ਸਪੋਰਟਸ ਡੈਸਕ, ਨਵੀਂ ਦਿੱਲੀ : ਕ੍ਰਿਕਟ ਆਸਟ੍ਰੇਲੀਆ ਨੇ 2023 ਵਿਸ਼ਵ ਕੱਪ ਲਈ ਆਪਣੀ ਬੈਸਟ ਇਲੈਵਨ ਦਾ ਖੁਲਾਸਾ ਕੀਤਾ, ਜਿਸ ਵਿਚ ਭਾਰਤ ਦੇ ਵਿਰਾਟ ਕੋਹਲੀ ਨੂੰ ਕਪਤਾਨ ਬਣਾਇਆ ਗਿਆ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਟੀਮ ‘ਚ ਜਗ੍ਹਾ ਨਹੀਂ ਮਿਲੀ। ਤੁਹਾਨੂੰ ਦੱਸ ਦੇਈਏ ਕਿ ਇਸ ਪਲੇਇੰਗ 11 ਨੂੰ ਸੈਮੀਫਾਈਨਲ ‘ਚ ਕੁਆਲੀਫਾਈ ਕਰਨ ਵਾਲੀਆਂ ਚਾਰ ਟੀਮਾਂ ਵਿੱਚੋਂ ਚੁਣਿਆ ਗਿਆ ਹੈ।
ਕ੍ਰਿਕਟ ਆਸਟ੍ਰੇਲੀਆ ਨੇ ਵਿਸ਼ਵ ਕੱਪ 2023 ਲਈ ਚੁਣੇ ਗਏ ਆਪਣੇ ਸਰਵੋਤਮ ਪਲੇਇੰਗ 11 ‘ਚ ਭਾਰਤ ਤੋਂ ਚਾਰ, ਦੱਖਣੀ ਅਫਰੀਕਾ ਤੇ ਆਸਟਰੇਲੀਆ ਦੇ ਤਿੰਨ-ਤਿੰਨ ਅਤੇ ਨਿਊਜ਼ੀਲੈਂਡ ਦੇ ਇਕ ਖਿਡਾਰੀ ਨੂੰ ਜਗ੍ਹਾ ਦਿੱਤੀ ਹੈ। ਸ਼੍ਰੀਲੰਕਾ ਦੇ ਨਵੇਂ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੂੰ 12ਵਾਂ ਖਿਡਾਰੀ ਬਣਾਇਆ ਗਿਆ ਹੈ।
ਕਿਸ ਨੂੰ ਮਿਲੀ ਸਲਾਮੀ ਬੱਲੇਬਾਜ਼ਾਂ ਦੀ ਜ਼ਿੰਮੇਵਾਰੀ ?
ਕ੍ਰਿਕਟ ਆਸਟ੍ਰੇਲੀਆ ਨੇ ਕਵਿੰਟਨ ਡੀ ਕਾਕ ਤੇ ਡੇਵਿਡ ਵਾਰਨਰ ਨੂੰ ਆਪਣੇ ਬੈਸਟ ਪਲੇਇੰਗ 11 ‘ਚ ਓਪਨਿੰਗ ਦੀ ਜ਼ਿੰਮੇਵਾਰੀ ਦਿੱਤੀ ਹੈ। ਕ੍ਰਿਕਟ ਆਸਟ੍ਰੇਲੀਆ ਦਾ ਮੰਨਣਾ ਹੈ ਕਿ ਵਾਰਨਰ ਨੇ ਲਗਾਤਾਰ ਬਿਹਤਰ ਪ੍ਰਦਰਸ਼ਨ ਕੀਤਾ ਹੈ। ਦੱਸ ਦਈਏ ਕਿ ਰੋਹਿਤ ਸ਼ਰਮਾ ਦੇ ਕੋਲ ਡੇਵਿਡ ਵਾਰਨਰ ਤੋਂ ਜ਼ਿਾਦਾ 4 ਦੌੜਾਂ, ਬਿਹਤਰ ਔਸਤ ਤੇ ਕਾਫੀ ਬਿਹਤਰ ਸਟ੍ਰਾਈਕ ਰੇਟ ਹੈ।
ਕੋਹਲੀ ਕਪਤਾਨ, ਮਿਡਲ ਆਰਡਰ ਦਮਦਾਰ
ਕ੍ਰਿਕਟ ਆਸਟ੍ਰੇਲੀਆ ਨੇ ਮਿਡਲ ਆਰਡਰ ਦੀ ਜ਼ਿੰਮੇਵਾਰੀ ਰਚਿਨ ਰਵਿੰਦਰਾ, ਵਿਰਾਟ ਕੋਹਲੀ, ਏਡਨ ਮਾਰਕਰਮ ਤੇ ਗਲੇਨ ਮੈਕਸਵੈੱਲ ਦੇ ਮੋਢਿਆਂ ‘ਤੇ ਸੌਂਪੀ। ਕੋਹਲੀ ਲੀਗ ਪੜਾਅ ਦੇ ਅੰਤ ‘ਚ ਟੂਰਨਾਮੈਂਟ ਦਾ ਸਰਵੋਤਮ ਸਕੋਰਰ ਰਹੇ। ਉਨ੍ਹਾਂ ਨੇ ਕਈ ਸਾਲਾਂ ਤਕ ਭਾਰਤੀ ਟੀਮ ਦੀ ਕਪਤਾਨੀ ਨਹੀਂ ਕੀਤੀ ਪਰ ਇਸ ਦੇ ਬਾਵਜੂਦ ਕ੍ਰਿਕਟ ਆਸਟਰੇਲੀਆ ਨੇ ਕੋਹਲੀ ਨੂੰ ਕਪਤਾਨੀ ਸੌਂਪੀ।
ਭਾਰਤੀ ਜੋੜੀ ਨੂੰ ਮਿਲੀ ਜਗ੍ਹਾ
ਕ੍ਰਿਕਟ ਆਸਟ੍ਰੇਲੀਆ ਨੇ ਤੇਜ਼ ਗੇਂਦਬਾਜ਼ੀ ਵਿਭਾਗ ‘ਚ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਦੀ ਭਾਰਤੀ ਜੋੜੀ ‘ਤੇ ਭਰੋਸਾ ਜਤਾਇਆ ਹੈ। ਇਨ੍ਹਾਂ ਤੋਂ ਇਲਾਵਾ ਮਾਰਕੋ ਯੈਨਸਨ ਨੂੰ ਜਗ੍ਹਾ ਦਿੱਤੀ ਗਈ। ਸਪਿਨਰਾਂ ‘ਚ ਆਸਟ੍ਰੇਲੀਆ ਦੇ ਐਡਮ ਜ਼ੈਂਪਾ ‘ਤੇ ਭਰੋਸਾ ਜਤਾਇਆ ਹੈ।
2023 ਵਿਸ਼ਵ ਕੱਪ ਲਈ ਕ੍ਰਿਕਟ ਆਸਟ੍ਰੇਲੀਆ ਦੀ ਬੈਸਟ XI:
ਕਵਿੰਟਨ ਡੀ ਕਾਕ, ਡੇਵਿਡ ਵਾਰਨਰ, ਰਚਿਨ ਰਵਿੰਦਰਾ, ਵਿਰਾਟ ਕੋਹਲੀ (ਕਪਤਾਨ), ਏਡਨ ਮਾਰਕਰਮ, ਗਲੇਨ ਮੈਕਸਵੈੱਲ, ਮਾਰਕੋ ਜੈਨਸਨ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਐਡਮ ਜ਼ਾਂਪਾ ਅਤੇ ਜਸਪ੍ਰੀਤ ਬੁਮਰਾਹ।


