ਆਨਲਾਈਨ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ ’ਚ ਨਿਵੇਸ਼ ਕਰਨ ਲਈ ਕਈ ਆਪਸ਼ਨ ਮੌਜੂਦ ਹਨ। ਤੁਸੀਂ ਬੈਂਕ ਐੱਫਡੀ, ਸ਼ੇਅਰ ਮਾਰਕਿਟ ਜਾਂ ਮਿਊਚਅਲ ਫੰਡ ਨਾਲ ਗੋਲਡ ’ਚ ਵੀ ਨਿਵੇਸ਼ ਕਰ ਸਕਦੇ ਹੋ। ਅੱਜ ਬਾਜ਼ਾਰ ’ਚ ਵਰਚੁਅਲ ਤੇ ਰਿਅਲ ਗੋਲਡ ’ਚ ਨਿਵੇਸ਼ ਕੀਤਾ ਜਾ ਸਕਦਾ ਹੈ। ਇਹ ਦੋਵੇਂ ਗੋਲਡ ’ਚ ਕਾਫ਼ੀ ਅੰਤਰ ਹੈ।
ਅਜਿਹੇ ’ਚ ਅਸੀਂ ਤੁਹਾਨੂੰ ਦੱਸਾਂਗੇ ਕਿ ਵਰਚੁਅਲ ਗੋਲਡ ਤੇ ਫਿਜਿਕਲ ਗੋਲਡ ’ਚ ਕਿਹੜੇ ਗੋਲਡ ਨੂੰ ਖਰੀਦਣ ’ਤੇ ਫ਼ਾਇਦਾ ਮਿਲੇਗਾ।
Virtual Gold ਕੀ ਹੈ
ਗੋਲਡ ਦੀ ਸੁਰੱਖਿਆ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਹਮੇਸ਼ਾ ਉਸ ਦੇ ਚੋਰੀ ਹੋਣ ਜਾਂ ਗੁਆਚ ਜਾਣ ਦਾ ਡਰ ਬਣਿਆ ਰਹਿੰਦਾ ਹੈ। ਅਜਿਹੇ ’ਚ ਡਿਜ਼ੀਟਲ ਗੋਲਡ ’ਚ ਨਿਵੇਸ਼ ਕੀਤਾ ਜਾ ਸਕਦਾ ਹੈ। ਇਹ ਇੱਕ ਸੁਰੱਖਿਅਤ ਮਾਧਿਅਮ ਹੈ। ਡਿਜ਼ੀਟਲ ਗੋਲਡ ਨੂੰ ਵਰਚੁਅਲ ਗੋਲਡ ਕਿਹਾ ਜਾਂਦਾ ਹੈ। ਡਿਜ਼ੀਟਲ ਗੋਲਡ ਦੀਆਂ ਕਈ ਕਿਸਮਾਂ ਹਨ। ਤੁਸੀਂ ਸਾਵਰੇਨ ਬਾਂਡ ਤੇ ਗੋਲਡ ਈਟੀਐੱਫ ਵਿੱਚ ਨਿਵੇਸ਼ ਕਰ ਸਕਦੇ ਹੋ। ਇਹ ਫਿਜ਼ੀਕਲ ਗੋਲਡ ਦੀ ਤੁਲਨਾ ਨਾਲੋਂ ਘੱਟ ਕੀਮਤ ’ਚ ਹੈ। ਤੁਸੀਂ ਘੱਟ ਕੀਮਤ ‘ਤੇ ਡਿਜ਼ੀਟਲ ਗੋਲਡ ਵਿੱਚ ਨਿਵੇਸ਼ ਕਰ ਸਕਦੇ ਹੋ। .jpg)
Physical Gold
ਫਿਜ਼ੀਕਲ ਗੋਲਡ ’ਚ ਨਿਵੇਸ਼ ਕਰਨਾ ਸਾਰਿਆਂ ਨੂੰ ਪਸੰਦ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਜ਼ੀਕਲ ਗੋਲਡ ’ਚ ਤੁਸੀਂ 24, 22 ਤੇ 18 ਕੈਰੇਟ ਦਾ ਸੋਨਾ ਖਰੀਦ ਸਕਦੇ ਹੋ। ਇਸ ਦੀ ਵਰਤੋਂ ਕਰਕੇ ਤੁਸੀਂ ਜਿਊਲਰੀ ਬਣਾ ਸਕਦੇ ਹੋ। ਜਿਊਲਰੀ ਬਣਾਉਣਾ ਲੋਕਾਂ ਨੂੰ ਪਸੰਦਾ ਹੁੰਦਾ ਹੈ। ਕਈ ਲੋਕ ਆਉਣ ਵਾਲੀ ਪੀੜ੍ਹੀ ਲਈ ਵੀ ਗੋਲਡ ’ਚ ਨਿਵੇਸ਼ ਕਰ ਸਕਦੇ ਹਨ। ਬਾਜ਼ਾਰ ’ਚ ਇਨ੍ਹਾਂ ਦੀਆਂ ਕੀਮਤਾਂ ’ਚ ਵਾਧਾ-ਘਾਟਾ ਹੁੰਦਾ ਰਹਿੰਦਾ ਹੈ। ਤੁਸੀਂ ਆਪਣੇ ਹਿਸਾਬ ਨਾਲ ਇਸ ’ਚ ਨਿਵੇਸ਼ ਕਰ ਸਕਦੇ ਹਨ। .jpg)
ਵਰਚੁਅਲ ਜਾਂ ਫਿਜ਼ੀਕਲ ਗੋਲਡ ’ਚ ਕਿਹੜਾ ਖਰੀਦੀਏ
ਤੁਹਾਨੂੰ ਦੋਵਾਂ ਕਿਸਮਾਂ ਦੇ ਗੋਲਡ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਫਿਜ਼ੀਕਲ ਗੋਲਡ ਦੇ ਨਿਵੇਸ਼ ਨਾਲ ਇਸ ਨੂੰ ਗਹਿਣਿਆਂ ਵਜੋਂ ਵਰਤਿਆ ਜਾ ਸਕਦਾ ਹੈ। ਹਾਲਾਂਕਿ, ਇਸਦੀ ਸੁਰੱਖਿਆ ਦਾ ਡਰ ਬਣਿਆ ਰਹਿੰਦਾ ਹੈ। ਫਿਜ਼ੀਕਲ ਗੋਲਡ ਨੂੰ ਸੁਰੱਖਿਅਤ ਰੱਖਣ ਲਈ, ਅਸੀਂ ਇਸਨੂੰ ਬੈਂਕ ਲਾਕਰ ਵਿੱਚ ਜਮ੍ਹਾ ਕਰ ਸਕਦੇ ਹਾਂ। ਇਸ ਨਾਲ ਹੀ, ਡਿਜ਼ੀਟਲ ਜਾਂ ਵਰਚੁਅਲ ਗੋਲਡ ਵਿੱਚ ਨਿਵੇਸ਼ ਕਰਨ ਨਾਲ, ਤੁਹਾਨੂੰ ਚੰਗਾ ਰਿਟਰਨ ਮਿਲਦਾ ਹੈ ਤੇ ਇਸ ਨੂੰ ਗੁਆਉਣ ਦਾ ਕੋਈ ਡਰ ਨਹੀਂ ਹੁੰਦਾ।



