ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਸੜਕ ਹਾਦਸੇ ‘ਚ ਫੈਲੀ ਆਪਣੀ ਮੌਤ ਦੀ ਝੂਠੀ ਖਬਰ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰ ਕੇ ਇਸ ਸਬੰਧੀ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਖ਼ਬਰ ਹਰ ਪਾਸੇ ਚੱਲ ਰਹੀ ਹੈ ਕਿ ਮੇਰਾ ਐਕਸੀਡੈਂਟ ਹੋ ਗਿਆ ਹੈ। ਸੋਸ਼ਲ ਮੀਡੀਆ ਜਦੋਂ ਤੋਂ ਅਨਾੜੀ ਲੋਕਾਂ ਦੇ ਹੱਥ ਆ ਗਿਆ ਹੈ ਉਦੋਂ ਤੋਂ ਹੀ ਅਜਿਹੀਆਂ ਚੀਜ਼ਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਈ ਲੋਕਾਂ ਲਈ ਅਜਿਹੇ ਸੰਦੇਸ਼ ਬਣਾ ਕੇ ਚਲਾ ਦਿੱਤੇ ਜਾਂਦੇ ਹਨ। ਮੈਂ ਬਿਲਕੁਲ ਤੰਦਰੁਸਤ ਹਾਂ। ਪਿਆਰ ਕਰਨ ਵਾਲੇ ਲੋਕ ਬਿਲਕੁਲ ਫਿਕਰ ਨਾ ਕਰਨ। ਲੋਕਾਂ ਦੇ ਕਈ ਫੋਨ ਵੀ ਆ ਚੁੱਕੇ ਹਨ। ਸਾਰਿਆਂ ਦਾ ਦਿਲੋਂ ਧੰਨਵਾਦ, ਦੋ ਮੇਰੇ ਲਈ ਸ਼ੁਭਕਾਮਨਾਵਾਂ ਕਰ ਰਹੇ ਹਨ। ਸਾਰੇ ਚੁਹਾਣ ਵਾਲਿਆਂ ਨੂੰ ਹੁਸ਼ਿਆਰਪੁਰ ਮੇਲੇ ‘ਚ ਮਿਲਾਂਗੇ।



