘੱਟ ਤਾਪਮਾਨ ਨਾਲ ਕੋਹਰੇ ਦਾ ਆਧਾਰ ਤਿਆਰ ਹੁੰਦਾ ਹੈ। ਆਈਐੱਮਡੀ ਦਾ ਮੰਨਣਾ ਹੈ ਕਿ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਠੰਢ ਵਧਣ ਦਾ ਅਸਰ ਵਧਣ ਲੱਗ ਜਾਵੇਗਾ ਜੋ ਅਗਲੇ 10-15 ਦਿਨਾਂ ਤੱਕ ਰਹੇਗਾ।