ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਟ ਕੋਹਲੀ ਅੱਜ 35 ਸਾਲ ਦੇ ਹੋ ਚੁੱਕੇ ਹਨ। ਪੂਰੇ ਦੇਸ਼ ’ਚ ਅੱਜ ਫੈਨਜ਼ ਉਨ੍ਹਾਂ ਨੂੰ ਬਰਥਡੇ ਵਿਸ਼ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਆਪਣੀ ਧਮਾਕੇਦਾਰ ਬੱਲੇਬਾਜ਼ੀ ਤੇ ਫੁਰਤੀ ਤੋਂ ਇਲਾਵਾ ਕਿੰਗ ਕੋਹਲੀ ਮੈਦਾਨ ਤੋਂ ਬਾਹਰ ਵੀ ਕਾਫੀ ਸੁਰਖੀਆਂ ਬਟੋਰਦੇ ਹਨ। ਕਿੰਗ ਕੋਹਲੀ ਵੀ ਆਪਣੇ ਲੁੱਕ ਕਾਰਨ ਆਪਣੇ ਫੈਨਜ਼ ਨੂੰ ਦੀਵਾਨਾ ਬਣਾ ਲੈਂਦੇ ਹਨ।
ਇਸ ਦੇ ਨਾਲ ਹੀ ਕੋਹਲੀ ਕਮਾਈ ਦੇ ਮਾਮਲੇ ‘ਚ ਵੀ ਬਾਦਸ਼ਾਹ ਹਨ। ਵਿਰਾਟ ਕੋਹਲੀ ਦੀ ਕੁੱਲ ਜਾਇਦਾਦ ਇਸ ਸਾਲ 1000 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਅਜਿਹੇ ‘ਚ ਆਪਣੇ ਜਨਮਦਿਨ ਦੇ ਮੌਕੇ ‘ਤੇ ਕੀ ਤੁਸੀਂ ਜਾਣਦੇ ਹੋ ਕਿ ਵਿਰਾਟ ਕੋਹਲੀ ਕਿਵੇਂ ਅਤੇ ਕਿੱਥੋਂ ਪੈਸਾ ਕਮਾਉਂਦੇ ਹਨ?
ਜਾਣੋ ਵਿਰਾਟ ਕੋਹਲੀ ਦੀ ਕਿੰਨੀ ਹੈ Net Worth?
35 ਸਾਲ ਦੇ ਵਿਰਾਟ ਕੋਹਲੀ ਦਾ ਜਨਮ 5 ਨਵੰਬਰ ਨੂੰ 1998 ’ਚ ਦਿੱਲੀ ਵਿੱਚ ਹੋਇਆ। ਕਿੰਗ ਕੋਹਲੀ ਵਰਲਡ ਦੇ ਬੈਸਟ ਬੈਟਸਮੈਨ ’ਚੋਂ ਇਕ ਹੈ ਜਿਨ੍ਹਾਂ ਨੂੰ ਆਪਣੇ ਕਰੀਅਰ ’ਚ ਕਈ ਰਿਕਾਡਜ਼ ਤੋੜੇ ਹਨ। ਕਿੰਗ ਕੋਹਲੀ ਦੀ Net Worth ਲਗਪਗ 1050 ਕਰੋੜ ਰੁਪਏ ਹੈ।
ਜ਼ਿਕਰਯੋਗ ਹੈ ਕਿ ਕਿੰਗ ਕੋਹਲੀ ਨੇ ਸਾਲ 2008 ’ਚ ਭਾਰਤ ਲਈ ਇੰਟਰਨੈਸ਼ਨਲ ਕ੍ਰਿਕਟ ’ਚ ਡੇਬਿਊ ਕੀਤਾ ਸੀ ਤੇ ਉਹ ਉਸ ਸਮੇਂ ਤੋਂ ਲੈ ਕੇ ਹੁਣ ਤਕ ਤਿੰਨਾਂ ਫਾਰਮੇਂਟ ’ਚ ਖੇਡ ਰਹੇ ਹਨ। ਉਨ੍ਹਾਂ ਨੇ ਸਾਲ 2017 ’ਚ ਐੱਮਐੱਸ ਧੋਨੀ ਦੇ ਰਿਟਾਇਰਮੈਂਟ ਦੇ ਬਾਅਦ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਉਸ ਤੋਂ ਬਾਅਦ ਹੁਣ ਵੀ ਉਹ ਟੀਮ ਇੰਡੀਆ ਲਈ ਲਗਾਤਾਰ ਰਿਕਾਡਜ਼ ਬਣਾਉਂਦੇ ਜਾ ਰਹੇ ਹਨ।
ਬੀਸੀਸੀਆਈ ਤੋਂ Virat Kohli ਤੋਂ ਮਿਲਦੇ ਹਨ ਇੰਨੇ ਰੁਪਏ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵਿਰਾਟ ਕੋਹਲੀ ਨੂੰ ਆਪਣੀ ਕੰਟ੍ਰੈਕਟ ਸੂਚੀ ਵਿਚ ‘ਏ ਪਲੱਸ’ ਸ਼੍ਰੇਣੀ ਵਿਚ ਰੱਖਿਆ ਹੈ। ਉਸ ਨੂੰ ਬੋਰਡ ਤੋਂ ਕੰਟ੍ਰੈਕਟ ਤਹਿਤ ਸਾਲਾਨਾ 7 ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ ਬੀਸੀਸੀਆਈ ਉਸ ਨੂੰ ਇੱਕ ਟੈਸਟ ਖੇਡਣ ਲਈ 15 ਲੱਖ ਰੁਪਏ ਇੱਕ ਵਨਡੇ ਖੇਡਣ ਲਈ 6 ਲੱਖ ਰੁਪਏ ਤੇ ਇੱਕ ਟੀ-20 ਮੈਚ ਖੇਡਣ ਲਈ 3 ਲੱਖ ਰੁਪਏ ਦਿੰਦਾ ਹੈ।
ਇਸ਼ਤਿਹਾਰਾਂ ਰਾਹੀਂ ਵੀ ਕਮਾਈ ਕਰਦੇ ਹਨ ਕਿੰਗ ਕੋਹਲੀ
ਤੁਹਾਨੂੰ ਦੱਸ ਦੇਈਏ ਕਿ ਕਿੰਗ ਕੋਹਲੀ ਇਸ਼ਤਿਹਾਰ ਦੇਣ ਵਾਲਿਆਂ ਦੇ ਚਹੇਤੇ ਹਨ। ਉਹ 18 ਤੋਂ ਵੱਧ ਬ੍ਰਾਂਡਾਂ ਲਈ ਇਸ਼ਤਿਹਾਰ ਦਿੰਦੇ ਹਨ। ਵਿਰਾਟ ਹਰ ਇਸ਼ਤਿਹਾਰ ਦੀ ਸ਼ੂਟਿੰਗ ਲਈ 7.50 ਤੋਂ 10 ਕਰੋੜ ਰੁਪਏ ਸਾਲਾਨਾ ਚਾਰਜ ਕਰਦੇ ਹਨ।
ਆਲੀਸ਼ਾਨ ਘਰ ‘ਚ ਰਹਿੰਦੇ ਹਨ ਵਿਰਾਟ
ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਕੋਲ ਭਾਰਤ ਵਿੱਚ ਕਈ ਆਲੀਸ਼ਾਨ ਜਾਇਦਾਦਾਂ ਹਨ ਜਿਸ ਵਿੱਚ ਘਰ ਤੇ ਅਪਾਰਟਮੈਂਟ ਵੀ ਸ਼ਾਮਲ ਹਨ। ਕੋਹਲੀ ਦੇ ਕੋਲ ਮੁੰਬਈ ਦੇ ਵਰਲੀ ਇਲਾਕੇ ਵਿੱਚ ਇੱਕ ਆਲੀਸ਼ਾਨ ਅਪਾਰਟਮੈਂਟ ਹੈ ਜੋ ਉਸਨੇ 2016 ਵਿੱਚ ਲਗਭਗ 34 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਇਸ ਨਾਲ ਹੀ ਕੋਹਲੀ ਦਾ ਗੁਰੂਗ੍ਰਾਮ ਦੇ ਪੌਸ਼ ਖੇਤਰ DLF ਫੇਜ਼-1 ਵਿੱਚ ਇੱਕ ਘਰ ਵੀ ਹੈ ਜੋ ਉਸਨੇ 2015 ਵਿੱਚ ਕਰੀਬ 80 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ ਕੋਹਲੀ
ਵਿਰਾਟ ਕੋਹਲੀ ਨੂੰ ਲਗਜ਼ਰੀ ਕਾਰਾਂ ਦਾ ਸ਼ੌਕੀਨ ਮੰਨਿਆ ਜਾਂਦਾ ਹੈ ਤੇ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਨੇ ਕਈ ਮਹਿੰਗੀਆਂ ਕਾਰਾਂ ਖਰੀਦੀਆਂ ਹਨ ਜਿਸ ਵਿੱਚ Audi R8 V10 Plus, Audi R8 LMX, Audi A8 L, Audi Q8, Audi S5 ਵਰਗੀਆਂ ਕਾਰਾਂ ਸ਼ਾਮਲ ਹਨ।


